ਸੰਵਾਰਨ ਦੀ ਕੋਸ਼ਿਸ਼ ਕਰੇਗੀ ਅਤੇ ਲੋਕ ਅਸਲ ਵਿੱਚ ਜਿਵੇਂ ਹਨ, ਉਨ੍ਹਾਂ ਦਾ ਉਸ ਨਾਲੋਂ ਬਿਹਤਰ ਰੂਪ ਵਿੱਚ ਚਿਤਰਣ ਕਰੇਗੀ। ਗੋਗੋਲ 'ਇਵਾਨ ਇਵਾਨੋਵਿੱਚ ਨੇ ਇਵਾਨ ਨਿਕੀਫੋਰੋਵਿੱਚ ਨਾਲ ਕਿਵੇਂ ਝਗੜਾ ਕੀਤਾ', 'ਪੁਰਾਣੀ ਦੁਨੀਆਂ ਦੇ ਜ਼ਿਮੀਦਾਰ' ਅਤੇ 'ਮੁਰਦਾ ਰੂਹਾਂ ਦੇ ਲੇਖਕ ਸਨ, ਪਰ ਉਨ੍ਹਾਂ ਨੇ 'ਤਾਰਾਸ ਬੁਲਬਾ' ਵੀ ਲਿਖੀ। ਪਹਿਲੀਆਂ ਤਿੰਨ ਕ੍ਰਿਤਾਂ ਵਿੱਚ ਉਨ੍ਹਾਂ ਨੇ 'ਮੁਰਦਾ ਰੂਹਾਂ' ਵਾਲੇ ਲੋਕਾਂ ਦਾ ਚਿਤਰਣ ਕੀਤਾ ਹੈ ਅਤੇ ਭਿਅੰਕਰ ਸੱਚਾਈ ਪੇਸ਼ ਕੀਤੀ ਹੈ। ਕਿਉਂਕਿ ਅਜਿਹੇ ਲੋਕ ਪਹਿਲਾਂ ਵੀ ਸਨ ਅਤੇ ਅੱਜ ਵੀ ਹਨ। ਅਜਿਹੇ ਲੋਕਾਂ ਦਾ ਚਿਤਰਣ ਕਰਦੇ ਸਮੇਂ ਗੋਗੋਲ ਯਥਾਰਥਵਾਦੀ ਸਨ।
'ਤਾਰਾਸ ਬੁਲਬਾ' ਵਿੱਚ ਜ਼ਪੋਰੋਝੇ ਕਜ਼ਾਕਾਂ ਨੂੰ ਰੱਬ ਦੀ ਈਨ ਮੰਨਣ ਵਾਲੇ, ਸੂਰਮੇ ਅਤੇ ਸ਼ਕਤੀਸ਼ਾਲੀ ਲੋਕਾਂ ਵਜੋਂ ਚਿਤਰਿਆ ਗਿਆ ਹੈ, ਜਿਹੜੇ ਆਪਣੇ ਦੁਸ਼ਮਣਾਂ ਨੂੰ ਨੇਜ਼ੇ ਦੀ ਨੋਕ ਉੱਤੇ ਚੁੱਕ ਲੈਂਦੇ ਸਨ, ਜਦਕਿ ਸਾਫ਼ ਜਿਹੀ ਗੱਲ ਹੈ ਕਿ ਨੇਜੇ ਦਾ ਬਾਂਸ ਆਦਮੀ ਦੇ ਭਾਰ ਨਾਲ ਟੁੱਟ ਜਾਂਦਾ ਹੈ। ਗੋਗੋਲ ਨੇ ਜਿਨ੍ਹਾਂ ਕਜ਼ਾਕਾਂ ਦਾ ਜ਼ਿਕਰ ਕੀਤਾ ਹੈ ਉਹ ਅਸਲ ਵਿੱਚ ਕਦੇ ਵੀ ਨਹੀਂ ਹੋਏ ਅਤੇ ਇਹ ਕਹਾਣੀ ਖੂਬਸੂਰਤ ਕਾਲਪਨਿਕ ਲਿਖਤਾਂ ਦਾ ਇੱਕ ਹਿੱਸਾ ਹੈ। ਇਸ ਵਿੱਚ ਅਤੇ ਇਸੇ ਤਰ੍ਹਾਂ ਰੁਦੀ ਪੈਂਕੋ ਦੀਆਂ ਸਾਰੀਆਂ ਕਹਾਣੀਆਂ ਵਿੱਚ ਗੋਗਲ ਰੋਮਾਂਸਵਾਦੀ ਹਨ, ਜਿਸਦਾ ਕਾਰਨ ਸ਼ਾਇਦ ਇਹ ਹੈ ਕਿ ਉਹ "ਮੁਰਦਾ ਰੂਹਾਂ" ਦੀ "ਦਮਨਕਾਰੀ ਨੀਰਸ ਜ਼ਿੰਦਗੀ" ਦਾ ਨਿਰੀਖਣ ਕਰਦੇ ਕਰਦੇ ਅੱਕ ਗਏ ਸਨ।
ਕਾਮਰੇਡ ਬੁੱਦਯੋਓਨੀ ਨੇ ਬਾਬੇਲ ਦੀ ਕਹਾਣੀ "ਰਸਾਲਾ ਫੌਜ" ਦੀ ਆਲੋਚਨਾ ਕੀਤੀ ਹੈ, ਪਰ ਮੇਰੇ ਖਿਆਲ ਵਿੱਚ ਇਹ ਉਹਨਾਂ ਦੀ ਗਲਤੀ ਹੈ। ਆਖਿਰਕਾਰ ਕਾਮਰੇਡ ਬੁੱਦਯੇਓਨੀ ਖੁਦ ਵੀ ਤਾਂ ਨਾ ਸਿਰਫ਼ ਆਪਣੇ ਸਿਪਾਹੀਆਂ ਨੂੰ ਸਗੋਂ ਆਪਣੇ ਘੜਿਆਂ ਨੂੰ ਵੀ ਸਜਾਉਣਾ ਪਸੰਦ ਕਰਦੇ ਹਨ। ਬਾਬੇਲ ਨੇ ਆਪਣੇ ਯੋਧਿਆਂ ਦੀ ਤਹਿ ਦਿਲੋਂ ਪ੍ਰਸੰਸਾ ਕੀਤੀ ਹੈ ਅਤੇ ਮੇਰੇ ਖਿਆਲ ਵਿੱਚ ਇਹ ਗੋਗੋਲ ਦੁਆਰਾ ਆਪਣੇ ਕਜ਼ਾਕਾਂ ਦੀ ਪ੍ਰਸੰਸਾ ਨਾਲ ਕਿਤੇ ਜ਼ਿਆਦਾ ਵਧੀਆ ਅਤੇ ਸੱਚਾਈ ਦੇ ਜ਼ਿਆਦਾ ਨੇੜੇ ਹੈ।
ਕਈ ਕਾਰਨਾਂ ਤੋਂ ਮਨੁੱਖ ਅਜੇ ਵੀ ਪਸ਼ੂ ਹੈ, ਪਰ ਇਸਦੇ ਨਾਲ ਹੀ ਸੱਭਿਆਚਾਰਕ ਨਜ਼ਰ ਤੋਂ ਉਹ ਨਾਸਮਝ ਨੌਜਵਾਨ ਹੈ, ਅਤੇ ਇਸ ਲਈ ਉਸਦੀ ਥੋੜੀ ਜਿਹੀ ਪ੍ਰਸੰਸਾ ਕਰਨਾ ਅਤੇ ਸ਼ਿੰਗਾਰਨਾ ਲਾਹੇਵੰਦ ਹੁੰਦਾ ਹੈ, ਇਹ ਉਸ ਅੰਦਰ ਆਤਮ-ਸਨਮਾਨ ਦੀ ਭਾਵਨਾ ਜਗਾਉਂਦਾ ਹੈ ਅਤੇ ਆਪਣੀ ਰਚਨਾਤਮਕ ਸ਼ਕਤੀ ਵਿੱਚ ਉਸਦੇ ਵਿਸ਼ਵਾਸ ਦਾ ਪਾਲਣ-ਪੋਸ਼ਣ ਕਰਦਾ ਹੈ। ਇਸਦੇ ਨਾਲ ਹੀ ਮਨੁੱਖ ਦੀ ਪ੍ਰਸੰਸਾ ਕਰਨ ਦਾ ਹਰ ਤਰਾਂ ਦਾ ਕਾਰਨ ਮੌਜੂਦ ਹੈ, ਕਿਉਂਕਿ ਹਰ ਚੰਗੀ ਅਤੇ ਸਮਾਜਿਕ ਨਜ਼ਰ ਤੋਂ ਕੀਮਤੀ ਹਰ ਚੀਜ਼ ਦਾ ਨਿਰਮਾਣ ਉਸਦੀ ਤਾਕਤ ਅਤੇ ਇੱਛਾ ਨਾਲ ਹੀ ਹੋਇਆ ਹੈ।
ਕੀ ਇਸਦਾ ਇਹ ਮਤਲਬ ਹੈ ਕਿ ਮੈਂ ਜੋ ਕੁਝ ਹੁਣੇ ਕਿਹਾ ਹੈ ਉਸ ਨਾਲ ਮੈਂ ਸਾਹਿਤ ਵਿੱਚ ਰੋਮਾਂਸਵਾਦ ਦੀ ਜ਼ਰੂਰਤ ਦਾ ਦਾਅਵਾ ਕਰ ਰਿਹਾ ਹਾਂ ? ਜੀ ਹਾਂ, ਮੈਂ ਉਸਦੀ ਲੋੜ ਦਾ ਹਮਾਇਤੀ ਹਾਂ, ਪਰ ਇਸ ਸ਼ਰਤ 'ਤੇ ਕਿ ਇਸ ਸ਼ਬਦ ਵਿੱਚ ਇੱਕ ਅਤਿਅੰਤ ਮਹੱਤਵਪੂਰਨ