Back ArrowLogo
Info
Profile

ਰਹਿੰਦਾ ਹੈ।

ਇਸ ਕਿਸਮ ਦੀ ਕਵਿਤਾ ਨੂੰ "ਉਦਾਸੀਨ-ਦ੍ਰਿਸ਼ਟੀ (Weltschmerz) ਦੀ ਕਵਿਤਾ" ਕਿਹਾ ਜਾਂਦਾ ਹੈ। ਜੇ ਅਸੀਂ ਇਸਦੇ ਸਾਰ-ਤੱਤ ਵਿੱਚ ਜਾਈਏ, ਅਸੀਂ ਦੇਖਾਂਗੇ ਕਿ ਸੰਸਾਰ ਨੂੰ ਇਕੱਲੇ ਮਨੁੱਖ "ਮੈਂ" ਦੀ ਸਹਾਇਤਾ ਕਰਨ ਲਈ ਹੀ ਲਿਆਂਦਾ ਗਿਆ ਹੈ ਤਾਂ ਕਿ ਉਸਦਾ ਨੰਗੇਜ ਢਕਿਆ ਜਾ ਸਕੇ, ਮੌਤ ਦੇ ਭੈਅ ਤੋਂ ਕੰਬਦੇ ਨੂੰ ਕੋਈ ਆਸਰਾ ਮਿਲੇ, ਇਸਦੇ ਉਸ ਉੱਚੇ ਅਤੇ ਸੁਹਿਰਦ ਸ਼ਿਕਵੇ ਨੂੰ ਢੋਈ ਮਿਲੇ ਕਿ ਵਿਅਕਤੀ ਦੀ ਹੋਂਦ ਵਿਅਰਥ ਹੈ । ਜਦੋਂ ਇਹ ਖੁਦ ਨੂੰ ਆਲੇ ਦੁਆਲੇ ਦੇ ਵੱਡੇ ਅਤੇ ਜੀਵਤ ਸੰਸਾਰ ਨਾਲ ਰੱਖ ਕੇ ਦੇਖਦਾ ਹੈ ਤਾਂ ਵਿਅਕਤੀ ਆਪਣੇ ਇਸ ਅਹਿਸਾਸ ਨੂੰ, ਕਿ ਹੋਂਦ ਹੁਣ ਪੂਰੀ ਤਰ੍ਹਾਂ ਵਿਅਰਥ ਹੋ ਚੁੱਕੀ ਹੈ, ਪੂਰੇ ਸੰਸਾਰ ਤੱਕ ਵਧਾ ਕੇ ਦੇਖਦਾ ਹੈ, ਆਪਣੇ ਇਕਲਾਪੇ ਬਾਰੇ ਮਾਣ ਨਾਲ ਗੱਲ ਕਰਦਾ ਹੈ, ਅਤੇ ਆਪਣੀ ਤਰਸਯੋਗ ਆਤਮਾ ਦੇ ਗਿਲੇ-ਸ਼ਿਕਵਿਆਂ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਉਹਨਾਂ ਦੇ ਕੰਨਾਂ ਵਿੱਚ ਮੱਛਰ ਵਾਂਗ ਭਿਣਭਿਣਾਉਂਦਾ ਹੈ।

ਇਹ ਕਵਿਤਾ ਕਦੇ-ਕਦੇ ਪ੍ਰਭਾਵਸ਼ਾਲੀ ਹੁੰਦੀ ਹੈ, ਪਰ ਦੁੱਖਾਂ-ਪੀੜਾਂ ਦੀ ਇੱਕ ਸੁਹਿਰਦ ਚੀਕ ਵਾਂਗ ਹੀ। ਇਹ ਸੁੰਦਰ ਵੀ ਹੋ ਸਕਦੀ ਹੈ, ਪਰ ਕੇਵਲ ਕੋਹੜ ਵਾਂਗ ਜਿਵੇਂ ਕਿ ਫਲਾਬੇਅਰ ਨੇ ਉਸਦਾ ਚਿਤਰਣ ਕੀਤਾ ਸੀ। ਉਸ ਵਿਅਕਤੀਤਵ ਦੇ ਵਿਕਾਸ ਦੇ ਤਾਰਕਿਕ ਸਿੱਟੇ ਵਜੋਂ ਅਜਿਹੀ ਕਵਿਤਾ ਬਿਲਕੁਲ ਕੁਦਰਤੀ ਹੈ, ਜਿਸਨੇ ਜੀਵਨ ਅਤੇ ਰਚਨਾਤਮਕਤਾ ਦੇ ਇੱਕੋ-ਇੱਕ ਸੋਮੇ, ਲੋਕਾਂ ਨਾਲ, ਜੈਵਿਕ ਏਕਤਾ ਦੀ ਭਾਵਨਾ ਨੂੰ ਆਪਣੇ ਸੀਨੇ ਵਿੱਚ ਦਫ਼ਨ ਕਰ ਦਿੱਤਾ ਹੈ।

