Back ArrowLogo
Info
Profile

ਅਸੀਂ ਦੇਖ ਸਕਦੇ ਹਾਂ ਕਿ ਅੱਜ ਦਾ ਮਨੁੱਖ ਜਿਹੜੇ ਕੰਮ ਕਰਨ ਦੇ ਯੋਗ ਹੈ ਉਹ ਕਿੰਨੇ ਮਹੱਤਵਹੀਣ ਹਨ, ਅਤੇ ਉਸਦੀ ਆਤਮਾ ਕਿੰਨੀ ਬੰਜਰ ਹੈ। ਇਹ ਗੱਲ ਸਾਨੂੰ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਅਤੇ ਅਤੀਤ ਤੋਂ ਸਿੱਖਿਆ ਲੈਣ ਬਾਰੇ ਸੋਚਣ ਲਈ ਅਤੇ ਉਹਨਾਂ ਕਾਰਨਾਂ ਦਾ ਪਤਾ ਲਗਾਉਣ ਲਈ ਮਜ਼ਬੂਰ ਕਰਦੀ ਹੈ, ਜਿਹੜੇ ਵਿਅਕਤੀ ਨੂੰ ਅਟੱਲ ਤਬਾਹੀ ਵੱਲ ਲਿਜਾ ਰਹੇ ਹਨ।

ਸਮਾਂ ਬੀਤਣ ਨਾਲ ਮਨੁੱਖ ਬਾਕੀ ਸਾਰਿਆਂ ਨਾਲ ਸੰਘਰਸ਼ ਕਰਨ ਲੱਗ ਪੈਂਦਾ ਹੈ, ਜਿਸ ਕਾਰਨ ਜੀਵਨ ਹੋਰ ਵੀ ਸਖਤ ਅਤੇ ਮੁਸ਼ਕਿਲਾਂ ਭਰਿਆ ਹੋ ਜਾਂਦਾ ਹੈ। ਇਸ ਉੱਬਲਦੇ ਵੈਰ ਕਾਰਨ ਵਿਅਕਤੀ ਵਿੱਚ ਖਾੜਕੂਪੁਣਾ ਪੈਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ, ਉਸਨੂੰ ਆਪਣੀ ਹੀ ਨਸਲ ਦੇ ਹਮਲਿਆਂ ਦਾ ਟਾਕਰਾ ਕਰਨਾ ਪੈਂਦਾ ਹੈ। ਜੇਕਰ ਵਿਅਕਤੀ ਵਿੱਚ ਕੋਈ ਰਚਨਾਤਮਕ ਤਾਂਘ ਹੈ, ਤਾਂ ਇੱਕ ਦਾ ਸਾਰਿਆਂ ਖਿਲਾਫ ਸੰਘਰਸ਼ ਉਸਨੂੰ ਇੱਕ ਅਜਿਹੀ ਥਾਂ 'ਤੇ ਲਿਆ ਖੜਾ ਕਰ ਦਿੰਦਾ ਹੈ ਜਿੱਥੋਂ ਉਹ ਦੁਨੀਆਂ ਸਾਹਮਣੇ ਆਪਣੀ ਆਤਮਾ ਦੀ ਸਮੁੱਚੀ ਸ਼ਕਤੀ ਅਤੇ ਕਾਵਿਕ ਪ੍ਰਤਿਭਾ ਦਾ ਦਿਖਾਵਾ ਕਰ ਸਕਦਾ ਹੈ। ਪਰ ਫੇਰ ਵੀ ਵਿਅਕਤੀ ਅਜੇ ਤੱਕ ਪ੍ਰੋਮੇਥੀਅਸ ਜਾਂ ਵਿਲੀਅਮ ਟੈੱਲ ਜਿਹੀ, ਜਾਂ ਪ੍ਰਾਚੀਨ ਸਮਿਆਂ ਦੇ ਹਰਕਿਉਲਿਸ ਦੀ ਤਾਕਤ ਅਤੇ ਸੁੰਦਰਤਾ ਦੀ ਤੁਲਨਾ ਵਿੱਚ ਇੱਕ ਵੀ ਹਸਤੀ ਪੈਦਾ ਨਹੀਂ ਕਰ ਸਕਿਆ।

