Back ArrowLogo
Info
Profile

ਕਮਿਊਨਾਂ ਦਾ ਜੀਵਨ ਕਰਦਾ ਹੈ, ਜਦੋਂ ਇਤਾਲਵੀ ਲੋਕਾਂ ਦੀ ਰਚਨਾਤਮਕਤਾ ਨੇ ਰੂਹਾਨੀ ਜੀਵਨ ਦੇ ਹਰ ਪੱਖ 'ਤੇ ਆਪਣਾ ਪ੍ਰਭਾਵ ਪਾਇਆ, ਅਤੇ ਦੇਸ਼ ਦੇ ਜੀਵਨ ਦੀਆਂ ਸਾਰੀਆਂ ਨਾੜਾਂ ਵਿੱਚ ਆਪਣਾ ਗਰਮ ਖੁਨ ਦੌੜਾਇਆ, ਜਿਸਤੋਂ ਅਜਿਹੀ ਉੱਚ ਕੋਟੀ ਦੀ ਕਲਾ ਦਾ, ਕਲਮ, ਬੁਰਸ਼ ਅਤੇ ਛੇਣੀ ਦੇ ਮਹਾਨ ਉਸਤਾਦਾਂ ਦਾ ਜਨਮ ਹੋਇਆ।

ਰਾਫੇਲ ਤੋਂ ਪਹਿਲਾਂ ਦੀ ਕਲਾ ਦੀ ਚੜਤ ਅਤੇ ਸੁੰਦਰਤਾ ਕਲਾਕਾਰ ਦੀ ਲੋਕਾਂ ਨਾਲ ਸਰੀਰਕ ਅਤੇ ਰੂਹਾਨੀ ਨੇੜਤਾ ਵਿੱਚੋਂ ਉਪਜੀ। ਅੱਜ ਦੇ ਕਲਾਕਾਰ ਬੜੀ ਆਸਾਨੀ ਨਾਲ ਇਸ ਗੱਲ ਦੇ ਸਬੂਤ ਲੱਭ ਸਕਦੇ ਹਨ ਜੇਕਰ ਉਹ ਗਿਰਲੈਂਦਿਓ, ਦੋਨਾਤੈਲੋ, ਬਰੂਨਲੈਸ਼ੀ, ਅਤੇ ਉਸ ਸਮੇਂ ਦੇ-ਜਦੋਂ ਰਚਨਾਤਮਕ ਉਤੇਜਨਾ ਦੀ ਤੀਬਰਤਾ ਪਾਗਲਪਣ ਦੀ ਹੱਦ ਤੱਕ ਇੱਕ ਕੁਲੀਨ ਜਜ਼ਬਾ ਹੁੰਦਾ ਸੀ, ਅਤੇ ਕਲਾਕਾਰ ਲੋਕਾਂ ਦਾ ਆਦਰਸ਼ ਹੁੰਦਾ ਸੀ, ਨਾ ਕਿ ਕਲਾ ਦੇ ਸਪਰਸਤਾਂ ਦਾ ਝੋਲੀਚੁੱਕ— ਅਜਿਹੇ ਹੀ ਹੋਰ ਲੇਖਕਾਂ ਦੇ ਪਦ-ਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਨ।1298 ਵਿੱਚ ਫਲੋਰੈਂਸ ਦੇ ਲੋਕਾਂ ਨੇ ਆਰਨਲਫ ਡੀ ਲੈਪੋ ਨੂੰ ਇੱਕ ਗਿਰਜੇ ਦੀ ਉਸਾਰੀ ਸੰਬੰਧੀ ਇਸ ਢੰਗ ਨਾਲ ਲਿਖਿਆ: "ਤੁਹਾਨੂੰ ਇੱਕ ਅਜਿਹਾ ਭਵਨ ਉਸਾਰਨਾ ਚਾਹੀਦਾ ਹੈ ਕਿ ਮਨੁੱਖੀ ਕਲਾ ਅਜਿਹੀ ਸ਼ਾਨਦਾਰ ਅਤੇ ਸੁੰਦਰ ਚੀਜ਼ ਦੀ ਕਲਪਨਾ ਵੀ ਨਾ ਕਰ ਸਕੇ, ਤੁਹਾਨੂੰ ਇਸਦੀ ਉਸਾਰੀ ਕੁਝ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਇਹ ਹੈਰਾਨੀਜਨਕ ਢੰਗ ਨਾਲ ਮਹਾਨ ਬਣੇ ਦਿਲ ਨਾਲ ਅਨੁਕੂਲ ਹੋਵੇ, ਅਤੇ ਜਿਸ ਵਿੱਚ ਸਾਰੇ ਨਾਗਰਿਕਾਂ ਦੀਆਂ ਰੂਹਾਂ ਇੱਕ ਹੀ ਇੱਛਾ ਵਿੱਚ ਇੱਕ-ਮਿੱਕ ਹੋਈਆਂ ਹੋਣ।"

