Back ArrowLogo
Info
Profile

ਤੁਰਗਨੇਵ, ਤਾਲਸਤਾਏ, ਗੋਗੋਲ, ਲੇਸਕੋਵ ਜਾਂ ਚੈਖਵ ਵਰਗੇ ਮਹਾਨ ਲੇਖਕ ਰੋਮਾਂਸਵਾਦੀ ਸਨ ਜਾਂ ਯਥਾਰਥਵਾਦੀ, ਕਿਉਂਕਿ ਮਹਾਨ ਲੇਖਕਾਂ ਦੀਆਂ ਰਚਨਾਵਾਂ ਵਿੱਚ ਰੋਮਾਂਸਵਾਦ ਅਤੇ ਯਥਾਰਥਵਾਦ ਹਮੇਸ਼ਾ ਇੱਕ ਦੂਜੇ ਨਾਲ ਘੁਲੇ-ਮਿਲੇ ਹੁੰਦੇ ਹਨ । ਬਾਲਜ਼ਾਕ ਯਥਾਰਥਵਾਦੀ ਸਨ, ਪਰ ਉਨ੍ਹਾਂ ਨੇ La peau de chagrin (ਟੱਟੂ ਦੀ ਖੱਲ) ਵਰਗੇ ਨਾਵਲ ਵੀ ਲਿਖੇ, ਅਜਿਹੀ ਕਹਾਣੀ ਜੋ ਯਥਾਰਥਵਾਦ ਤੋਂ ਕੋਹਾਂ ਦੂਰ ਹੈ। ਤੁਰਗਨੇਵ ਨੇ ਵੀ ਰੋਮਾਨੀ ਅੰਦਾਜ਼ ਵਿੱਚ ਲਿਖਿਆ ਹੈ ਅਤੇ ਗੋਗੋਲ ਤੋਂ ਲੈ ਕੇ ਚੈਖਵ ਅਤੇ ਬੁਨਿਨ ਤੱਕ ਸਾਡੇ ਸਾਰੇ ਪ੍ਰਮੁੱਖ ਲੇਖਕਾਂ ਨੇ ਵੀ ਇਸੇ ਤਰ੍ਹਾਂ ਲਿਖਿਆ ਹੈ। ਰੋਮਾਂਸਵਾਦ ਅਤੇ ਯਥਾਰਥਵਾਦ ਦਾ ਇਹ ਸੰਯੋਜਨ ਸਾਡੇ ਮਹਾਨ ਸਾਹਿਤ ਦੀ ਵੱਡੀ ਵਿਸ਼ੇਸ਼ਤਾ ਰਹੀ ਹੈ ਅਤੇ ਇਸੇ ਨੇ ਇਸ ਨੂੰ (ਸਾਹਿਤ ਨੂੰ) ਅਜਿਹੀ ਮੌਲਿਕਤਾ ਅਤੇ ਸ਼ਕਤੀ ਪ੍ਰਦਾਨ ਕੀਤੀ ਹੈ ਜਿਸ ਦਾ ਕੁੱਲ ਸੰਸਾਰ ਦੇ ਸਾਹਿਤ 'ਤੇ ਕਾਫ਼ੀ ਜ਼ਿਆਦਾ ਅਤੇ ਡੂੰਘਾ ਅਸਰ ਪੈ ਰਿਹਾ ਹੈ।

ਸਾਥੀਓ, ਜੇਕਰ ਤੁਸੀਂ, ਇਸ ਸਵਾਲ 'ਤੇ ਗੌਰ ਕਰੋ ਕਿ "ਲਿਖਣ ਦੀ ਪ੍ਰੇਰਣਾ ਕਿਉਂ ਪੈਦਾ ਹੁੰਦੀ ਹੈ ?" ਤਾਂ ਯਥਾਰਥਵਾਦ ਅਤੇ ਰੋਮਾਂਸਵਾਦ ਦਾ ਸਬੰਧ ਤੁਹਾਨੂੰ ਵਧੇਰੇ ਸਪੱਸ਼ਟ ਹੋ ਜਾਵੇਗਾ। ਇਸ ਸਵਾਲ ਦੇ ਦੋ ਜਵਾਬ ਹਨ, ਜਿਨ੍ਹਾਂ 'ਚੋਂ ਇੱਕ ਮੇਰੇ ਨਾਲ ਪੱਤਰ-ਵਿਹਾਰ ਕਰਨ ਵਾਲੀ ਇੱਕ ਮਜ਼ਦੂਰ ਦੀ 15 ਸਾਲਾਂ ਦੀ ਬੇਟੀ ਨੇ ਦਿੱਤਾ ਹੈ। ਆਪਣੀ ਇੱਕ ਚਿੱਠੀ ਵਿੱਚ ਉਸ ਨੇ ਲਿਖਿਆ:

"ਮੈਂ 15 ਸਾਲ ਦੀ ਹਾਂ, ਪਰ ਇੰਨੀ ਘੱਟ ਉਮਰ ਵਿੱਚ ਹੀ ਮੇਰੇ ਅੰਦਰ ਲੇਖਕ ਦੀ ਪ੍ਰਤਿਭਾ ਪੈਦਾ ਹੋ ਗਈ ਹੈ, ਜਿਸ ਦਾ ਕਾਰਨ ਹੈ ਦਮਨਕਾਰੀ ਨੀਰਸ ਜ਼ਿੰਦਗੀ।"

ਜ਼ਾਹਿਰ ਹੈ ਕਿ "ਲੇਖਕ ਦੀ ਪ੍ਰਤਿਭਾ" ਦੀ ਬਜਾਏ "ਲਿਖਣ ਦੀ ਇੱਛਾ" ਕਹਿਣਾ ਜ਼ਿਆਦਾ ਸਹੀ ਹੋਵੇਗਾ ਤਾਂ ਕਿ ਇਸ "ਦਮਨਕਾਰੀ ਨੀਰਸ ਜ਼ਿੰਦਗੀ" ਨੂੰ ਆਪਣੀ ਕਲਪਨਾ ਦੁਆਰਾ ਥੋੜ੍ਹਾ ਜਿਹਾ "ਸੋਹਣਾ" ਬਣਾਇਆ ਜਾ ਸਕੇ। ਸਵਾਲ ਉੱਠਦਾ ਹੈ: "ਅਜਿਹੀ ਜ਼ਿੰਦਗੀ ਦੀਆਂ ਹਾਲਤਾਂ ਵਿੱਚ ਕੋਈ ਕਿਸ ਚੀਜ਼ ਬਾਰੇ ਲਿਖ ਸਕਦਾ ਹੈ ?"

ਇਸ ਸਵਾਲ ਦਾ ਜਵਾਬ ਵੋਲਗਾ, ਉਰਾਲ ਖੇਤਰ ਅਤੇ ਸਾਇਬੇਰੀਆ ਵਿੱਚ ਵਸੀਆਂ ਅਨੇਕਾਂ ਕੰਮਾਂ ਤੋਂ ਮਿਲਦਾ ਹੈ। ਕੱਲ ਤੱਕ ਉਨ੍ਹਾਂ ਵਿੱਚੋਂ ਬਹੁਤਿਆਂ ਕੋਲ ਆਪਣੀ ਲਿਪੀ ਵੀ ਨਹੀਂ ਸੀ, ਪਰ ਫਿਰ ਵੀ ਸਾਡੇ ਸਮੇਂ ਤੋਂ ਕਿੰਨੀਆਂ ਹੀ ਸਦੀਆਂ ਪਹਿਲਾਂ ਉਨ੍ਹਾਂ ਨੇ ਸੰਘਣੇ ਜੰਗਲਾਂ, ਦਲਦਲੀ ਇਲਾਕਿਆਂ, ਪੁਰਬ ਦੀਆਂ ਬੰਜਰ ਸਤੇਪੀਆਂ ਅਤੇ ਉੱਤਰ ਦੇ ਟੁੰਡਰਾ ਵਿੱਚ ਗੀਤ, ਕਹਾਣੀਆਂ, ਵੀਰ-ਗਾਥਾਵਾਂ, ਅਤੇ ਦੇਵੀ-ਦੇਵਤਿਆਂ ਬਾਰੇ ਪੌਰਾਣਿਕ ਕਥਾਵਾਂ ਦੀ ਰਚਨਾ ਕਰਕੇ ਆਪਣੀ "ਦਮਨਕਾਰੀ ਨੀਰਸ ਜ਼ਿੰਦਗੀ" ਨੂੰ ਸ਼ਿੰਗਾਰਿਆ ਅਤੇ ਖੂਬਸੂਰਤ ਬਣਾਇਆ। ਇਸ ਸਭ ਕਾਸੇ ਨੂੰ "ਧਾਰਮਿਕ ਰਚਨਾਤਮਕਤਾ" (ਸਾਹਿਤ) ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਇਸ ਦਾ ਸਬੰਧ ਕਲਾ ਦੇ ਖੇਤਰ ਨਾਲ ਹੀ ਹੈ।

ਜੇਕਰ ਮੈਨੂੰ ਚਿੱਠੀ ਲਿਖਣ ਵਾਲੀ ਕੁੜੀ ਦੀ ਪ੍ਰਤਿਭਾ ਦਾ ਸਚਮੁੱਚ ਹੀ ਵਿਕਾਸ ਹੋਇਆ-ਜਿਸ ਦੀ ਮੈਂ ਤਹਿ ਦਿਲੋਂ ਕਾਮਨਾ ਕਰਦਾ ਹਾਂ—ਤਾਂ ਉਹ ਸ਼ਾਇਦ ਰੋਮਾਨੀ ਸੁਰ ਵਿੱਚ ਲਿਖੇਗੀ। ਉਹ ਆਪਣੀ "ਦਮਨਕਾਰੀ ਨੀਰਸ ਜ਼ਿੰਦਗੀ" ਨੂੰ ਸੁੰਦਰ ਕਾਲਪਨਿਕ ਚੀਜ਼ਾਂ ਨਾਲ ਸਜਾਉਣ-

29 / 395
Previous
Next