

ਵਿਗਿਆਨ ਤੱਕ ਲੋਕਾਂ ਨੂੰ ਪਹੁੰਚ ਕਰਨ ਦੀ ਆਗਿਆ ਨਹੀਂ ਸੀ । ਪਹੁੰਚ ਜਿਹੜੀ ਕਿ ਜ਼ਿੰਦਗੀ ਲਈ ਸੰਘਰਸ਼ ਦੀ ਬਹੁ-ਪੱਖੀ ਸਫਲਤਾ ਲਈ ਲੋੜੀਂਦੀ ਹੁੰਦੀ ਹੈ। ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਮਾਰਦਾ ਸੀ ਕਿ ਗਿਆਨ ਨਾਲ ਲੈੱਸ ਲੋਕ ਕੰਮ ਕਰਨ ਤੋਂ ਇਨਕਾਰ ਕਰ ਦੇਣਗੇ। ਰੂਹਾਨੀ ਊਰਜਾ ਨੂੰ ਸਮੁੱਚੇ ਤੌਰ 'ਤੇ ਉੱਚਾ ਚੁੱਕਣ ਲਈ ਕੋਈ ਸਾਰੋਕਾਰ ਨਹੀਂ ਦਿਖਾਇਆ ਗਿਆ । ਜਿਸ ਕਾਰਨ, ਖੂਹ-ਦੇ-ਡੱਡੂ ਵਿੱਚ, ਰਚਨਾਤਮਕ ਸ਼ਕਤੀਆਂ ਦੀ ਘਾਟ ਉਸਦੀਆਂ ਇਹਨਾਂ ਸ਼ਕਤੀਆਂ ਦੇ ਗੁਣਾਂ ਨੂੰ ਤੀਬਰ ਪਤਨ ਵੱਲ ਲੈ ਗਈ।
ਜੀਵਨ ਪਹਿਲਾਂ ਨਾਲੋਂ ਕਿਤੇ ਵਧੇਰੇ ਗੁੰਝਲਦਾਰ ਅਤੇ ਕਠਿਨ ਹੋ ਗਿਆ ਸੀ। ਹਰ ਨਵੇਂ ਦਹਾਕੇ ਦੇ ਆਉਣ ਨਾਲ ਤਕਨੀਕ ਜੀਵਨ ਦੀ ਚਾਲ ਨੂੰ ਹੋਰ ਤੇਜ਼ ਕਰ ਦਿੰਦੀ ਸੀ । ਜੋ ਉਹ ਅਜੇ ਵੀ ਕਰ ਰਹੀ ਹੈ ਅਤੇ ਕਰਦੀ ਰਹੇਗੀ। ਹਰ ਨਵਾਂ ਵਪਾਰ ਉੱਚੀ ਪਦਵੀ 'ਤੇ ਬੈਠੇ ਵਿਅਕਤੀ ਕੋਲੋਂ ਦਿਨ-ਬ-ਦਿਨ ਹੋਰ ਵੱਡੇ ਯਤਨਾਂ ਦੀ ਮੰਗ ਕਰਦਾ ਸੀ। ਪਿਛਲੀ ਸਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਨਿੱਕ-ਬੁਰਜੂਆਜ਼ੀ, ਜਿਸਨੇ ਕੁਲੀਨ ਰਾਜ ਦੀਆਂ ਹੱਥਕੜੀਆਂ ਅਜੇ ਹੁਣੇ ਹੀ ਲਾਹ ਕੇ ਸੁੱਟੀਆਂ ਸਨ, ਸੰਤੋਖਜਨਕ ਹੱਦ ਤੱਕ ਤਾਜ਼ਾ-ਦਮ, ਸ਼ਕਤੀਸ਼ਾਲੀ ਅਤੇ ਆਪਣੇ ਦਮ 'ਤੇ ਸੰਘਰਸ਼ ਲੜਨ ਦੇ ਕਾਬਿਲ ਸੀ, ਕਿਉਂਕਿ ਸਨਅਤ ਅਤੇ ਵਪਾਰ ਦੀਆਂ ਹਾਲਤਾਂ ਐਨੀਆਂ ਤਕੜੀਆਂ ਨਹੀਂ ਸਨ ਕਿ ਉਹ ਵਿਅਕਤੀ ਦੀ ਤਾਕਤ ਅੱਗੇ ਟਿਕ ਸਕਦੀਆਂ। ਤਕਨੀਕ, ਮੁਕਾਬਲੇ ਅਤੇ ਬੁਰਜੂਆਜੀ ਦੇ ਲਾਲਚ ਦੇ ਵਧਣ ਨਾਲ, ਖੂਹ-ਦੇ-ਡੱਡੂ ਦੀ ਸਰਵਉੱਚਤਾ ਦੀ ਭਾਵਨਾ ਅਤੇ ਸੋਨੇ ਤੇ ਸੰਗੀਨਾਂ ਦੀ ਮੱਦਦ ਨਾਲ ਹਮੇਸ਼ਾ ਲਈ ਇਸ ਸਰਵਉੱਚਤਾ ਨੂੰ ਪੱਕੇ ਪੈਰੀਂ ਕਰਨ ਦੀ ਉਸਦੀ ਤਾਂਘ ਦੇ ਵਿਕਸਤ ਹੋਣ ਨਾਲ, ਅਤੇ ਉਤਪਾਦਨ ਦੇ ਖੇਤਰ ਵਿੱਚ ਅਰਾਜਕਤਾ ਦੇ ਲਾਜ਼ਮੀ ਵਾਧੇ ਨਾਲ-ਜਿਸਨੇ ਇਹਨਾਂ ਸਮੱਸਿਆਵਾਂ ਦਾ ਹੱਲ ਹੋਰ ਵੀ ਕਠਿਨ ਕਰ ਦਿੱਤਾ-ਵਿਅਕਤੀ ਦੀ ਸਮਰੱਥਾ ਅਤੇ ਉਸ 'ਤੇ ਪਈਆਂ ਮੰਗਾਂ ਵਿਚਲਾ ਪਾੜਾ ਹੋਰ ਵੀ ਚੌੜਾ ਹੋ ਗਿਆ। ਹੱਦੋਂ ਵੱਧ ਵਰਤੋਂ ਕਾਰਨ ਉਸਦੀਆਂ ਗਿਆਨ ਇੰਦਰੀਆਂ ਠੁੱਸ ਹੋ ਗਈਆਂ ਹਨ, ਬੁੱਧੀ ਨੂੰ ਇੱਕ ਹੀ ਪਾਸੇ ਲਾਈ ਰੱਖਣ ਕਾਰਨ ਇਸਦਾ ਸੰਤੁਲਨ ਵਿਗੜ ਗਿਆ ਹੈ। ਇਸ ਦੀ ਵਜ੍ਹਾ ਨਾਲ, ਅਸੀਂ ਦੇਖ ਸਕਦੇ ਹਾਂ, ਕਿ ਕਿਵੇਂ ਬੁਰਜੁਆਜੀ ਵਿੱਚ ਨਸਤੰਤਰ-ਵਿਕਾਰ ਅਤੇ ਅਪਰਾਧ ਵਧ ਰਿਹਾ ਹੈ ਅਤੇ ਕਿਵੇਂ ਬੁਰਜੂਆਜੀ ਦੀ ਤੀਜੀ ਪੀੜ੍ਹੀ ਵਿੱਚ ਹੀ ਨਮੂਨੇਦਾਰ ਪਤਿਤ ਲੋਕ ਸਾਹਮਣੇ ਆ ਰਹੇ ਹਨ। ਇਹ ਨਿਘਾਰ ਰੂਸ ਅਤੇ ਅਮਰੀਕਾ ਦੇ ਬੁਰਜੂਆ ਪਰਿਵਾਰਾਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ। ਤੀਬਰ ਬੁਰਜੂਆ ਵਿਕਾਸ ਵਿੱਚ ਇਹਨਾਂ ਇਤਿਹਾਸਕ ਤੌਰ 'ਤੇ ਜਵਾਨ ਦੇਸ਼ਾਂ ਨੇ ਵਿੱਤੀ ਅਤੇ ਸਨਅਤੀ ਬੁਰਜੁਆਜ਼ੀ ਅੰਦਰ ਪਾਗਲਪਣ ਬਹੁਤ ਵੱਡੀ ਮਾਤਰਾ ਵਿੱਚ ਪੈਦਾ ਕੀਤਾ ਹੈ। ਇਹ ਸ਼ਾਇਦ ਤਸੱਲੀਬਖਸ਼ ਇਤਿਹਾਸਕ ਸਿਖਲਾਈ ਦੀ ਘਾਟ ਨੂੰ ਹੀ ਪ੍ਰਤੀਬਿੰਬਤ ਕਰਦਾ ਹੈ, ਲੋਕ ਪੂੰਜੀ 'ਤੇ ਸਵਾਰ ਹੋਣ ਵਿੱਚ ਨਾਕਾਮ ਸਿੱਧ ਹੋਏ, ਜਿਹੜੀ ਉਹਨਾਂ ਕੋਲ ਤਾਕਤ ਨਾਲ ਪੁਰੀ ਤਰ੍ਹਾਂ ਲੈੱਸ ਹੋ ਕੇ ਆਈ ਸੀ ਅਤੇ ਜਿਸਨੇ ਉਹਨਾਂ ਨੂੰ ਗੁਲਾਮ ਬਣਾ ਲਿਆ ਤੇ ਤੇਜ਼ੀ ਨਾਲ ਉਹਨਾਂ ਦੀ ਅਪੌੜ ਤਾਕਤ ਚੂਸ ਲਈ। ਜੇਕਰ ਮਨੁੱਖ ਕਿਸੇ ਇੱਕ