

ਸੱਭਿਅਤਾ ਦੇ ਇਤਿਹਾਸ ਨੂੰ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਅਤੇ ਸਮਾਜ ਦੇ ਖੜੋਤ ਦੇ ਦੌਰ ਅਤੇ ਉਹਨਾਂ ਸਮਿਆਂ ਵਿੱਚ ਜਦੋਂ ਸਮਾਜ ਤੇਜ਼ ਵਹਾਅ ਵਿੱਚ ਹੁੰਦਾ ਹੈ, ਮਿਸਾਲ ਵਜੋਂ ਪੁਨਰ-ਜਾਗਰਤੀ ਅਤੇ ਸ਼ੁੱਧੀ-ਲਹਿਰਾਂ ਦੌਰਾਨ, ਵਿਅਕਤੀ ਦੀ ਭੂਮਿਕਾ ਨੂੰ ਵਾਚੀਏ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵਿਅਕਤੀ ਦਾ ਰੂੜੀਵਾਦ, ਨਿਰਾਸ਼ਤਾ ਵੱਲ ਉਸਦਾ ਝੁਕਾਅ, ਸੰਤੋਖਵਾਦ ਅਤੇ ਸੰਸਾਰ ਵੱਲ ਹੋਰ ਕਈ ਤਰ੍ਹਾਂ ਦੇ ਸਰਵ-ਖੰਡਨਵਾਦੀ ਰਵੱਈਏ ਦਿਖਾਈ ਦੇਣਗੇ। ਅਜਿਹੇ ਸਮਿਆਂ ਵਿੱਚ ਲੋਕ ਲਗਾਤਾਰ ਆਪਣੇ ਤਜ਼ਰਬਿਆਂ ਨੂੰ ਤਰਾਸ਼ਦੇ ਰਹਿੰਦੇ ਹਨ, ਜਦਕਿ ਵਿਅਕਤੀ ਲੋਕਾਂ ਤੋਂ ਦੂਰ ਭਟਕਦਾ ਰਹਿੰਦਾ ਹੈ, ਉਹਨਾਂ ਦੇ ਜੀਵਨ ਨੂੰ ਨਜ਼ਰ-ਅੰਦਾਜ਼ ਕਰਦਾ ਹੈ, ਤਰਕ ਦੀ ਸਾਰੀ ਸਮਝ ਅਤੇ ਜੀਵਨ ਦੀ ਪੂਰੀ ਸੁੱਧ-ਬੁੱਧ ਖੋ ਦਿੰਦਾ ਹੈ, ਹਰ ਤਰ੍ਹਾਂ ਦੀ ਤਾਕਤ ਤੋਂ ਹੀਣਾ ਹੋਇਆ, ਤਰਸਯੋਗ ਹੱਦ ਤੱਕ ਘਟੀਆ ਅਤੇ ਖੁਸ਼ਕ ਜਿਹਾ ਜੀਵਨ ਬਿਤਾਉਂਦਾ ਹੈ, ਅਤੇ ਸਮੂਹਿਕ ਤਜ਼ਰਬੇ ਨੂੰ ਵਿਚਾਰਾਂ, ਪਰਿਕਲਪਨਾਵਾਂ, ਅਤੇ ਸਿਧਾਂਤਾਂ ਵਿੱਚ ਜੱਥੇਬੰਦ ਕਰਨ ਦੇ ਆਪਣੇ ਉੱਚੇ ਰਚਨਾਤਮਕ ਮੰਤਵ ਤੋਂ ਪਾਸਾ ਵੱਟ ਲੈਂਦਾ ਹੈ। ਦੂਜੀ ਵਾਰ ਦੇਖਿਆਂ ਤੁਸੀਂ ਵਿਅਕਤੀ ਦੀ ਰੂਹਾਨੀ ਤਾਕਤ ਦੇ ਪੂੰਗਾਰੇ ਤੋਂ ਹੈਰਾਨ ਹੋ ਜਾਂਦੇ ਹੋ, ਇਹ ਤਾਕਤ ਸਮਾਜਿਕ ਉੱਥਲ-ਪੁੱਥਲ ਦੇ ਦੌਰ ਵਿੱਚ ਵਿਅਕਤੀ ਦੇ ਇੱਕ ਕੇਂਦਰ ਬਣ ਜਾਣ ਕਾਰਨ ਪੈਦਾ ਹੁੰਦੀ ਹੈ, ਅਜਿਹਾ ਕੇਂਦਰ ਜਿਹੜਾ ਆਪਣੇ ਆਪ ਵਿੱਚ ਹਜ਼ਾਰਾਂ ਹੀ ਹੋਰ ਇਰਾਦੇ ਵੀ ਰੱਖਦਾ ਹੈ, ਅਤੇ ਜਿਹੜਾ ਵਿਅਕਤੀ ਨੂੰ ਆਪਣਾ ਹੱਥ ਠੋਕਾ ਬਣਾਉਣ ਲਈ ਚੁਣਦਾ ਹੈ। ਅਜਿਹੇ ਸਮਿਆਂ 'ਚ ਵਿਅਕਤੀ ਸਾਡੇ ਸਾਹਮਣੇ ਤਾਕਤ ਅਤੇ ਸੁੰਦਰਤਾ ਦੀ ਆਭਾ ਲੈ ਕੇ ਆਉਂਦਾ ਹੈ, ਅਤੇ ਆਪਣੇ ਲੋਕਾਂ, ਆਪਣੀ ਜਮਾਤ ਅਤੇ ਆਪਣੀ ਪਾਰਟੀ ਦੀਆਂ ਅਕਾਂਖਿਆਵਾਂ ਦੀਆਂ ਲਟ-ਲਟ ਬਲਦੀਆਂ ਕਿਰਨਾਂ ਵਿੱਚੋਂ ਚਾਨਣ ਲੈ ਕੇ ਆਉਂਦਾ है।
ਇਹ ਗੱਲ ਐਨੀ ਮਹੱਤਵਪੂਰਨ ਨਹੀਂ ਹੈ ਕਿ ਇਹ ਖਾਸ ਵਿਅਕਤੀ ਕੌਣ ਹਨ-ਵਾਲਤੇਅਰ ਜਾਂ ਮੁੱਖ ਪਾਦਰੀ ਅਵਾਕੁਮ*, ਹੀਅਨ ਜਾਂ ਫਰਾ ਓਲਕੀਨੋ- ਜਾਂ ਕਿਹੜੀ ਤਾਕਤ ਉਹਨਾਂ ਨੂੰ ਪ੍ਰੇਰਦੀ ਹੈ— ਆਮ ਲੋਕ ਜਾਂ ਪੁਰਾਣੇ ਰੂਸੀ ਉਪਾਸਕ, ਜਰਮਨ ਜਮੂਹਰੀਅਤ ਜਾਂ ਕਿਸਾਨੀ। ਗੱਲ ਤਾਂ ਇਹ ਹੈ ਕਿ ਇਹਨਾਂ ਨਾਇਕਾਂ ਨੂੰ ਸਮੂਹਿਕ ਊਰਜਾ ਦੇ ਵਾਹਕਾਂ ਵਜੋਂ, ਲੋਕਾਂ ਦੇ ਬੁਲਾਰਿਆਂ ਵਜੋਂ ਦੇਖਣਾ ਚਾਹੀਦਾ ਹੈ। ਮਿੱਕੀਵਿੱਕਜ਼ ਅਤੇ ਕਰਾਸਿਨਕੀ ਅਜਿਹੇ ਸਮਿਆਂ ਵਿੱਚ ਉੱਭਰ ਕੇ ਸਾਹਮਣੇ ਆਏ ਜਦੋਂ ਉਹਨਾਂ ਦੇ ਲੋਕ ਸਨਕੀ ਅੰਦਾਜ਼ ਵਿੱਚ ਤਿੰਨ ਵੱਡੀਆਂ ਤਾਕਤਾਂ ਵਿੱਚ ਵੰਡੇ ਗਏ, ਪਰ ਪਹਿਲਾਂ ਨਾਲੋਂ ਬਿਲਕੁਲ ਉਲਟ, ਉਹ ਆਪਣੀ ਰੂਹਾਨੀ ਏਕਤਾ ਤੋਂ ਪੂਰੀ ਤਰ੍ਹਾਂ ਸੁਚੇਤ ਸਨ । ਇਤਿਹਾਸ ਦੇ ਪੂਰੇ ਦੌਰ ਵਿੱਚ ਹਮੇਸ਼ਾ ਅਤੇ ਹਰ ਥਾਂ ਲੋਕਾਂ ਨੇ ਹੀ ਮਨੁੱਖ ਦੀ ਰਚਨਾ ਕੀਤੀ ਹੈ।
ਇਸ ਦਲੀਲ ਦੀ ਪੁਸ਼ਟੀ ਚੌਦਵੀਂ ਅਤੇ ਪੰਦਰਵੀਂ ਸਦੀ ਦੇ ਇਤਾਲਵੀ ਗਣਰਾਜਾਂ ਅਤੇ
* ਲਾਟ-ਪਾਦਰੀ ਅਵਾਕੁਮ (1621-1682)- ਰੂਸ ਦੇ ਮੁੱਢਲੇ 'ਰਸਕੋਲਨਿਕ' ਆਗੂਆਂ ਵਿੱਚੋਂ ਇੱਕ।1682 ਵਿੱਚ ਇਹਨਾਂ ਨੂੰ ਜ਼ਾਰ ਦੇ ਹੁਕਮਾਂ 'ਤੇ ਜਿੰਦਾ ਜਲਾ ਦਿੱਤਾ ਗਿਆ ਸੀ । ਇੱਕ 'ਸਵੈ-ਜੀਵਨੀ' ਲਿਖੀ, ਜਿਹੜੀ 17ਵੀਂ ਸਦੀ ਦੇ ਰੂਸੀ ਜੀਵਨ ਦਾ ਬਹੁਮੁੱਲਾ ਦਸਤਾਵੇਜ਼ ਹੈ।