ਗੱਲ ਹੋਰ ਜੋੜ ਦਿੱਤੀ ਜਾਵੇ।
ਮੇਰੇ ਇੱਕ ਹੋਰ ਪੱਤਰ-ਵਿਹਾਰੀ ਸਤਾਰਾਂ ਸਾਲਾਂ ਦੇ ਇੱਕ ਮਜ਼ਦੂਰ ਦੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ:
“ਮੈਂ ਪ੍ਰਭਾਵਾਂ ਤੇ ਵਿਚਾਰਾਂ ਨਾਲ ਇਸ ਹੱਦ ਤੱਕ ਨੱਕ-ਨੱਕ ਭਰਿਆ ਹੋਇਆ ਹਾਂ ਕਿ ਮੈਂ ਲਿਖੇ ਬਿਨਾਂ ਰਹਿ ਹੀ ਨਹੀਂ ਸਕਦਾ।"
ਇਸ ਮਾਮਲੇ ਵਿੱਚ ਲਿਖਣ ਦੀ ਪ੍ਰੇਰਣਾ ਜ਼ਿੰਦਗੀ ਦੀ "ਕੰਗਾਲੀ" ਤੋਂ ਨਹੀਂ ਸਗੋਂ ਇਸਦੀ ਖੁਸ਼ਹਾਲੀ ਤੋਂ, ਪ੍ਰਭਾਵਾਂ-ਵਿਚਾਰਾਂ ਦੀ ਬਹੁਤਾਤ ਤੋਂ ਅਤੇ ਉਸਦੇ ਵਰਣਨ ਦੀ ਅੰਦਰੁਨੀ ਪ੍ਰੇਰਣਾ ਤੋਂ ਮਿਲਦੀ ਹੈ। ਮੇਰੇ ਜ਼ਿਆਦਾਤਰ ਨੌਜਵਾਨ ਪੱਤਰ-ਵਿਹਾਰੀ ਮੁੱਖ ਤੌਰ 'ਤੇ ਇਸ ਲਈ ਲਿਖਣਾ ਚਾਹੁੰਦੇ ਹਨ ਕਿ ਉਹਨਾਂ ਵਿੱਚ ਜ਼ਿੰਦਗੀ ਦੇ ਪ੍ਰਭਾਵਾਂ ਦੀ ਬਹੁਲਤਾ ਹੈ ਅਤੇ ਉਹਨਾਂ ਨੇ ਜੋ ਕੁਝ ਦੇਖਿਆ ਹੈ ਅਤੇ ਅਨੁਭਵ ਕੀਤਾ ਹੈ ਉਸ ਬਾਰੇ ਉਹਨਾਂ ਤੋਂ ਚੁੱਪ ਨਹੀਂ ਵੱਟ ਹੁੰਦੀ। ਉਹਨਾਂ ਵਿੱਚੋਂ ਸੰਭਵ ਤੌਰ 'ਤੇ ਅਨੇਕਾਂ "ਯਥਾਰਥਵਾਦੀ" ਨਿਕਲਣਗੇ, ਪਰ ਮੇਰਾ ਖਿਆਲ ਹੈ ਕਿ ਉਹਨਾਂ ਦੇ ਯਥਾਰਥਵਾਦ ਵਿੱਚ ਰੋਮਾਂਸਵਾਦ ਦਾ ਕੁਝ ਮਿਸ਼ਰਣ ਵੀ ਹੋਵੇਗਾ, ਜਿਹੜਾ ਕਿ ਸਿਹਤਮੰਦ ਆਤਮਿਕ ਉਭਾਰ ਦੇ ਦੌਰ ਵਿੱਚ ਲਾਜ਼ਮੀ ਅਤੇ ਜਾਇਜ਼ ਹੈ, ਅਤੇ ਅੱਜ ਅਸੀਂ ਬਿਲਕੁਲ ਅਜਿਹੇ ਹੀ ਸਮੇਂ ਵਿੱਚ ਜੀਅ ਰਹੇ ਹਾਂ।
ਅਤੇ ਇਸ ਲਈ ਮੈਂ ਇਸ ਸਵਾਲ ਦਾ ਕਿ ਮੈਂ ਲਿਖਣਾ ਕਿਉਂ ਸ਼ੁਰੂ ਕੀਤਾ, ਇਹ ਜਵਾਬ ਦਿਆਂਗਾ:
