ਨਿਰਮਾਤਾ, ਨਿੱਕ-ਬੁਰਜੂਆ ਅਤੇ ਵੱਡੇ ਕਾਰੋਬਾਰੀਆਂ ਵਿੱਚ ਬਦਲ ਰਹੀਆਂ ਸਨ, ਜਿਵੇਂ ਕਿ ਲਾਲਚੀ ਅਤੇ ਬਦਮਾਸ਼ ਰਵਾਯੇਵ ਅਤੇ ਕਲੂਪਾਯੇਵ* ਸਨ, ਜਿਹਨਾਂ ਦਾ ਚਿਤਰਣ ਸਲਿਤਕੋਵ-ਸ਼ਚੇਦਿਨ ਅਤੇ ਗਲੇਬ ਉਸਪੇਂਸਕੀ ਨੇ ਕੀਤਾ ਹੈ। ਉਸ ਸਮੇਂ ਬਾਗੀ ਅਤੇ ਇਨਕਲਾਬੀ ਵੀ ਸਾਹਮਣੇ ਆ ਰਹੇ ਸਨ। ਪਰ ਕੁਲੀਨ ਵਰਗ ਦੇ ਸਾਹਿਤ ਦਾ ਇਹਨਾਂ ਵੱਲ ਧਿਆਨ ਹੀ ਨਹੀਂ ਗਿਆ। 'ਓਬਲੋਮੋਵ ਵਿੱਚ, ਜਿਹੜਾ ਸਾਡੇ ਸਾਹਿਤ ਦੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ ਹੈ, ਗੋਂਚਾਰੋਵ ਨੇ ਇੱਕ ਰੂਸੀ ਕੁਲੀਨ ਪੁਰਸ਼ ਦੇ ਮੁਕਾਬਲੇ, ਜਿਸਦੀ ਮਾਤਰ ਆਲਸ ਨੇ ਉਸਨੂੰ ਮੂਰਖਤਾ ਦੇ ਨੇੜੇ-ਤੇੜੇ ਦੀ ਸਥਿਤੀ ਵਿੱਚ ਲਿਆ ਸੁੱਟਿਆ ਸੀ, ਇਕ ਜਰਮਨ ਦੀ ਸਖਸ਼ੀਅਤ ਪੇਸ਼ ਕੀਤੀ, ਉਹਨਾਂ ਸਾਬਕਾ ਖੇਤ-ਗੁਲਾਮਾਂ ਨੂੰ ਨਹੀਂ, ਜਿਹਨਾਂ ਵਿੱਚ ਗੋਂਚਾਰਵ ਰਹਿ ਰਹੇ ਸਨ ਅਤੇ ਜਿਹੜੇ ਉਸ ਸਮੇਂ ਤੱਕ ਦੇਸ਼ ਦਾ ਆਰਥਕ ਜੀਵਨ ਚਲਾਉਣ ਲੱਗ ਪਏ ਸਨ । ਜੇਕਰ ਕੁਲੀਨ ਵਰਗ ਦੇ ਲੇਖਕਾਂ ਵਿੱਚੋਂ ਕੋਈ ਕਿਸੇ ਇਨਕਲਾਬੀ ਦਾ ਵਰਣਨ ਕਰਨਾ ਚਾਹੁੰਦਾ ਤਾਂ ਉਹ ਆਦਮੀ ਜਾਂ ਤਾਂ ਬੁਲਗਾਰਿਨ ਹੁੰਦਾ ਜਾਂ ਰੂਦਿਨ ਵਰਗਾ ਸਿਰਫ਼ ਕਹਿਣ ਨੂੰ ਬਾਗੀ ਹੁੰਦਾ। ਦ੍ਰਿੜ-ਸੰਕਲਪੀ ਅਤੇ ਸਰਗਰਮ ਰੂਸੀ ਯੁੱਗ-ਨਾਇਕ ਦੇ ਰੂਪ ਵਿੱਚ ਸਾਹਿਤ ਵਿੱਚ ਪ੍ਰਤੀਬਿੰਬਤ ਨਹੀਂ ਹੋ ਰਿਹਾ ਸੀ, ਉਹ ਸਾਹਿਤਕਾਰਾਂ ਦੀ ਦ੍ਰਿਸ਼ਟੀ-ਸੀਮਾ ਤੋਂ ਪਰ੍ਹੇ ਸੀ, ਭਾਵੇਂ ਕਿ ਉਹ ਬੰਬਾਂ ਦੀ ਮੱਦਦ ਨਾਲ ਬੜੇ ਧਮਾਕੇਦਾਰ ਢੰਗ ਨਾਲ ਆਪਣੀ ਹਾਜ਼ਰੀ ਲਵਾ ਰਿਹਾ ਸੀ। ਅਨੇਕਾਂ ਸਬੂਤਾਂ ਦੁਆਰਾ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਸਰਗਰਮ ਅਤੇ ਉਦੇਸ਼ਪੂਰਣ ਰੋਮਾਂਸਵਾਦ ਰੂਸੀ ਕੁਲੀਨ ਵਰਗ ਦੇ ਸਾਹਿਤ ਲਈ ਹਮੇਸ਼ਾ ਇੱਕ ਅਗਿਆਤ ਚੀਜ਼ ਬਣਿਆ ਰਿਹਾ ਹੈ। ਇਹ ਸ਼ਿਲਰ ਨੂੰ ਜਨਮ ਦੇਣ ਵਿੱਚ ਅਸਮਰਥ ਸੀ, ਅਤੇ 'ਡਾਕੂ' ਦੀ ਥਾਂ ਇਸਨੇ 'ਮੁਰਦਾਰੂਹਾਂ', 'ਜਿਉਂਦੀ ਲਾਸ਼', 'ਮੁਰਦਿਆਂ ਦੇ ਘਰ', 'ਤਿੰਨ ਮੌਤਾਂ' ਅਤੇ ਹੋਰ ਅਨੇਕਾਂ ਮੌਤਾਂ ਦਾ ਸ਼ਾਨਦਾਰ ਵਰਣਨ ਕੀਤਾ ਹੈ। ਦੋਸਤੋਯੇਵਸਕੀ ਦਾ ਨਾਵਲ 'ਜ਼ੁਰਮ ਤੇ ਸਜ਼ਾ' ਸੰਭਵ ਤੌਰ 'ਤੇ ਸ਼ਿਲਰ ਦੇ 'ਡਾਕੂ' ਦੇ ਵਿਰੋਧ ਵਿੱਚ ਲਿਖਿਆ ਗਿਆ ਸੀ । ਉਹਨਾਂ ਦਾ 'ਭੂਤ-ਚਿੰਬੜੇ' ਉਹਨਾਂ ਬੇਹਿਸਾਬ ਯਤਨਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਤਿਭਾਵਾਨ ਅਤੇ ਦਵੈਖਪੂਰਨ ਯਤਨ ਹੈ, ਜਿਹੜੇ 19ਵੀਂ ਸਦੀ ਦੇ ਸੱਤਰਵਿਆਂ ਵਿੱਚ ਇਨਕਲਾਬੀ ਲਹਿਰ ਨੂੰ ਬਦਨਾਮ ਕਰਨ ਲਈ ਕੀਤੇ ਗਏ ਸਨ।
ਸਰਗਰਮ ਸਮਾਜਿਕ-ਇਨਕਲਾਬੀ ਰੋਮਾਂਸਵਾਦ ਰਾਜਨੋਚੀਨੇਤਸ* ਬੁੱਧੀਜੀਵਆਂ ਦੇ ਸਾਹਿਤ ਲਈ ਵੀ ਬੇਗਾਨਾ ਹੀ ਰਿਹਾ। ਰਾਜਨੋਚੀਨੇਤ ਨੂੰ ਆਪਣੇ ਨਸੀਬ ਅਤੇ ਜ਼ਿੰਦਗੀ ਦੇ ਰੰਗਮੰਚ 'ਤੇ ਆਪਣਾ ਸਥਾਨ ਲੱਭਣ ਦੀ ਬਹੁਤ ਜ਼ਿਆਦਾ ਫ਼ਿਕਰ ਸੀ। ਉਸਨੇ ਦੇਖਿਆ ਕਿ ਉਹ ਖੁਦ ਨਿਰੰਕੁਸ਼ ਸ਼ਾਸ਼ਨ ਦੇ ਹਥੌੜੇ ਅਤੇ ਲੋਕਾਂ ਦੇ ਅਹਿਰਨ ਵਿਚਕਾਰ ਫਸਿਆ ਹੋਇਆ * ਰਾਵਾਯੇਵ ਅਤੇ ਕੋਲੂਪਾਯੇਵ - ਮਹਾਨ ਵਿਅੰਗਕਾਰ ਮ. ਸਾਲਤੀਕੋਵ-ਸ਼ਚੇਦਿਨ (1826-1889) ਦੀ ਇੱਕ ਰਚਨਾ ਦੇ ਪਾਤਰ।
* ਰਾਜਨੋਚੀਨੇਤ- 19ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਨਾਮ ਰੂਸ ਦੇ ਬੁੱਧੀਜੀਵੀ ਵਰਗ ਦੇ ਉਹਨਾਂ ਮੈਂਬਰਾਂ ਨੂੰ ਦਿੱਤਾ ਗਿਆ ਸੀ ਜਿਹੜੇ ਕਿਸਾਨੀ, ਪਾਦਰੀ ਤੇ ਨਿੱਕ-ਬੁਰਜੁਆਜ਼ੀ ਜਿਹੇ ਸਮਾਜਿਕ ਵਰਗਾਂ ਵਿੱਚੋਂ ਆਏ ਸਨ, ਇਹਨਾਂ ਵਿੱਚ ਜਮਾਤ-ਰਹਿਤ ਹੋਏ ਕੁਲੀਨ ਲੋਕ ਵੀ ਸ਼ਾਮਿਲ ਸਨ।