ਕੁਲੀਨ ਪੁਰਸ਼ ਜਾਂ ਕਿਸਾਨ ਦਾ ਪ੍ਰਤੀਰੂਪ ਬਣਾਇਆ ਜਾਂਦਾ ਹੈ—ਦੂਜੇ ਸ਼ਬਦਾਂ ਵਿੱਚ ਇੱਕ ਸਾਹਿਤਕ 'ਟਾਈਪ' ਦੀ ਰਚਨਾ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ ਫਾਸਟ, ਹੈਮਲਟ ਅਤੇ ਡਾਨ ਕਿਉਗਜ਼ਟ ਦੀ ਰਚਨਾ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਤਾਲਸਤਾਏ ਨੇ ਨਿਮਾਣੇ ਅਤੇ ਰੱਬ ਤੋਂ ਡਰਨ ਵਾਲੇ ਪਲਾਤੋਨ ਕਰਾਤਾਯੇਵ* ਦੀ, ਦੋਸਤੋਯੇਵਸਕੀ ਨੇ ਆਪਣੇ ਕਰਾਮਾਜ਼ਵ ਅਤੇ ਸਵਿਦਰੀਗਾਈਲੇਵ ਅਤੇ ਗੋਂਚਾਰੋਵ ਨੇ ਆਪਣੇ ਓਬਲੋਮੇਵ ਦੀ ਰਚਨਾ ਕੀਤੀ ਸੀ।
ਇਹ ਲੋਕ ਅਸਲ ਵਿੱਚ ਕਦੇ ਨਹੀਂ ਹੋਏ, ਪਰ ਉਨ੍ਹਾਂ ਵਰਗੇ ਹੋਰ ਕਈ ਸਨ ਅਤੇ ਅੱਜ ਵੀ ਹਨ, ਸਿਰਫ਼ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਤੁੱਛ ਅਤੇ ਬੌਣੇ। ਜਿਵੇਂ ਭਵਨ ਨਿਰਮਾਤਾ ਇੱਕ-ਇੱਕ ਇੱਟ ਜੋੜ ਕੇ ਮੀਨਾਰ ਅਤੇ ਮੰਦਰਾਂ ਦਾ ਨਿਰਮਾਣ ਕਰਦੇ ਹਨ, ਲੇਖਕਾਂ ਨੇ ਸਾਹਿਤਕ ‘ਟਾਈਪਾਂ' ਦੀ ਰਚਨਾ ਕੀਤੀ ਹੈ ਜਿਹੜੇ ਕੁਝ ਮਨੁੱਖੀ ਗੁਣਾਂ ਦਾ ਮੁਜੱਸਮਾ ਬਣ ਗਏ ਹਨ। ਆਪਾਂ ਇੱਕ ਝੂਠੇ ਆਦਮੀ ਨੂੰ ਖਲੇਸਤਾਕੋਵ** ਕਹਿੰਦੇ ਹਾਂ। ਜਦਕਿ ਕਿਸੇ ਚਾਪਲੂਸ ਨੂੰ ਮੋਲਚਾਲਿਨ***, ਪਖੰਡੀ ਨੂੰ ਤਰਤੂਫ ਅਤੇ ਕਿਸੇ ਈਰਖਾਲੂ ਨੂੰ ਓਥੈਲ ਕਹਿੰਦੇ ਹਾਂ। ਇਹ ਸੂਚੀ ਹੋਰ ਵਧਾਈ ਜਾ ਸਕਦੀ ਹੈ।
ਸਾਹਿਤ ਵਿੱਚ ਦੋ ਤਰ੍ਹਾਂ ਦੀਆਂ ਧਾਰਾਵਾਂ ਜਾਂ ਸਕੂਲ ਪਾਏ ਜਾਂਦੇ ਹਨ। ਰੋਮਾਂਸਵਾਦ ਅਤੇ ਯਥਾਰਥਵਾਦ । ਯਥਾਰਥਵਾਦ ਦਾ ਅਰਥ ਹੈ ਲੋਕਾਂ ਦੀ ਅਤੇ ਉਨ੍ਹਾਂ ਦੀਆਂ ਜੀਵਨ ਹਾਲਤਾਂ ਦੀ ਸੱਚੀ-ਸੱਚੀ ਅਤੇ ਬਿਨਾਂ ਕਿਸੇ ਰੰਗ-ਰੋਗਨ ਤੋਂ ਪੇਸ਼ਕਾਰੀ। ਰੋਮਾਂਸਵਾਦ ਦੀਆਂ ਕਈ ਪਰਿਭਾਸ਼ਾਵਾਂ ਪੇਸ਼ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਅਜਿਹੀ ਕੋਈ ਸਹੀ-ਸਹੀ ਜਾਂ ਵਿਆਪਕ ਪਰਿਭਾਸ਼ਾ ਨਹੀਂ ਮਿਲੀ ਜੋ ਸਾਹਿਤ ਦੇ ਸਾਰੇ ਇਤਿਹਾਸਕਾਰਾਂ ਨੂੰ ਸੰਤੁਸ਼ਟ ਕਰ ਸਕੇ। ਰੋਮਾਂਸਵਾਦ ਵਿੱਚ ਦੋ ਪੂਰੀ ਤਰ੍ਹਾਂ ਵਿਰੋਧੀ ਪ੍ਰਵਿਰਤੀਆਂ ਵਿੱਚ ਭੇਦ ਕਰਨਾ ਚਾਹੀਦਾ ਹੈ, ਸਰਗਰਮ ਅਤੇ ਉਦਾਸੀਨ ।
ਉਦਾਸੀਨ ਰੋਮਾਂਸਵਾਦ ਮਨੁੱਖ ਦੇ ਜੀਵਨ ਨੂੰ ਸ਼ਿੰਗਾਰ ਕੇ ਉਸ ਨੂੰ ਸੰਤੁਸ਼ਟ ਕਰਨ ਜਾਂ ਉਸ ਦੀ ਆਲ਼ੇ-ਦੁਆਲ਼ੇ ਦੀ ਦੁਨੀਆਂ ਤੋਂ ਉਸ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਅੰਦਰੂਨੀ ਜਗਤ ਦੇ ਬਾਂਝ ਆਤਮ-ਦਰਸ਼ਨ, 'ਜ਼ਿੰਦਗੀ ਦੀਆਂ ਹੱਲ ਨਾ ਹੋ ਸਕਣ ਵਾਲੀਆਂ ਬੁਝਾਰਤਾਂ' ਜਿਵੇਂ ਪਿਆਰ, ਮੌਤ ਅਤੇ ਹੋਰ ਮਹੀਨ ਸਮੱਸਿਆਵਾਂ ਦੇ ਚਿੰਤਨ ਵਿੱਚ ਉਲਝਾਉਂਦਾ ਹੈ। ਇਹ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਚਿੰਤਨ ਅਤੇ ਮਨਨ ਨਾਲ ਨਹੀਂ ਬਲਕਿ ਵਿਗਿਆਨ ਦੁਆਰਾ ਹੀ ਹੱਲ ਕੀਤਾ ਜਾ ਸਕਦਾ ਹੈ। ਸਰਗਰਮ ਰੋਮਾਂਸਵਾਦ ਮਨੁੱਖ ਦੀ ਜੀਣ ਦੀ ਇੱਛਾ ਨੂੰ ਦ੍ਰਿੜ ਬਣਾਉਂਦਾ ਹੈ, ਆਲੇ-ਦੁਆਲੇ ਦੀ ਜ਼ਿੰਦਗੀ ਅਤੇ ਉਸ ਦੇ ਹਰ ਤਰ੍ਹਾਂ ਦੇ ਸ਼ੋਸ਼ਣ ਖਿਲਾਫ਼ ਵਿਦਰੋਹ ਦੀ ਭਾਵਨਾ ਜਗਾਉਂਦਾ ਹੈ।
ਕੁਝ ਵੀ ਹੋਵੇ, ਪੂਰੀ ਅਚੂਕਤਾ ਨਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਬਾਲਜ਼ਾਕ,
* ਪਲਾਤਨ ਕਾਰਾਤਾਯੇਵ-ਤਾਲਸਤਾਏ ਦੇ ਨਾਵਲ 'ਜੰਗ ਤੇ ਅਮਨ' ਦਾ ਪਾਤਰ
** ਖਲੇਸਤਾਕੋਵ-ਗੋਗੋਲ ਦੀ ਕਾਮੇਡੀ 'ਇੰਸਪੈਕਟਰ-ਜਨਰਲ' ਦਾ ਮੁੱਖ ਪਾਤਰ।
*ਮੋਲਚਾਲਿਨ-ਗਰੀਬੋਯੇਦੋਵ ਦੀ ਇੱਕ ਕਾਮੇਡੀ ਦਾ ਪਾਤਰ।