

ਖੇਤਰ ਵਿੱਚ ਹੀ ਮੁਹਾਰਤ ਹਾਸਿਲ ਕਰਦਾ ਹੈ ਤਾਂ ਉਸਨੂੰ ਆਪਣੀ ਆਤਮਾ ਦੇ ਵਿਕਾਸ ਨੂੰ ਸੀਮਤ ਕਰਨਾ ਪੈਂਦਾ ਹੈ, ਪਰ ਬੁਰਜੂਆ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਜੇਕਰ ਉਸਨੇ ਜਿਉਣਾ ਹੈ ਤਾਂ ਉਸਨੂੰ ਹਰ ਹਾਲ ਵਿੱਚ ਆਪਣਾ ਕਦੇ-ਨਾ-ਬਦਲਣ-ਵਾਲਾ ਜਾਲਾ ਬੁਣਦੇ ਰਹਿਣਾ ਪੈਣਾ ਹੈ। ਅਰਾਜਕਤਾ ਬੁਰਜੁਆ ਰਚਨਾਤਮਕਤਾ ਦਾ ਜਾਣਿਆ-ਪਛਾਣਿਆ ਅਤੇ ਨਿਰਵਿਵਾਦ ਨਤੀਜਾ ਹੈ । ਰੂਹ ਦੀ ਜੋਤ ਨੂੰ ਮੱਠਾ ਪਾਉਣ ਦੀ ਜ਼ਿੰਮੇਵਾਰ ਇਹੀ ਅਰਾਜਕਤਾ ਹੈ, ਅਤੇ ਰੂਹ ਇਸਨੂੰ ਦਿਨੋ ਦਿਨ ਵਧੇਰੇ ਤਿੱਖੇਪਣ ਨਾਲ ਮਹਿਸੂਸ ਕਰ ਰਹੀ ਹੈ।
ਜਿੱਥੇ ਪੂੰਜੀ ਬੁਰਜੂਆਜੀ ਦੀ ਰਹਿੰਦੀ-ਖੂੰਹਦੀ ਬੌਧਿਕ ਤਾਕਤ ਨੂੰ ਵੀ ਖਤਮ ਕਰ ਰਹੀ ਹੈ, ਉੱਥੇ ਹੀ ਇਹ ਕਿਰਤੀ ਲੋਕਾਂ ਨੂੰ ਜੱਥੇਬੰਦ ਕਰ ਰਹੀ ਹੈ ਅਤੇ ਬੁਰਜੁਆਜ਼ੀ ਸਾਹਮਣੇ ਇੱਕ ਨਵੀਂ ਦੁਸ਼ਮਣਾਨਾ ਤਾਕਤ-ਸਮਾਜਵਾਦੀ ਪਾਰਟੀ-ਖੜੀ ਕਰ ਰਹੀ ਹੈ। ਹੋਰਨਾਂ ਕਾਰਕਾਂ ਨਾਲੋਂ ਜ਼ਿਆਦਾ, ਇਹ ਦੁਸ਼ਮਣ ਪੂੰਜੀਵਾਦੀਆਂ ਨੂੰ ਸਮੂਹ ਦੀ ਤਾਕਤ ਦਾ ਅਹਿਸਾਸ ਕਰਵਾ ਰਿਹਾ ਹੈ ਅਤੇ ਸੰਘਰਸ਼ ਵਿੱਚ ਨਵੇਂ ਦਾਅਪੇਚ, ਜਿਵੇਂ ਕਿ ਟਰੱਸਟ ਅਤੇ ਤਾਲਾਬੰਦੀ, ਅਪਣਾਉਣ ਲਈ ਮਜ਼ਬੂਰ ਕਰ ਰਿਹਾ ਹੈ।
ਜੋ ਵੀ ਹੈ, ਪੂੰਜੀਵਾਦੀ ਜੱਥੇਬੰਦੀਆਂ ਵਿਅਕਤੀਤਵ ਨੂੰ ਹਰ ਹਾਲ ਵਿੱਚ ਸੁੰਗੇੜਦੀਆਂ ਹਨ, ਵਿਅਕਤੀਵਾਦੀ ਅਕਾਂਖਿਆਵਾਂ ਨੂੰ ਆਪਣੇ ਟੀਚਿਆਂ ਦੇ ਅਧੀਨ ਕਰਦੇ ਹੋਏ ਉਹ ਇੱਕ ਗੈਰ-ਸਰਗਰਮ ਮਾਨਸਿਕਤਾ ਨੂੰ ਪਾਲਦੀਆਂ ਹਨ।