"ਦਮਨਕਾਰੀ ਨੀਰਸ ਜ਼ਿੰਦਗੀ" ਦੇ ਬੋਝ ਕਾਰਨ ਅਤੇ ਇਸ ਲਈ ਵੀ ਕਿ "ਮੈਂ ਪ੍ਰਭਾਵਾਂ-ਵਿਚਾਰਾਂ ਨਾਲ ਐਨਾ ਨੱਕੋ-ਨੱਕ ਭਰਿਆ ਹੋਇਆ" ਸਾਂ ਕਿ "ਮੈਂ ਲਿਖੇ ਬਿਨਾਂ ਰਹਿ ਹੀ ਨਹੀਂ ਸਕਦਾ" ਸੀ।"
ਪਹਿਲੇ ਕਾਰਨ ਨੇ ਮੈਥੋਂ 'ਬਾਜ਼ ਦਾ ਗੀਤ', 'ਜਲਦੇ ਹੋਏ ਦਿਲ ਦੀ ਗਾਥਾ' ਅਤੇ 'ਤੂਫਾਨੀ ਪੇਤਰੇਲ' ਵਰਗੀਆਂ ਕਾਲਪਨਿਕ ਰਚਨਾਵਾਂ ਲਿਖਵਾਈਆਂ ਅਤੇ "ਨੀਰਸ" ਜੀਵਨ ਵਿੱਚ ਰੰਗੀਨੀ ਲਿਆਉਣ ਦੀ ਕੋਸ਼ਿਸ਼ ਕਰਵਾਈ। ਅਤੇ ਦੂਜੇ ਕਾਰਨ ਨੇ ਮੈਥੋਂ 'ਛੱਬੀ ਮਰਦ ਤੇ ਇੱਕ ਕੁੜੀ', 'ਓਰਲੋਵ ਦੰਪਤੀ' ਅਤੇ 'ਹੁੱਲੜਬਾਜ਼' ਵਰਗੀਆਂ"ਯਥਾਰਥਕ” ਪਾਤਰਾਂ ਵਾਲੀਆਂ ਕਹਾਣੀਆਂ ਲਿਖਵਾਈਆਂ।
ਸਾਡੇ 'ਰੋਮਾਂਸਵਾਦ' ਦੇ ਸਵਾਲ ਦੇ ਸਬੰਧ ਵਿੱਚ ਇੱਕ ਹੋਰ ਗੱਲ ਯਾਦ ਰੱਖਣੀ ਚਾਹੀਦੀ ਹੈ: ਚੈਖਵ ਦੀ 'ਮੁਜ਼ੀਕ' ਅਤੇ 'ਨਾਲੀ ਵਿੱਚ' ਅਤੇ ਬੂਨਿਨ ਦੀ 'ਪਿੰਡ' ਅਤੇ ਕਿਸਾਨਾਂ ਨਾਲ ਸਬੰਧਤ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਦੇ ਪ੍ਰਕਾਸ਼ਨ ਤੱਕ ਸਾਡਾ ਕੁਲੀਨ ਵਰਗ ਦਾ ਸਾਹਿਤ ਕਿਸਾਨ ਦਾ ਚਿਤਰਣ ਇੱਕ ਅਜਿਹੇ ਨਿਮਾਣੇ ਅਤੇ ਸਹਿਣਸ਼ੀਲ ਵਿਅਕਤੀ ਵਜੋਂ ਕਰਨਾ ਪਸੰਦ ਕਰਦਾ ਸੀ, ਜਿਹੜਾ ਕਿ ਪਰਲੋਕ ਦੇ 'ਇਸਾਈ ਧਰਮ ਦੇ ਦੈਵੀ ਸੱਚ ਦੀ ਖੋਜ ਵਿੱਚ ਹੋਵੇ, ਜਿਸਦੀ ਇਸ ਜੀਵਨ ਵਿੱਚ ਹੋਂਦ ਨਹੀਂ ਹੈ, ਪਰ ਫਿਰ ਵੀ ਜਿਸਦਾ ਉਹ ਸੁਪਨਾ ਵੇਖਦਾ ਹੈ। ਅਤੇ ਅਸਲ ਵਿੱਚ ਉਸਨੇ ਬੜੀ ਚਤੁਰਾਈ ਨਾਲ ਅਜਿਹਾ ਕੀਤਾ ਵੀ, ਜਿਵੇਂ ਕਿ ਤੁਰਗਨੇਵ ਦੀ ਕਹਾਣੀ 'ਖੋਰ ਅਤੇ ਕਾਲੀਨਿਚ' ਵਿੱਚ ਕਾਲੀਨਿਚ ਅਤੇ ਤਾਲਸਤਾਏ ਦੇ