

ਗਿਆਨ ਇੰਦਰੀਆਂ ਨਾਲ ਸੰਬੰਧਿਤ ਕੋਈ ਬਿਮਾਰੀ ਹੈ, ਜਿਹੜੀਆਂ ਸਮਾਂ ਪਾ ਕੇ ਹੋਰ ਵੀ ਨਖਿੱਧ ਅਤੇ ਫਿੱਕੀਆਂ ਪੈਂਦੀਆਂ ਜਾ ਰਹੀਆਂ ਹਨ ਅਤੇ ਆਲੇ-ਦੁਆਲੇ ਦੇ ਪ੍ਰਭਾਵਾਂ ਨੂੰ ਸਹੀ ਢੰਗ ਨਾਲ ਗ੍ਰਹਿਣ ਕਰਨ ਤੋਂ ਅਸਮਰੱਥ ਹਨ। ਇਸਦੇ ਸਿੱਟੇ ਵਜੋਂ ਇੱਕ ਤਰ੍ਹਾਂ ਦੀ ਬੌਧਿਕ ਬੇਹੋਸ਼ੀ ਪੈਦਾ ਹੋ ਜਾਂਦੀ ਹੈ।
ਗੁੰਡਾ ਇੱਕ ਅਜਿਹਾ ਜੀਵ ਹੁੰਦਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੀ ਵੀ ਸਮਾਜਿਕ ਭਾਵਨਾ ਨਹੀਂ ਹੁੰਦੀ, ਜਿਹੜਾ ਆਪਣੇ ਆਲੇ-ਦੁਆਲੇ ਦੇ ਸੰਸਾਰ ਨਾਲ ਕੋਈ ਨਾਤਾ ਮਹਿਸੂਸ ਨਹੀਂ ਕਰਦਾ, ਸਾਰੀਆਂ ਕਦਰਾਂ-ਕੀਮਤਾਂ ਤੋਂ ਸੱਖਣਾ ਹੁੰਦਾ ਹੈ, ਜਿਹੜਾ ਹੌਲੀ-ਹੌਲੀ ਸਵੈ-ਰੱਖਿਆ ਦੀ ਪ੍ਰਵਿਰਤੀ ਵੀ ਗੁਆ ਦਿੰਦਾ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀ ਕੀਮਤ ਤੋਂ ਵੀ ਜਾਣੂ ਨਹੀਂ ਹੁੰਦਾ । ਉਹ ਸਹੀ ਢੰਗ ਨਾਲ ਸੋਚਣ ਦੀ ਵੀ ਸਮਰੱਥਾ ਨਹੀਂ ਰੱਖਦਾ ਅਤੇ ਬੜੀ ਮੁਸ਼ਕਿਲ ਨਾਲ ਹੀ ਵਿਚਾਰਾਂ ਦੀ ਲੜੀ ਜੋੜ ਸਕਦਾ ਹੈ। ਉਸਦੀ ਚਿੰਤਨ ਪ੍ਰਕਿਰਿਆ ਕੜਾਹੀ ਵਿੱਚ ਪੈਂਦੀ ਰੌਸ਼ਨੀ ਦੀ ਝਲਕ ਮਾਤਰ ਹੀ ਹੈ, ਜਿਹੜੀ ਆਲੇ ਦੁਆਲੇ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਆਪਣੀ ਛਿਣ-ਭੰਗਰੀ ਅਤੇ ਬਿਮਾਰ ਜਿਹੀ ਰੌਸ਼ਨੀ ਸੁੱਟ ਕੇ ਖਤਮ ਹੋ ਜਾਂਦੀ ਹੈ। ਉਸਦੀ ਪ੍ਰਭਾਵ ਕਬੂਲਣ ਦੀ ਸਮਰੱਥਾ ਰੋਗੀਆਂ ਵਰਗੀ ਹੁੰਦੀ ਹੈ, ਪਰ ਉਸਦਾ ਦ੍ਰਿਸ਼ਟੀ-ਖੇਤਰ ਤੰਗ ਹੁੰਦਾ ਹੈ ਅਤੇ ਉਸਦੀ ਸੰਸਲੇਸ਼ਣ ਦੀ ਸ਼ਕਤੀ ਨਾ ਹੋਇਆਂ ਵਰਗੀ ਹੁੰਦੀ ਹੈ। ਉਸਦੀ ਸੋਚ ਦੇ ਲੱਛਣਿਕ ਵਿਰੋਧਾਭਾਸ ਅਤੇ ਕੁਤਰਕ ਕਰਨ ਦੀ ਪ੍ਰਵਿਰਤੀ ਦਾ ਸ਼ਾਇਦ ਇਹੀ ਕਾਰਨ ਹੈ। "ਸਮੇਂ ਨੇ ਮਨੁੱਖ ਨੂੰ ਨਹੀਂ ਬਣਾਇਆ, ਮਨੁੱਖ ਨੇ ਸਮਾਂ ਬਣਾਇਆ ਹੈ।" ਇਸ ਗੱਲ ਦਾ ਉਹ ਦਾਅਵਾ ਕਰਦਾ ਹੈ, ਭਾਵੇਂ ਕਿ ਉਹ ਖੁਦ ਵੀ ਆਪਣੀਆਂ ਗੱਲਾਂ 'ਤੇ ਯਕੀਨ ਨਹੀਂ ਕਰਦਾ। "ਸੋਹਣੇ ਕੰਮਾਂ ਨਾਲੋਂ ਸੋਹਣੀਆਂ ਗੱਲਾਂ ਜ਼ਿਆਦਾ ਮਹੱਤਵਪੂਰਨ ਹਨ।" ਇਹ ਦਾਅਵਾ ਕਰਦਿਆਂ ਉਹ ਆਪਣੀ ਨਿਪੁੰਸਕਤਾ ਦੀ ਭਾਵਨਾ 'ਤੇ ਜ਼ੋਰ ਦਿੰਦਾ ਹੈ। ਉਹ ਆਪਣੀ ਸਿਧਾਂਤਕ ਅਤੇ ਸਮਾਜਿਕ ਸਥਿਤੀ ਵਿੱਚ ਵਾਪਰ ਰਹੀਆਂ ਤੀਬਰ ਤਬਦੀਲੀਆਂ ਦਾ ਮੁਜ਼ਾਹਰਾ ਕਰਦਾ ਹੈ, ਜਿਹੜਾ ਉਸਦੀ ਬਿਮਾਰ ਮਾਨਸਿਕਤਾ ਦੀ ਅਸਿਥਰਤਾ ਅਤੇ ਡਾਵਾਂ-ਡੋਲਤਾ ਦਾ ਇੱਕ ਹੋਰ ਸਬੂਤ ਹੈ। ਉਸਦਾ ਵਿਅਕਤੀਤਵ ਕੇਵਲ ਖੁਰਿਆ ਹੋਇਆ ਹੀ ਨਹੀਂ ਹੈ, ਬਲਕਿ ਅਸਾਧ ਰੂਪ ਵਿੱਚ ਟੁੱਟ ਚੁੱਕਿਆ ਹੈ। ਉਸਦਾ ਚੇਤਨ ਅਤੇ ਸੁਭਾਵਿਕ ਆਪਾ ਇਕਹਰੀ “ਮੈਂ” ਵਿੱਚ ਵੀ ਇੱਕ-ਮਿੱਕ ਨਹੀਂ ਹੋ ਸਕਦਾ। ਉਸਦੇ ਨਿੱਜੀ ਤਜਰਬਿਆਂ ਦੀ ਤਰਸਯੋਗ ਪੂੰਜੀ ਅਤੇ ਉਸਦੇ ਮਨ ਦੀ ਜੱਥੇਬੰਦ ਕਰ ਸਕਣ ਦੀ ਅਸਮਰੱਥਾ, ਅਜਿਹੇ ਜੀਵ ਵਿੱਚ, ਵਿਰਸੇ 'ਚ ਮਿਲੇ ਤਜਰਬਿਆਂ ਦੀ ਬਹੁਲਤਾ ਪੈਦਾ ਕਰ ਦਿੰਦੀ ਹੈ। ਇਸ ਤਰ੍ਹਾਂ ਉਹ ਹਮੇਸ਼ਾ ਆਪਣੇ ਪਿਓ-ਦਾਦਿਆਂ ਦੇ ਪਰਛਾਵੇਂ ਨਾਲ ਇੱਕ ਨਿਰੰਤਰ ਪਰ ਆਲਸੀ ਅਤੇ ਨਿਕੰਮੀ ਜੱਦੋਜਹਿਦ ਵਿੱਚ ਵਿਚਰਦਾ ਰਹਿੰਦਾ ਹੈ। ਅਤੀਤ ਦੇ ਉਦਾਸ ਅਤੇ ਖੁਣਸੀ ਪਰਛਾਵੇਂ ਚੁੜੇਲਾਂ ਵਾਂਗ ਉਸਦੇ ਸਿਰ 'ਤੇ ਮੰਡਰਾਉਂਦੇ ਰਹਿੰਦੇ ਹਨ, ਉਸਨੂੰ ਕਿਸੇ ਮਾਨਸਿਕ ਰੋਗੀ ਵਾਂਗ ਉਤੇਜਨਾ ਦੀ ਸਥਾਈ ਅਵਸਥਾ ਵਿੱਚ ਰੱਖਦੇ ਹਨ, ਅਤੇ ਉਸਦੀਆਂ ਪ੍ਰਵਿਰਤੀਆਂ ਦੀਆਂ ਗਹਿਰਾਈਆਂ ਵਿੱਚੋਂ ਜੱਦੀ ਅਤੇ ਪਾਸ਼ਵਿਕ ਇੱਛਾਵਾਂ ਜਗਾਉਂਦੇ ਹਨ। ਖਿੰਡੀਆਂ-ਪੁੰਡੀਆਂ ਅਤੇ ਖੁੰਢੀਆਂ ਹੋ ਚੁੱਕੀਆਂ ਉਸਦੀਆਂ ਇੰਦਰੀਆਂ ਕਿਸੇ ਜ਼ੋਰਦਾਰ ਅਤੇ ਤੀਖਣ ਉਕਸਾਹਟ ਲਈ