ਇੱਕ ਅਮਰੀਕੀ ਲੱਖਪਤੀ ਗਾਉਲਡ ਨੇ ਠੀਕ ਹੀ ਕਿਹਾ ਸੀ ਕਿ ਟਰੱਸਟ ਕੱਟੜ ਦੁਸ਼ਮਣਾਂ ਦਾ ਇੱਕ ਅਜਿਹਾ ਗਰੋਹ ਹੁੰਦਾ ਹੈ ਜਿਹੜੇ ਇੱਕ ਛੋਟੇ ਕਮਰੇ ਵਿੱਚ ਮਿਲਦੇ ਹਨ, ਇਸਨੂੰ ਸ਼ਾਨਦਾਰ ਢੰਗ ਨਾਲ ਰੌਸ਼ਨ ਕਰਕੇ ਰੱਖਦੇ ਹਨ, ਇੱਕ ਦੂਜੇ ਦੇ ਹੱਥ ਫੜਦੇ ਹਨ, ਅਤੇ ਕੇਵਲ ਹੱਥ ਫੜੇ ਹੋਣ ਕਾਰਨ ਉਹ ਇੱਕ ਦੂਜੇ ਦਾ ਕਤਲ ਨਹੀਂ ਕਰਦੇ। ਇਹਨਾਂ ਵਿੱਚੋਂ ਹਰ ਕੋਈ ਕਿਸੇ ਅਜਿਹੇ ਮੌਕੇ ਦੀ ਭਾਲ ਵਿੱਚ ਰਹਿੰਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਵਿਰੁੱਧ ਬਣੇ ਅਤੇ ਕੰਮ-ਚਲਾਊ ਸਾਥੀ ਨੂੰ ਅਚਾਨਕ ਹੀ ਫੜ ਲਏ ਅਤੇ ਉਸਦੇ ਹਥਿਆਰ ਖੋਹ ਕੇ ਉਸਨੂੰ ਖਤਮ ਕਰ ਦੇਵੇ। ਉਹਨਾਂ ਵਿੱਚੋਂ ਹਰੇਕ ਨੂੰ ਆਪਣੇ ਨਾਲ ਖੜਾ ਸਾਥੀ ਕੰਧ ਦੇ ਪਰਲੇ ਪਾਸੇ ਖੜੇ ਦੁਸ਼ਮਣ ਨਾਲੋਂ ਜ਼ਿਆਦਾ ਖਤਰਨਾਕ ਜਾਪਦਾ ਹੈ। ਦੁਸ਼ਮਣਾਂ ਦੀਆਂ ਅਜਿਹੀਆਂ ਜੱਥੇਬੰਦੀਆਂ ਵਿੱਚ ਵਿਅਕਤੀਤਵ ਕਦੇ ਵੀ ਵਿਕਸਤ ਨਹੀਂ ਹੋ ਸਕਦਾ, ਕਿਉਂਕਿ ਹਿੱਤਾਂ ਦੀ ਦਿਖਾਵੇ ਦੀ ਏਕਤਾ ਦੇ ਬਾਵਜੂਦ ਹਰ ਕੋਈ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ। ਮਜ਼ਦੂਰਾਂ ਦੀਆਂ ਜੱਥੇਬੰਦੀਆਂ ਦਾ ਉੱਦੇਸ਼ ਸੰਘਰਸ਼ ਕਰਨਾ ਅਤੇ ਜਿੱਤ ਹਾਸਿਲ ਕਰਨਾ ਹੁੰਦਾ ਹੈ, ਅੰਦਰੋਂ ਇਹ ਅਨੁਭਵ ਦੀ ਏਕਤਾ ਨਾਲ ਜੁੜੀਆਂ ਹੁੰਦੀਆਂ ਹਨ, ਜਿਹੜੀ ਹੌਲੀ ਹੌਲੀ ਅਤੇ ਵਧੇਰੇ ਪੱਕੇ ਤੌਰ 'ਤੇ ਸਮਾਜਵਾਦ ਦੇ ਮਹਾਨ ਅਦਵੈਤਵਾਦੀ ਵਿਚਾਰ ਨੂੰ ਮੂਰਤ ਰੂਪ ਦਿੰਦੀ ਹੈ। ਇੱਥੇ ਸਮੂਹਿਕ ਤੌਰ 'ਤੇ ਰਚੇ ਵਿਚਾਰਾਂ ਦੇ ਜੱਥੇਬੰਦਕ ਪ੍ਰਭਾਵ ਹੇਠ, ਵਿਅਕਤੀ ਦੀ ਮਾਨਸਿਕਤਾ ਆਪਣੇ ਆਪ ਇੱਕਸੁਰ ਢੰਗ ਨਾਲ ਵਿਕਾਸ ਕਰਦੀ ਹੈ, ਬੌਧਿਕ ਊਰਜਾ ਦਾ ਨਿਰੰਤਰ ਵਟਾਂਦਰਾ ਚੱਲਦਾ ਰਹਿੰਦਾ ਹੈ ਅਤੇ ਇਹ ਮਾਹੌਲ ਵਿਅਕਤੀਤਵ ਦੇ ਵਿਕਾਸ ਵਿੱਚ ਰੋੜਾ ਨਹੀਂ ਬਣਦਾ,