ਜਦੋਂ ਕੀਮੈਬਯੂ ਨੇ ਆਪਣੀ ਕ੍ਰਿਤ 'ਮੈਡੋਨਾ' ਸੰਪੂਰਨ ਕੀਤੀ ਤਾਂ ਉਸ ਇਲਾਕੇ ਵਿੱਚ ਇਸ ਉਤਸ਼ਾਹ ਨਾਲ ਖੁਸ਼ੀਆਂ ਮਨਾਈਆਂ ਗਈਆਂ ਕਿ ਉਦੋਂ ਤੋਂ ਉਸ ਇਲਾਕੇ ਦਾ ਨਾਮ ਹੀ Borgo Allgro (ਰੌਣਕੀ ਮੁਹੱਲਾ) ਪੈ ਗਿਆ। ਪੁਨਰ-ਜਾਗਰਣ ਦਾ ਇਤਿਹਾਸ ਅਜਿਹੇ ਤੱਥਾਂ ਨਾਲ ਭਰਿਆ ਪਿਆ ਹੈ ਜਿਹਨਾਂ ਤੋਂ ਇਹ ਪਤਾ ਚੱਲਦਾ ਹੈ ਕਿ ਉਸ ਦੌਰ ਵਿੱਚ ਕਲਾ ਇੱਕ ਅਜਿਹੀ ਚੀਜ਼ ਸੀ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਸੀ ਅਤੇ ਜੋ ਸਿਰਫ ਲੋਕਾਂ ਲਈ ਹੀ ਹੁੰਦੀ ਸੀ । ਲੋਕ ਹੀ ਇਸਨੂੰ ਪਾਲਦੇ ਸਨ, ਇਸ ਵਿੱਚ ਆਪਣੀ ਰੂਹ ਫੂਕ ਦਿੰਦੇ ਸਨ ਅਤੇ ਆਪਣੀ ਅਮਰ, ਬੁਲੰਦ ਅਤੇ ਮਾਸੂਮ ਆਤਮਾ ਨਾਲ ਭਰ ਦਿੰਦੇ ਸਨ। ਉਸ ਦੌਰ ਦਾ ਅਧਿਐਨ ਕਰਨ ਵਾਲੇ ਸਾਰੇ ਵਿਦਵਾਨਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ।

ਇੱਥੋਂ ਤੱਕ ਕਿ ਜਮੂਹਰੀਅਤ ਵਿਰੋਧੀ ਮੋਨੀਏਰ ਨੇ ਵੀ ਆਪਣੀ ਕਿਤਾਬ ਦੇ ਅੰਤ ਵਿੱਚ ਇਹ ਲਿਖਿਆ ਹੈ:

“ਪੰਦਰਵੀਂ ਸਦੀ ਨੇ ਹਰ ਉਹ ਚੀਜ਼ ਕਰ ਦਿਖਾਈ ਹੈ ਜਿਹੜੀ ਕੋਈ ਮਨੁੱਖ ਕਰ ਸਕਦਾ ਸੀ । ਇਸਨੇ ਇਹ ਗੱਲ ਵੀ ਦਰਸਾਈ-ਅਤੇ ਇਸ ਨਾਲ ਸਾਨੂੰ ਇੱਕ ਸਬਕ ਵੀ ਸਿਖਾਇਆ-ਕਿ ਆਪਣੇ ਹੀ ਸਰੋਤਾਂ ਤੇ ਛੱਡਿਆ, ਸਮੂਹ ਤੋਂ ਬਾਹਰ, ਆਪਣੇ ਆਪ 'ਤੇ ਹੀ ਨਿਰਭਰ ਅਤੇ ਕੇਵਲ ਆਪਣੇ ਲਈ ਹੀ ਜਿਉਂਦਾ ਮਨੁੱਖ ਕੁਝ ਵੀ ਕਰ ਸਕਣ ਤੋਂ ਅਸਮਰੱਥ ਹੈ।

"ਕਲਾ ਅਤੇ ਲੋਕ ਇਕੱਠੇ ਹੀ ਵਿਗਸਦੇ ਅਤੇ ਪ੍ਰਵਾਨ ਚੜ੍ਹਦੇ ਹਨ। ਮੇਰਾ, ਹਾਂਸ ਸਾਸ਼ ਦਾ, ਇਹ ਖਿਆਲ ਹੈ!"

74 / 395
Previous
Next