ਅਨੇਕਾਂ ਮੈਨਫਰੈੱਡ ਰਚੇ ਜਾ ਚੁੱਕੇ ਹਨ, ਜਿਹਨਾਂ ਵਿੱਚੋਂ ਹਰ ਕੋਈ ਵੱਖਰੇ ਢੰਗ ਨਾਲ ਇੱਕ ਗੱਲ ਰਟਦਾ ਹੈ—ਵਿਅਕਤੀ ਦੇ ਜੀਵਨ ਦਾ ਰਹੱਸ, ਦੁਨੀਆਂ ਵਿੱਚ ਇਕਲਾਪੇ ਕਾਰਨ ਮਨੁੱਖ ਨੂੰ ਸਹਿਣੇ ਪੈਂਦੇ ਤਸੀਹੇ, ਜਿਹੜਾ ਕਦੇ-ਕਦੇ ਬ੍ਰਹਿਮੰਡ ਵਿੱਚ ਸਾਡੀ ਧਰਤੀ ਦੇ ਉਦਾਸ ਇਕਲਾਪੇ ਦੀ ਸੋਗਮਈ ਭਾਵਨਾ ਤੱਕ ਜਾ ਅੱਪੜਦਾ ਹੈ—ਕਝ ਅਜਿਹੀ ਚੀਜ਼ ਜਿਹੜੀ ਬਹੁਤ ਤਰਸਯੋਗ ਲੱਗਦੀ ਹੈ ਪਰ ਜਿਸ ਵਿੱਚ ਥੋੜੀ ਬਹੁਤ ਪ੍ਰਤਿਭਾ ਦੀ ਝਲਕ ਵੀ ਪੈਂਦੀ ਹੈ। ਮੈਨਫਰੈੱਡ ਪ੍ਰੋਮੇਥੀਅਸ ਦੀ ਹੀ 19ਵੀਂ ਸਦੀ ਦੀ ਹਾਸੋ-ਹੀਣੀ ਨਕਲ ਹੈ, ਖੂਹ-ਦੇ-ਡੱਡੂ ਵਿਅਕਤੀਵਾਦੀ ਦੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਈ ਤਸਵੀਰ ਹੈ, ਜਿਹੜਾ ਆਪਣੇ ਆਪ ਤੋਂ ਅਤੇ ਆਪਣੇ ਸਾਹਮਣੇ ਖੜੀ ਮੌਤ ਤੋਂ ਬਿਨਾਂ ਦੁਨੀਆਂ ਵਿੱਚ ਹੋਰ ਕਿਸੇ ਵੀ ਚੀਜ਼ ਨੂੰ ਮਹਿਸੂਸ ਕਰ ਸਕਣ ਦੀ ਤਾਕਤ ਤੋਂ ਵਾਂਝਾ ਹੋ ਗਿਆ ਹੈ। ਜੇ ਉਹ ਕਦੇ-ਕਦੇ ਸੰਸਾਰ ਦੇ ਦੁੱਖਾਂ ਦੀ ਗੱਲ ਕਰਦਾ ਵੀ ਹੈ, ਤਾਂ ਉਹ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਸੰਸਾਰ ਦੇ ਯਤਨਾਂ ਬਾਰੇ ਨਹੀਂ ਸੋਚਦਾ। ਤੇ ਜੇ ਉਸਨੂੰ ਇਸ ਦਾ ਕੋਈ ਖਿਆਲ ਆ ਵੀ ਜਾਵੇ, ਤਾਂ ਉਹ ਬਸ ਇਹੀ ਗੱਲ ਕਹਿ ਸਕਦਾ ਹੈ ਕਿ ਇਹਨਾਂ ਦੁੱਖਾਂ ਦਾ ਕੋਈ ਇਲਾਜ ਨਹੀਂ ਹੈ। ਹੋਰ ਉਹ ਕਹਿ ਵੀ ਕੀ ਸਕਦਾ ਹੈ ? ਕਿਉਂਕਿ ਇਕਲਾਪੇ ਦੀ ਮਾਰੀ ਉਸਦੀ ਆਤਮਾ ਦ੍ਰਿਸ਼ਟੀ-ਹੀਣ ਹੋ ਜਾਂਦੀ ਹੈ, ਸਮੂਹ ਦੀਆਂ ਆਪਮੁਹਾਰੀਆਂ ਸਰਗਰਮੀਆਂ ਨਹੀਂ ਦੇਖ ਸਕਦੀ, ਅਤੇ ਜਿੱਤ ਦਾ ਖਿਆਲ ਵੀ ਉਸ ਲਈ ਓਪਰਾ ਹੁੰਦਾ ਹੈ। "ਮੈਂ" ਲਈ ਆਨੰਦ ਦਾ ਬਸ ਇੱਕ ਹੀ ਸਰੋਤ ਬਚਦਾ ਹੈ-ਆਪਣੀ ਬਿਮਾਰੀ ਅਤੇ ਮੌਤ ਦੀ ਅਟੱਲਤਾ ਦਾ ਹੀ ਰਾਗ ਅਲਾਪਦਾ ਰਹੇ, ਮੈਨਫਰੈੱਡ ਤੋਂ ਸ਼ੁਰੂ ਕਰਕੇ, ਇਹ ਆਪਣੇ ਅਤੇ ਆਪਣੇ ਜਿਹੇ ਹੀ ਹੋਰ ਇਕਲਾਪੇ ਮਾਰੇ ਮਨੁੱਖਾਂ ਦੇ ਕੀਰਨੇ ਪਾਉਂਦਾ

75 / 395
Previous
Next