ਜਿਵੇਂ ਕਿ ਪੁਸ਼ਕਿਨ ਨੇ ਗੋਗੋਲ ਨੂੰ 'ਮੁਰਦਾ ਰੂਹਾਂ' ਦੀ ਵਿਸ਼ਾ-ਵਸਤੂ ਮੁਹੱਈਆ ਕਰਵਾਈ ਅਤੇ ਖੁਦ ਪੁਸ਼ਕਿਨ ਨੇ ਇਹ ਅੰਗਰੇਜ਼ੀ ਲੇਖਕ ਲਾਰੇਂਸ ਸਟਰਨ ਦੀ ਕਿਤਾਬ A Sentimen tal Journey (ਜ਼ਜ਼ਬਾਤੀ ਸਫ਼ਰ) ਤੋਂ ਲਈ। ਇਸੇ ਤਰ੍ਹਾਂ 'ਮੁਰਦਾ ਰੂਹਾਂ' ਅਤੇ 'ਪਿਨਵਿਕ ਪੇਪਰ' ਦੇ ਵਿਸ਼ੇ ਦੀ ਸਮਾਨਤਾ ਵੀ ਕੋਈ ਖਾਸ ਮਹੱਤਤਾ ਨਹੀਂ ਰੱਖਦੀ। ਮਹੱਤਵਪੂਰਨ ਇਸ ਗੱਲ ਨੂੰ ਆਤਮਸਾਤ ਕਰਨਾ ਹੈ ਕਿ ਪੁਰਾਤਨ ਕਾਲ ਤੋਂ ਹੀ ਮਨੁੱਖ ਦੀ ਆਤਮਾ ਨੂੰ ਫੜਨ ਲਈ ਹਰ ਜਗ੍ਹਾ ਇੱਕ ਜਾਲ ਜਿਹਾ ਬੁਣਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ, ਅਜਿਹੇ ਲੋਕ ਵੀ ਹੋਏ ਹਨ ਜਿਨ੍ਹਾਂ ਨੇ ਹਮੇਸ਼ਾ ਅਤੇ ਹਰ ਥਾਂ ਮਨੁੱਖ ਨੂੰ ਅੰਧਵਿਸ਼ਵਾਸ, ਪੂਰਵ-ਸੰਸਕਾਰ ਅਤੇ ਪੂਰਵ-ਧਾਰਨਾਵਾਂ ਤੋਂ ਮੁਕਤੀ ਦਿਲਾਉਣਾ ਹੀ ਆਪਣੀਆਂ ਕ੍ਰਿਤਾਂ ਦਾ ਮਕਸਦ ਬਣਾਇਆ ਹੈ। ਇਹ ਜਾਨਣਾ ਮਹੱਤਵਪੂਰਨ ਹੈ ਕਿ ਜਿਵੇਂ ਹਮੇਸ਼ਾ ਅਜਿਹੇ ਲੋਕ ਹੋਏ ਹਨ ਜਿਨ੍ਹਾਂ ਨੇ ਮਨੁੱਖਾਂ ਦਾ ਮਨ ਬਹਿਲਾਉਣ ਵਾਲੀਆਂ ਤੁੱਛ ਗੱਲਾਂ ਦੇ ਆਨੰਦ ਮਾਨਣ ਨੂੰ ਉਤਸ਼ਾਹਿਤ ਕੀਤਾ ਹੈ, ਉੱਥੇ ਹੀ ਅਜਿਹੇ ਬਾਗੀ ਵੀ ਹੋਏ ਹਨ ਜਿਨ੍ਹਾਂ ਨੇ ਆਪਣੇ ਆਲੇ-ਦੁਆਲੇ ਦੀ ਜ਼ਿੰਦਗੀ ਦੀ ਨੀਚਤਾ, ਘਟੀਆਪਣ ਅਤੇ ਉਸ ਦੇ ਆਧਾਰ ਖਿਲਾਫ਼ ਸਿਰ ਚੁੱਕਿਆ ਹੈ। ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਆਖਰ ਨੂੰ ਉਹ ਬਾਗੀ ਹੀ, ਜਿਨ੍ਹਾਂ ਨੇ ਮਨੁੱਖ ਨੂੰ ਅੱਗੇ ਵਧਣ ਦਾ ਰਾਹ ਦਿਖਾਇਆ ਅਤੇ ਉਸ ਨੂੰ ਉਸ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਲੋਕਾਂ ਉੱਤੇ ਹਾਵੀ ਹੋ ਜਾਂਦੇ ਹਨ ਜੋ ਜਮਾਤੀ ਸਮਾਜ ਦੁਆਰਾ, ਬੁਰਜੂਆ ਸਮਾਜ ਦੁਆਰਾ ਪੈਦਾ ਕੀਤੀਆਂ ਨੀਚਤਾਪੂਰਨ ਹਾਲਤਾਂ ਨਾਲ ਸੰਤੁਸ਼ਟ ਹੋ ਜਾਣ ਅਤੇ ਉਨ੍ਹਾਂ ਨੂੰ ਸਵੀਕਾਰ ਕਰ ਲੈਣ ਦਾ ਉਪਦੇਸ਼ ਦਿੰਦੇ ਹਨ, ਜਦ ਕਿ ਇਸੇ ਸਮਾਜ (ਬੁਰਜੂਆ ਸਮਾਜ -ਅਨੁ.) ਨੇ ਕਿਰਤੀ ਲੋਕਾਂ ਨੂੰ ਲਾਲਚ, ਈਰਖਾ, ਆਲਸ ਅਤੇ ਕਿਰਤ ਪ੍ਰਤੀ ਅਰੂਚੀ ਦਾ ਘ੍ਰਿਣਤ ਰੋਗ ਲਗਾਇਆ ਹੈ। ਮਨੁੱਖੀ ਕਿਰਤ ਅਤੇ ਰਚਨਾਤਮਕਤਾ ਦਾ ਇਤਿਹਾਸ ਮਨੁੱਖੀ ਇਤਿਹਾਸ ਨਾਲੋਂ ਕਿਤੇ ਜ਼ਿਆਦਾ ਦਿਲਚਸਪ ਅਤੇ ਮਹੱਤਵਪੂਰਨ ਹੈ: ਮਨੁੱਖ ਸੌ ਸਾਲ ਦੀ ਉਮਰ ਹੋਣ ਤੋਂ ਪਹਿਲਾ ਹੀ ਮਰ ਜਾਂਦਾ ਹੈ, ਜਦਕਿ ਉਸ ਦੀਆਂ ਕ੍ਰਿਤਾਂ ਸਦੀਆਂ ਤੱਕ ਜਿਉਂਦੀਆਂ ਰਹਿੰਦੀਆਂ ਹਨ। ਵਿਗਿਆਨ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਅਤੇ ਇਸ ਦੇ ਤੀਬਰ ਵਿਕਾਸ ਬਾਰੇ ਚੰਗੀ ਤਰ੍ਹਾਂ ਉਹੀ ਵਿਗਿਆਨੀ ਦੱਸ ਸਕਦਾ ਹੈ ਜਿਸ ਨੂੰ ਆਪਣੇ ਖੇਤਰ-ਵਿਸ਼ੇਸ਼ ਦੇ ਵਿਕਾਸ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਹੋਵੇ। ਵਿਗਿਆਨ ਅਤੇ ਸਾਹਿਤ ਵਿੱਚ ਕਾਫ਼ੀ ਕੁਝ ਸਾਂਝਾ ਹੈ: ਦੋਹਾਂ ਵਿੱਚ ਨਿਰੀਖਣ, ਤੁਲਨਾ ਅਤੇ ਅਧਿਐਨ ਮੁੱਖ ਭੂਮਿਕਾ ਨਿਭਾਉਂਦੇ ਹਨ; ਲੇਖਕ ਅਤੇ ਵਿਗਿਆਨੀ ਦੋਹਾਂ ਵਿੱਚ ਕਲਪਨਾ ਅਤੇ ਅੰਤਰ-ਦ੍ਰਿਸ਼ਟੀ ਹੋਣਾ ਬਹੁਤ ਜ਼ਰੂਰੀ ਹੈ। ਕਲਪਨਾ ਅਤੇ ਅੰਤਰ-ਦ੍ਰਿਸ਼ਟੀ (Intuition) ਤੱਥਾਂ ਦੀ ਕੜੀ ਵਿੱਚ ਖਾਲੀ ਥਾਵਾਂ ਭਰਨ ਲਈ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਨਾਲ ਵਿਗਿਆਨਕ ਅਜਿਹੀਆਂ ਪਰਿਕਲਪਨਾਵਾਂ (hypotheses) ਅਤੇ ਸਿਧਾਂਤ ਵਿਕਸਤ ਕਰਨ ਦੇ ਸਮਰੱਥ ਬਣਦੇ ਹਨ ਜੋ ਦਿਮਾਗ ਦੁਆਰਾ ਕੁਦਰਤ ਦੀਆਂ ਤਾਕਤਾਂ ਅਤੇ ਵਰਤਾਰਿਆਂ ਦੇ ਅਧਿਐਨ ਦਾ ਘੱਟ ਜਾਂ ਵੱਧ ਕਾਰਗਰ ਢੰਗ ਨਾਲ ਰਹਿਨੁਮਾਈ ਕਰਦੇ ਹਨ। ਇਨ੍ਹਾਂ ਤਾਕਤਾਂ ਅਤੇ ਵਰਤਾਰਿਆਂ ਨੂੰ ਹੌਲ਼ੀ-ਹੌਲ਼ੀ ਆਪਣੀ ਬੁੱਧੀ ਅਤੇ ਇੱਛਾ ਸ਼ਕਤੀ ਦੇ ਅਧੀਨ ਲਿਆ ਕੇ