ਹੈ।
ਸਲੇਪਤਸੋਵ' ਦੀ 'ਮੁਸ਼ਕਿਲ ਦੌਰ' ਅਤੇ ਓਸੀਪੋਵਿਚ-ਨੋਵੋਦਵੈਰਸਕੀ ਦੀ 'ਨਾ ਚਿੜੀ ਨਾ ਮੋਰ ਦੀਆਂ ਕਹਾਣੀਆਂ' ਅਜਿਹੇ ਬੱਧੀਜੀਵੀਆਂ ਦੀਆਂ ਸੱਚੀਆਂ ਅਤੇ ਜ਼ੋਰਦਾਰ ਕਹਾਣੀਆਂ ਹਨ, ਜਿਹਨਾਂ ਦੀਆਂ ਜੀਵਨ ਵਿੱਚ ਜੜ੍ਹਾਂ ਨਹੀਂ ਸਨ ਅਤੇ ਜਿਹੜੇ 'ਨਾ ਤਾਂ ਮੋਰ ਸਨ ਅਤੇ ਨਾ ਹੀ ਚਿੜੀ', ਜਾਂ ਅਜਿਹੇ ਲੋਕਾਂ ਦੀਆਂ ਜਿਹੜੇ ਖੁਦਪ੍ਰਸਤ ਖੂਹ-ਦੇ-ਡੱਡੂ ਬਣ ਗਏ ਸਨ। ਅਜਿਹੇ ਲੋਕਾਂ ਦਾ ਵਰਣਨ ਕੁਸ਼ਚੇਵਸਕੀ** ਅਤੇ ਬੇਹੱਦ ਪ੍ਰਤਿਭਾਸ਼ਾਲੀ ਤੇ ਬੁੱਧੀਮਾਨ ਲੇਖਕ ਪੋਮਿਆਲੋਵਸਕੀ*** ਨੇ, ਜਿਸਦੀ ਬਣਦੀ ਕਦਰ ਨਹੀਂ ਕੀਤੀ ਗਈ, ਆਪਣੀਆਂ ਕਹਾਣੀਆਂ 'ਮੋਲਤੋਵ' ਅਤੇ 'ਖੂਹ-ਦੇ-ਡੱਡੂ ਦਾ ਸੁੱਖ' ਵਿੱਚ ਕੀਤਾ ਹੈ। ਇਸ ਸਬੰਧ ਵਿੱਚ ਇੱਕ ਗੱਲ ਇਹ ਹੈ ਕਿ ਸਾਡੇ ਸਮਿਆਂ ਵਿੱਚ ਇਹਨਾਂ ਦੋਹਾਂ ਕਹਾਣੀਆਂ ਬਾਰੇ ਦਿਲਚਸਪੀ ਦੁਬਾਰਾ ਜਾਗ ਪਈ ਹੈ, ਜਦੋਂ ਕਿ ਹੁਣ ਫਿਰ ਦੁਬਾਰਾ ਖੂਹ-ਦਾ-ਡੱਡੂ ਜਿਉਂਦਾ ਹੋ ਰਿਹਾ ਹੈ ਅਤੇ ਕਿਸੇ ਹੱਦ ਤੱਕ ਸਫਲਤਾਪੂਰਵਕ ਇਸ ਦੇਸ਼ ਵਿੱਚ ਆਪਣੇ ਲਈ ਸਸਤੀ ਕਿਸਮ ਦੀ ਖੁਸ਼ਹਾਲੀ ਦਾ ਪ੍ਰਬੰਧ ਕਰਨ ਲੱਗ ਪਿਆ ਹੈ, ਜਿੱਥੇ ਮਜ਼ਦੂਰ ਜਮਾਤ ਨੇ ਸਮਾਜਵਾਦੀ ਸੱਭਿਆਚਾਰ ਦੇ ਨਿਰਮਾਣ ਦਾ ਅਧਿਕਾਰ ਹਾਸਿਲ ਕਰਨ ਲਈ ਆਪਣੇ ਲਹੂ ਦੀਆਂ ਨਦੀਆਂ ਵਹਾ ਕੇ ਕੀਮਤ ਚੁਕਾਈ ਹੈ।
ਪੇਂਡੂ ਜੀਵਨ ਦਾ ਆਦਰਸ਼ੀਕਰਨ ਕਰਨ ਦੇ ਆਪਣੇ ਉੱਦਮੀ ਯਤਨਾਂ ਵਿੱਚ ਅਖੌਤੀ ਨਰੋਦਨਿਕ ਲੇਖਕਾਂ ਜਿਵੇਂ ਕਿ ਜ਼ਲਾਤਵਰਾਸਕੀ, ਜ਼ਾਸਦੀਪਸਕੀ-ਵੋਲਗਦੀਨ, ਲੇਵੀਤਵ, ਨੇਫੇਦੋਵ-ਬਾਜ਼ਿਨ, ਨਿਕੋਲਾਈ-ਉਸਪੇਂਸਕੀ, ਏਰਤੇਲ ਅਤੇ ਕੁਝ ਹੱਦ ਤੱਕ ਸਤਾਨੀਓਕੋਵਿਚ, ਕਰੋਨਿਨ-ਪੇਤਰੋਪਾਵਲੋਵਸਕੀ ਅਤੇ ਅਨੇਕਾਂ ਹੋਰਾਂ ਨੇ ਕੁਲੀਨ ਵਰਗ ਦੇ ਲੇਖਕਾਂ ਦੀ ਹੀ ਧੁਨ ਦੁਹਰਾਈ ਹੈ। ਇਹਨਾਂ ਨਰੋਦਨਿਕਾਂ ਨੇ ਕਿਸਾਨ ਵਿੱਚ ਇੱਕ ਸੁਭਾਵਿਕ ਸਮਾਜਵਾਦੀ ਦੇਖਿਆ, ਜਿਹੜਾ 'ਮੀਰ' ਯਾਨੀ ਕਿ ਪੇਂਡੂ ਭਾਈਚਾਰੇ ਤੋਂ ਛੁੱਟ ਹੋਰ ਕੋਈ ਸੱਚਾਈ ਨਹੀਂ ਸੀ ਜਾਣਦਾ। ਹਰਜ਼ਨ, ਕੁਲੀਨ ਵਰਗ ਦਾ ਪ੍ਰਤਿਭਾਸ਼ਾਲੀ ਲੇਖਕ, ਉਹ ਪਹਿਲਾ ਵਿਅਕਤੀ ਸੀ ਜਿਸਨੇ ਕਿਸਾਨਾਂ ਪ੍ਰਤੀ ਇਸ ਰੁਖ਼ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਸਦੇ ਸਟੈਂਡ ਨੂੰ ਅਪਣਾਇਆ ਨ. ਮਿਖਾਈਲੇਵਸਕੀ ਨੇ ਜਿਸਨੇ ਦੋ ਸੱਚ - "ਯਥਾਰਥ ਦਾ ਸੱਚ" ਅਤੇ "ਨਿਆਂ ਦਾ ਸੱਚ" ਦੀ ਕਾਢ ਕੱਢੀ। ਨਰੋਦਨਿਕ ਲੇਖਕਾਂ ਨੇ ਸਮਾਜ 'ਤੇ ਜੋ ਪ੍ਰਭਾਵ ਪਾਇਆ ਉਹ ਕਾਫ਼ੀ ਕਮਜ਼ੋਰ ਸੀ ਅਤੇ ਥੋੜੇ ਹੀ ਦਿਨ ਰਿਹਾ। ਕੁਲੀਨ ਵਰਗ ਦੇ ਉਹਨਾਂ ਦੇ ਸਹਿਯੋਗੀਆਂ ਦੇ
* ਸਲੇਪਤਸਵ ਵ. (1836-1878)-ਇਨਕਲਾਬੀ-ਜਮਹੂਰੀ ਰੂਸੀ ਲੇਖਕ। ਇਹਨਾਂ ਦੀਆਂ ਕਿਤਾਬਾਂ, ਜਿਹਨਾਂ ਵਿੱਚ ਆਮ ਲੋਕਾਂ ਦੇ ਜੀਵਨ ਦਾ ਬਾਖੂਬੀ ਚਿਤਰਣ ਮਿਲਦਾ ਹੈ, 19ਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਖੂਬ ਪ੍ਰਚੱਲਿਤ ਸਨ।
* ਕੁਸ਼ਚੇਵਸਕੀ ਈ. (1847-1876)-ਰੂਸੀ ਜਮਹੂਰੀ ਲੇਖਕ।
ਪੋਮਿਆਲੋਵਸਕੀ, ਨਿਕੋਲਾਈ (1835-1863)-ਪ੍ਰਸਿੱਧ ਰੂਸੀ ਲੇਖਕ, ਇਨਕਲਾਬੀ-ਜਨਵਾਦੀਆਂ ਨਾਲ ਨੇੜਲੇ ਸਬੰਧ ਸਨ। ਇਹਨਾਂ ਦੇ ਨਾਵਲ 'ਰਾਜ਼ਨੋਚੀਨੇਤ' ਬੁੱਧੀਜੀਵੀ ਵਰਗ ਦੇ ਜੀਵਨ ਨਾਲ ਸਬੰਧਤ ਹਨ।