

ਬਿਲਬਿਲਾਉਂਦੀਆਂ ਰਹਿੰਦੀਆਂ ਹਨ। ਇਸੇ ਲਈ ਗੁੰਡੇ ਦਾ ਝੁਕਾਅ ਹਮੇਸ਼ਾ ਕਾਮੁਕ-ਵਿਕਾਰਾਂ, ਭਗਵਿਲਾਸ ਅਤੇ ਜਿਨਸੀ ਅਵੈੜ (Sadism) ਵੱਲ ਹੀ ਰਹਿੰਦਾ ਹੈ। ਆਪਣੀ ਨਿਪੁੰਸਕਤਾ ਦਾ ਅਹਿਸਾਸ ਉਸਨੂੰ ਜੀਵਨ ਦੁਆਰਾ ਪੇਸ਼ ਕੀਤੀਆਂ ਮੰਗਾਂ ਨੂੰ ਹੋਰ ਵਧੇਰੇ ਨਫ਼ਰਤ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ। ਇਹ ਰਾਹ ਉਸਨੂੰ ਸਰਵ-ਖੰਡਨਵਾਦ ਅਤੇ ਕੌੜੇ ਰੋਸ ਵੱਲ ਲੈ ਜਾਂਦਾ ਹੈ ਜਿਸ ਨਾਲ ਉਸਦੀ ਸਮਾਜਿਕ ਨੈਤਿਕ ਸੂਝ ਖਤਮ ਹੋ ਜਾਂਦੀ ਹੈ, ਜਿਹੜੀ ਕਿਸੇ ਗੰਡੇ ਦੀ ਖਾਸੀਅਤ ਹੁੰਦੀ ਹੈ।
ਇਹ ਉਹ ਵਿਅਕਤੀ ਹੈ ਜਿਹੜਾ ਆਪਣੀ ਸਾਰੀ ਜ਼ਿੰਦਗੀ ਪਾਗਲਪਣ ਵਿੱਚ ਹੀ ਗੁਜ਼ਾਰ ਦਿੰਦਾ ਹੈ। ਸਮਾਜਿਕ ਤੌਰ 'ਤੇ ਉਹ ਛੂਤ ਦੀਆਂ ਬਿਮਾਰੀਆਂ ਦੇ ਜਰਾਸੀਮਾਂ ਨਾਲੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੁੰਦਾ ਹੈ। ਉਹ ਨੈਤਿਕ ਲਾਗ ਦਾ ਸਰੋਤ ਹੁੰਦਾ ਹੈ ਅਤੇ ਖਤਰਨਾਕ ਰੋਗਾਣੂਆਂ ਨੂੰ ਖਤਮ ਕਰਨ ਵਾਲੇ ਕਿਸੇ ਵੀ ਤਰੀਕੇ ਨਾਲ ਉਸਦਾ ਖਾਤਮਾ ਨਹੀਂ ਕੀਤਾ ਜਾ ਸਕਦਾ।
ਉਸਦੀ ਕੁਢੱਬੀ ਸੋਚ ਅਤੇ ਉਸਦੀਆਂ ਅਜੀਬ ਤੇ ਅਕਸਰ ਘ੍ਰਿਣਤ ਹਰਕਤਾਂ ਦੀ ਤਹਿ ਹੇਠਾਂ ਸੰਸਾਰ ਅਤੇ ਲੋਕਾਂ ਪ੍ਰਤੀ ਵੈਰ-ਭਾਵ, ਸੁਭਾਵਕ ਪਰ ਨਿਪੁੰਸਕ ਦੁਸ਼ਮਣੀ, ਅਤੇ ਇੱਕ ਰੋਗੀ ਦੀ ਨਿਰਾਸ਼ਾ ਕੰਮ ਕਰ ਰਹੀ ਹੁੰਦੀ ਹੈ। ਉਸਦਾ ਸਹਿਜ-ਗਿਆਨ ਤਰੁੱਟੀਪੂਰਣ ਹੁੰਦਾ ਹੈ, ਅਤੇ ਇਸ ਲਈ ਉਹ ਬੜੀ ਮੁਸ਼ਕਿਲ ਨਾਲ ਖੁਦ ਨੂੰ ਘਸੀਟ-ਘਸੀਟ ਕੇ ਤੁਰਦਾ ਹੈ ਅਤੇ ਜ਼ਿੰਦਗੀ ਦੇ ਕਾਫਲੇ ਤੋਂ ਬਹੁਤ ਪਿੱਛੇ ਰਹਿ ਜਾਂਦਾ ਹੈ। ਉਹ ਰਾਸਤਾ ਭੁੱਲ ਗਿਆ ਹੈ ਅਤੇ ਉਸਨੂੰ ਲੱਭਣ ਦੀ ਸਮਰੱਥਾ ਉਸ ਵਿੱਚ ਨਹੀਂ ਹੈ। ਕੋਈ ਉਸਦੀਆਂ ਚੀਕਾਂ ਨਹੀਂ ਸੁਣਦਾ ਕਿਉਂਕਿ ਉਹ ਬਹੁਤ ਕਮਜ਼ੋਰ ਹਨ। ਉਸਦੇ ਵਾਕ ਕੁਢੱਬੇ ਹਨ ਅਤੇ ਲਫਜ਼ ਪੀਲ਼ੇ-ਭੂਕ ਪੈ ਚੁੱਕੇ ਹਨ। ਉਸਦੀਆਂ ਬੇਨਤੀਆਂ ਵਿਅਰਥ ਹਨ, ਕਿਉਂਕਿ ਉਹਨਾਂ ਨੂੰ ਸੁਣਨ ਵਾਲੇ ਵੀ ਉਸੇ ਵਰਗੇ ਹਨ, ਉਸੇ ਵਾਂਗ ਨਿਪੁੰਸਕ ਅਤੇ ਨੀਮ-ਪਾਗਲ। ਉਸੇ ਵਾਂਗ ਉਹ ਵੀ ਕਿਸੇ ਦੀ ਮੱਦਦ ਨਹੀਂ ਕਰ ਸਕਦੇ ਅਤੇ ਕਰਨਗੇ ਵੀ ਨਹੀਂ । ਉਸੇ ਵਾਂਗ ਉਹ ਵੀ ਜ਼ਹਿਰੀਲੇ ਹਨ, ਅੱਗੇ ਲੰਘ ਗਿਆਂ ਦੀਆਂ ਪੈੜਾਂ 'ਤੇ ਥੁੱਕਦੇ ਹਨ, ਜਿਸ ਗੱਲ ਦੀ ਉਹਨਾਂ ਨੂੰ ਸਮਝ ਨਹੀਂ ਪੈਂਦੀ ਉਸਦੀਆਂ ਬਦਖੋਈਆਂ ਕਰਦੇ ਹਨ ਅਤੇ ਹਰ ਉਸ ਚੀਜ਼ ਦਾ ਮਖੌਲ ਉਡਾਉਂਦੇ ਹਨ ਜਿਹੜੀ ਉਹਨਾਂ ਦੀ ਦੋਖੀ ਹੈ—ਹਰ ਉਸ ਚੀਜ਼ ਦਾ ਜਿਹੜੀ ਸਰਗਰਮ ਹੈ, ਰਚਨਾਤਮਕਤਾ ਦੇ ਜੋਸ਼ ਵਿੱਚ ਰੰਗੀ ਹੋਈ ਹੈ, ਸੰਸਾਰ ਨੂੰ ਅਮਲਾਂ ਦੀ ਲਿਸ਼ਕ ਨਾਲ ਸ਼ਿੰਗਾਰਦੀ ਹੈ, ਅਤੇ ਭਵਿੱਖ ਵਿੱਚ ਵਿਸ਼ਵਾਸ ਦੀ ਅਗਨ ਨਾਲ ਮਘਦੀ ਹੈ। ਜਿਵੇਂ ਕਿ ਸੋਫ਼ੀਆ ਪਿਸਤਿਸ ਨੇ ਕਿਹਾ ਹੈ "ਅਗਨ ਉਹ ਦੇਵਤਾ ਹੈ ਜਿਹੜਾ ਨਾਸ਼ਵਾਨ ਜਨੂੰਨ ਨੂੰ ਸਾੜ ਸੁੱਟਦਾ ਹੈ ਅਤੇ ਸੁੱਚੀ ਰੂਹ ਨੂੰ ਰੁਸ਼ਨਾਉਂਦਾ ਹੈ।"
2
ਉਮੀਦ ਹੈ ਕਿ ਨੇੜੇ ਭਵਿੱਖ ਵਿੱਚ ਕੋਈ ਹਿੰਮਤੀ ਅਤੇ ਇਮਾਨਦਾਰ ਲੇਖਕ 'ਵਿਅਕਤੀਤਵ ਦੇ ਵਿਘਟਨ' ਬਾਰੇ ਕੋਈ ਉਦਾਸ ਕਰਨ ਵਾਲੀ ਕਿਤਾਬ ਲਿਖੇਗਾ। ਇੱਕ