ਮਨੁੱਖ ਸੱਭਿਆਚਾਰ ਦਾ ਨਿਰਮਾਣ ਕਰਦੇ ਹਨ ਜਿਹੜੀ ਅਸਲ ਵਿੱਚ ਸਾਡੀ"ਦੂਜੀ ਕੁਦਰਤ" ਹੁੰਦੀ ਹੈ।
ਦੋ ਤੱਥ ਇਸ ਕਥਨ ਦੀ ਪੁਸ਼ਟੀ ਕਰ ਸਕਦੇ ਹਨ: ਪ੍ਰਸਿੱਧ ਰਸਾਇਣ ਵਿਗਿਆਨੀ ਦਮਿੱਤਰੀ ਮੈਦਲੇਏਵ ਨੇ ਆਪਣੇ ਸਮੇਂ ਦੇ ਜਾਣੇ-ਪਛਾਣੇ ਤੱਤ-ਲੋਹਾ, ਸਿੱਕਾ, ਗੰਧਕ, ਪਾਰਾ ਆਦਿ ਦੇ ਅਧਿਐਨ ਦੇ ਆਧਾਰ 'ਤੇ, ਆਪਣੀ "ਤੱਤਾਂ ਦੀ ਆਵਰਣ-ਸਾਰਣੀ" ਦੀ ਰਚਨਾ ਕੀਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੁਦਰਤ ਵਿੱਚ ਅਜੇ ਕਈ ਤੱਤ ਅਣਖੋਜੇ ਪਏ ਹਨ; ਉਸ ਨੇ ਇਨ੍ਹਾਂ ਅਗਿਆਤ ਤੱਤਾਂ ਦੇ ਅਨੁਪਾਤਿਕ ਭਾਰ ਬਾਰੇ ਵੀ ਸੰਕੇਤ ਦੇ ਦਿੱਤਾ ਸੀ। ਉਸ ਤੋਂ ਬਾਅਦ ਇਹ ਸਾਰੇ ਤੱਤ ਹੁਣ ਤੱਕ ਲੱਭੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ, ਮੈਦਲੇਏਵ ਦੀ ਕਾਰਜਵਿਧੀ ਨੇ ਹੋਰ ਵੀ ਕਈ ਨਵੇਂ ਤੱਤ ਲੱਭਣ ਵਿੱਚ ਮੱਦਦ ਕੀਤੀ ਹੈ, ਜਿਨ੍ਹਾਂ ਦੀ ਹੋਂਦ ਬਾਰੇ ਖੁਦ ਉਸ ਨੂੰ ਵੀ ਨਹੀਂ ਪਤਾ ਸੀ।
ਇੱਕ ਹੋਰ ਤੱਥ: ਮਹਾਨਤਮ ਲੇਖਕਾਂ ਵਿੱਚੋਂ ਇੱਕ ਫ਼ਰਾਂਸੀਸੀ ਲੇਖਕ ਓਨਰ ਦੇ ਬਾਲਜ਼ਾਕ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਮਨੁੱਖੀ ਸਰੀਰ ਵਿੱਚ ਕੁਝ ਪ੍ਰਬਲ ਰਿਸਣ ਪਦਾਰਥ, ਜਿਹੜੇ ਉਸ ਸਮੇਂ ਵਿਗਿਆਨ ਲਈ ਅਗਿਆਤ ਸਨ, ਕੰਮ ਕਰਦੇ ਹੋ ਸਕਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਮਨੁੱਖ ਦੀਆਂ ਭਿੰਨ-ਭਿੰਨ ਮਾਨਸਿਕ ਅਤੇ ਸਰੀਰਕ ਵਿਸ਼ੇਸ਼ਤਾਵਾਂ ਉਤਪੰਨ ਹੁੰਦੀਆਂ ਹਨ। ਕਈ ਦਹਾਕਿਆਂ ਬਾਅਦ ਮਨੁੱਖੀ ਸਰੀਰ-ਸਰੰਚਨਾ ਵਿੱਚ ਕਈ ਅਜਿਹੀਆਂ ਗ੍ਰੰਥੀਆਂ ਦਾ ਪਤਾ ਲੱਗਿਆ ਜੋ ਪਹਿਲਾਂ ਅਗਿਆਤ ਸਨ ਅਤੇ ਜਿਨ੍ਹਾਂ ਤੋਂ ਹਾਰਮੋਨ ਪੈਦਾ ਹੁੰਦੇ ਸਨ। ਇਸ ਤਰ੍ਹਾਂ ਅੰਤਰ-ਨਿਕਾਸੀ ਗ੍ਰੰਥੀਆਂ ਦੇ ਬੇਹੱਦ ਮਹੱਤਵਪੂਰਨ ਵਿਗਿਆਨ ਦੀ ਰਚਨਾ ਹੋਈ । ਵਿਗਿਆਨੀਆਂ ਅਤੇ ਪ੍ਰਮੁੱਖ ਲੇਖਕਾਂ ਦੀਆਂ ਰਚਨਾਤਮਕ ਸਰਗਰਮੀਆਂ ਦੇ ਇਸ ਤਰ੍ਹਾਂ ਦੇ ਤਾਲ-ਮੇਲ ਦੀਆਂ ਹੋਰ ਵੀ ਕਈ ਉਦਾਹਰਣਾਂ ਮਿਲ ਸਕਦੀਆਂ ਹਨ। ਲੋਸੋਨੋਸੋਵ ਅਤੇ ਗੇਟੇ, ਇਹ ਦੋਨੋਂ ਕਵੀ ਹੋਣ ਦੇ ਨਾਲ ਨਾਲ ਵਿਗਿਆਨੀ ਵੀ ਸਨ । ਨਾਵਲਕਾਰ ਸਟਰਿੰਡਬਰਗ ਵਾਂਗ, ਜਿਸ ਦਾ ਕੈਪਟਨ ਕੂਲ ਅਜਿਹਾ ਪਹਿਲਾ ਵਿਅਕਤੀ ਸੀ ਜਿਸ ਨੇ ਵਾਤਾਵਰਣ ਵਿੱਚੋਂ ਨਾਈਟ੍ਰੋਜਨ ਗੈਸ ਹਾਸਿਲ ਕਰਨ ਦੀ ਭਵਿੱਖਬਾਣੀ ਕੀਤੀ ਸੀ।
ਸਾਹਿਤਕ ਰਚਨਾਤਮਕਤਾ ਦੀ ਕਲਾ, ਜਿਸ ਦਾ ਸਬੰਧ ਪਾਤਰਾਂ ਅਤੇ "ਟਾਈਪਾਂ" ("types") ਦੀ ਰਚਨਾ ਨਾਲ ਹੈ, ਕਲਪਨਾ ਸ਼ਕਤੀ ਅਤੇ ਨਿਰਮਾਣ-ਕੁਸ਼ਲਤਾ ਦੀ ਮੰਗ ਕਰਦੀ ਹੈ। ਜੇਕਰ ਲੇਖਕ ਆਪਣੇ ਕਿਸੇ ਜਾਣਕਾਰ ਦੁਕਾਨਦਾਰ, ਸਰਕਾਰੀ ਅਧਿਕਾਰੀ ਜਾਂ ਮਜ਼ਦੂਰ ਦਾ ਚਿਤਰਣ ਕਰਦਾ ਹੈ ਤਾਂ ਉਹ ਸਿਰਫ਼ ਇੱਕ ਹੀ ਵਿਅਕਤੀ ਦੀ ਘੱਟ ਜਾਂ ਵੱਧ ਭਰੋਸੇਯੋਗ ਤਸਵੀਰ ਖਿੱਚਦਾ ਹੈ ਅਤੇ ਇਹ ਇੱਕ ਤਸਵੀਰ ਤੋਂ ਵੱਧ ਹੋਰ ਕੁਝ ਨਹੀਂ ਹੋਵੇਗੀ। ਇਸ ਦਾ ਕੋਈ ਵੀ ਸਮਾਜਿਕ ਜਾਂ ਸਿੱਖਿਆਤਮਕ ਮਹੱਤਵ ਨਹੀਂ ਹੋਵੇਗਾ ਅਤੇ ਇਹ ਮਨੁੱਖ ਬਾਰੇ ਜਾਂ ਜ਼ਿੰਦਗੀ ਬਾਰੇ ਸਾਡੇ ਗਿਆਨ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਿਤ ਨਹੀਂ ਹੋ ਸਕਦੀ।
ਪਰ ਜੇ ਲੇਖਕ ਵੀਹ, ਪੰਜਾਹ ਜਾਂ ਸੌ ਦੁਕਾਨਦਾਰਾਂ, ਸਰਕਾਰੀ ਅਧਿਕਾਰੀਆਂ ਅਤੇ