ਵਿਅਕਤੀਵਾਦ ਜਦੋਂ ਹੁਣ ਆਪਣੇ ਮਰਨ-ਬਿਸਤਰੇ 'ਤੇ ਪਿਆ ਹੈ, ਤਾਂ ਪੂੰਜੀਵਾਦ ਦਾ ਬੇਰਹਿਮ ਸ਼ਿਕੰਜਾ, ਆਪਣੀ ਇੱਛਾ ਦੇ ਵਿਰੁੱਧ, ਸਮੂਹ ਨੂੰ ਮੁੜ ਤੋਂ ਰਚ ਰਿਹਾ ਹੈ, ਪ੍ਰੋਲੇਤਾਰੀ ਨੂੰ ਇੱਕ ਠੋਸ ਨੈਤਿਕ ਤਾਕਤ ਵਜੋਂ ਇਕੱਠਾ ਕਰ ਰਿਹਾ ਹੈ। ਹੌਲੀ ਹੌਲੀ ਪਰ ਵਧ ਰਹੀ ਗਤੀ ਨਾਲ, ਇਸ ਤਾਕਤ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ, ਸੰਸਾਰ ਦੀ ਸਭ ਤੋਂ ਵੱਡੀ ਸਮੂਹਿਕ ਆਤਮਾ ਵਜੋਂ, ਇਹ ਇਕੱਲੀ ਹੀ ਇੱਕ ਅਜਿਹੀ ਤਾਕਤ ਹੈ ਜਿਸਨੇ ਆਜ਼ਾਦ ਤੌਰ 'ਤੇ ਜੀਵਨ ਦੀ ਰਚਨਾ ਕਰਨ ਦੀ ਜਿੰਮੇਵਾਰੀ ਨਿਭਾਉਣੀ ਹੈ।

ਵਿਅਕਤੀਵਾਦੀਆਂ ਨੂੰ ਇਸ ਤਾਕਤ ਦਾ ਉੱਭਰਨਾ ਦੁਮੇਲ 'ਤੇ ਛਾਏ ਹਨੇਰੇ ਤੂਫਾਨੀ ਬੱਦਲਾਂ ਜਿਹਾ ਹੀ ਜਾਪ ਰਿਹਾ ਹੈ। ਇਹ ਉਹਨਾਂ ਨੂੰ ਮੌਤ ਵਾਂਗ ਹੀ ਡਰਾ ਰਹੀ ਹੈ। ਕਿਉਂਕਿ ਉਹਨਾਂ ਲਈ ਇਸ ਤਾਕਤ ਦਾ ਅਰਥ ਸਮਾਜਿਕ ਮੌਤ ਹੈ। ਉਹਨਾਂ ਵਿੱਚੋਂ ਹਰ ਕੋਈ ਆਪਣੀ "ਮੈਂ" ਨੂੰ ਉਚੇਚੇ ਧਿਆਨ ਅਤੇ ਪ੍ਰਸੰਸਾ ਦਾ ਹੱਕਦਾਰ ਸਮਝਦਾ ਹੈ, ਪਰ ਪ੍ਰੋਲੇਤਾਰੀ, ਜਿਸਨੇ ਕਿ ਸੰਸਾਰ ਵਿੱਚ ਨਵੀਂ ਰੂਹ ਫੂਕਣੀ ਹੈ, ਇਹਨਾਂ "ਆਤਮਾ ਦੇ ਨਵਾਬਾਂ" ਨੂੰ ਆਪਣੇ ਧਿਆਨ ਦਾ ਦਾਨ ਬਖਸ਼ਣ ਦੀ ਇੱਛਾ ਨਹੀਂ ਰੱਖਦਾ। ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਇਹ ਭੱਦਰ-ਪੁਰਸ਼ ਪ੍ਰੋਲੇਤਾਰੀ ਨੂੰ ਦਿਲੋਂ ਨਫਰਤ ਕਰਦੇ ਹਨ।

ਇਹਨਾਂ ਵਿੱਚੋਂ ਕੁਝ ਲੋਕ, ਜਿਹੜੇ ਜ਼ਿਆਦਾ ਚਲਾਕ ਹਨ ਅਤੇ ਜਿਹਨਾਂ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਦੀ ਸਮਝ ਹੈ, ਕਾਨੂੰਨਸਾਜਾਂ, ਪੈਗੰਬਰਾਂ ਅਤੇ ਕਮਾਂਡਰਾਂ ਦੀ ਹੈਸੀਅਤ

76 / 395
Previous
Next