Back ArrowLogo
Info
Profile

ਨਾਵਲ 'ਜੰਗ ਅਤੇ ਅਮਨ' ਵਿੱਚ ਪਲਾਤਨ ਕਰਾਤਾਯੇਵ। ਇਹ ਖੇਤ-ਗੁਲਾਮੀ ਦੀ ਪ੍ਰਥਾ ਦੇ ਖਾਤਮੇ ਤੋਂ ਕੋਈ ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਕਿਸਾਨ ਨੂੰ "ਦੇਵੀ ਸੱਚਾਈ" ਦੇ ਨਿਮਾਣੇ ਅਤੇ ਸਹਿਣਸ਼ੀਲ ਸੁਪਨਸਾਜ਼ ਦੇ ਰੂਪ ਵਿੱਚ ਪੇਸ਼ ਕਰਨ ਦੀ ਪ੍ਰਵਿਰਤੀ ਪੈਦਾ ਹੋਈ, ਜਦਕਿ ਉਸ ਸਮੇਂ ਤੱਕ ਅਰਧ-ਗੁਲਾਮ ਕਿਸਾਨਾਂ ਨੇ ਆਪਣੀਆਂ ਅਨਪੜ ਸਫਾਂ ਵਿੱਚੋਂ ਕੋਕੋਰੇਵ, ਗੁਬੋਨਿਨ, ਮੋਰੋਜ਼ੋਵ ਆਦਿ ਕਈ ਪ੍ਰਭਾਵਸ਼ਾਲੀ ਸਨਅਤਕਾਰਾਂ ਨੂੰ ਜਨਮ ਦੇ ਦਿੱਤਾ ਸੀ ਅਤੇ ਅਖ਼ਬਾਰਾਂ ਵਿੱਚ ਉਸ ਤਾਕਤਵਾਰ ਅਤੇ ਉੱਘੇ ਵਿਅਕਤੀ, ਕਵੀ ਅਤੇ ਪ੍ਰਸਿੱਧ ਵਿਗਿਆਨੀ ਲੇਸੋਨੋਸੋਵ ਦੀ ਵਾਰ-ਵਾਰ ਚਰਚਾ ਹੋਣ ਲੱਗ ਪਈ ਸੀ, ਜਿਸਦਾ ਜਨਮ ਵੀ ਕਿਸਾਨਾਂ ਵਿੱਚੋਂ ਹੀ ਹੋਇਆ ਸੀ।

ਸਨਅਤਕਾਰ, ਜਹਾਜ਼-ਨਿਰਮਾਤਾ ਅਤੇ ਵਪਾਰੀ, ਜਿਹੜੇ ਅਜੇ ਕੱਲ ਤੱਕ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਸਨ, ਹੁਣ ਭਰੋਸੇ ਨਾਲ ਸਮਾਜ ਵਿੱਚ ਕੁਲੀਨ ਵਰਗ ਦੇ ਨਾਲ-ਨਾਲ ਆਪਣਾ ਸਥਾਨ ਬਣਾ ਰਹੇ ਸਨ ਅਤੇ ਪ੍ਰਾਚੀਨ ਰੋਮ ਦੇ ਆਜ਼ਾਦ ਗੁਲਾਮਾਂ ਵਾਂਗ ਆਪਣੇ ਪੁਰਾਣੇ ਮਾਲਕਾਂ ਨਾਲ ਇੱਕ ਹੀ ਮੇਜ਼ 'ਤੇ ਬੈਠਕੇ ਖਾਣਾ ਖਾਂਦੇ ਸਨ। ਆਪਣੇ ਵਿੱਚੋਂ ਅਜਿਹੇ ਲੋਕਾਂ ਨੂੰ ਅੱਗੇ ਲਿਆ ਕੇ ਕਿਸਾਨ ਜਾਪਦਾ ਸੀ ਜਿਵੇਂ ਆਪਣੀ ਅੰਦਰਲੀ ਤਾਕਤ ਅਤੇ ਮੁਹਾਰਤ ਦਾ ਪ੍ਰਦਰਸ਼ਨ ਕਰ ਰਹੇ ਸਨ। ਪਰ ਕੁਲੀਨ ਵਰਗ ਦੁਆਰਾ ਰਚਿਆ ਸਾਹਿਤ ਉਸ ਦੌਰ ਦੇ ਨਾਇਕ ਦੇ ਰੂਪ ਵਿੱਚ ਇਸ ਨਵੇਂ-ਆਏ, ਵਾਸਤਵਿਕ, ਮੂਰਤ, ਇੱਛਾ-ਸ਼ਕਤੀ ਨਾਲ ਭਰਪੂਰ, ਜ਼ਿੰਦਗੀ ਦੇ ਪਿਆਸੇ ਵਿਅਕਤੀ-ਨਿਰਮਾਤਾ, ਧਨ ਬਟੇਰਨ ਵਾਲੇ ਅਤੇ ਸਰਗਰਮ ਕਾਰੋਬਾਰੀ—ਨੂੰ ਪਹਿਚਾਨਣ ਅਤੇ ਉਸਦਾ ਚਿਤਰਣ ਕਰਨ ਵਿੱਚ ਅਸਫਲ ਰਿਹਾ। ਇਸਦੀ ਥਾਂ ਇਹ ਸਾਹਿਤ ਜ਼ਮੀਰ ਦੀ ਆਵਾਜ਼ ਸੁਣਨ ਵਾਲ਼ੇ ਪੋਲੀਨਿਉਸ਼ਕਾ ਵਰਗੇ ਨਿਮਾਣੇ ਖੇਤ-ਗੁਲਾਮਾਂ ਦਾ ਸਨੇਹਪੂਰਵਕ ਚਿਤਰਣ ਕਰਦਾ ਰਿਹਾ। 1852 ਵਿੱਚ ਲਿਓ ਤਾਲਸਤਾਏ ਨੇ 'ਇੱਕ ਜ਼ਿਮੀਦਾਰ ਦੀ ਸਵੇਰ' ਨਾਮਕ ਇੱਕ ਮਾਰਮਿਕ ਕਹਾਣੀ ਲਿਖੀ ਜਿਸ ਵਿੱਚ ਇਸ ਗੱਲ ਦਾ ਬਹੁਤ ਸ਼ਾਨਦਾਰ ਵਰਣਨ ਸੀ ਕਿ ਕਿਵੇਂ ਇੱਕ ਸੁਹਿਰਦ ਅਤੇ ਕਿਰਪਾਲੂ ਮਾਲਕ ਦੇ ਖੇਤ-ਗੁਲਾਮ ਉਸਨੂੰ ਬੇਯਕੀਨੀ ਦੀ ਨਜ਼ਰ ਨਾਲ ਦੇਖਦੇ ਹਨ। 1862 ਵਿੱਚ ਤਾਲਸਤਾਏ ਕਿਸਾਨਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਲੱਗੇ, ਉਹਨਾਂ ਨੇ ਵਿਗਿਆਨ ਅਤੇ ਤਰੱਕੀ ਤੋਂ ਮੁਨਕਰ ਹੋਣਾ ਅਤੇ ਇਹ ਸਿੱਖਿਆਵਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਸਹੀ ਢੰਗ ਸਿੱਖਣ ਲਈ ਕਿਸਾਨਾਂ ਕੋਲ ਜਾਣਾ ਚਾਹੀਦਾ ਹੈ। ਅੱਠਵੇਂ ਦਹਾਕੇ ਵਿੱਚ ਉਹਨਾਂ ਨੇ ਆਪਣੀਆਂ "ਲੋਕਾਂ ਲਈ" ਕਹਾਣੀਆਂ ਲਿਖੀਆਂ, ਜਿਸ ਵਿੱਚ ਕਿਸਾਨਾਂ ਨੂੰ ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਰੂਪ ਵਿੱਚ, ਰੋਮਾਨੀ ਰੰਗ ਵਿੱਚ ਚਿਤਰਿਆ ਗਿਆ ਸੀ ਅਤੇ ਇਹ ਉਪਦੇਸ਼ ਦਿੱਤਾ ਗਿਆ ਸੀ ਕਿ ਪੇਂਡੂ ਜੀਵਨ ਹੀ ਸਭ ਤੋਂ ਵੱਧ ਪਵਿੱਤਰ ਅਤੇ ਸੁਖਦਾਈ ਹੈ ਅਤੇ ਜ਼ਮੀਨ 'ਤੇ ਕਿਸਾਨ ਦੀ ਕਿਰਤ ਹੀ ਪਵਿੱਤਰ ਕਿਰਤ ਹੈ। ਆਖਿਰਕਾਰ, 'ਆਦਮੀ ਨੂੰ ਕਿੰਨੀ ਜਗ੍ਹਾ ਚਾਹੀਦੀ ਹੈ?' ਨਾਮਕ ਆਪਣੀ ਕਹਾਣੀ ਵਿੱਚ ਉਹਨਾਂ ਨੇ ਦੱਸਿਆ ਕਿ ਕਬਰ ਲਈ ਆਦਮੀ ਨੂੰ ਸਿਰਫ ਛੇ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ।

ਠੋਸ ਹਾਲਤਾਂ ਨਿਮਾਣੇ ਈਸ਼ਵਰ-ਪ੍ਰੇਮੀਆਂ ਨੂੰ ਨਵੀਂ ਕਿਸਮ ਦੇ ਆਰਥਿਕ ਜੀਵਨ ਦੇ

32 / 395
Previous
Next