

ਸਗੋਂ ਇਸਦੀ ਆਜ਼ਾਦੀ ਦਾ ਸਮਰਥਨ ਕਰਦਾ ਹੈ ਅਤੇ ਇਸਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰਦਾ ਹੈ, ਕਿਉਂਕਿ ਹਰ ਉਹ ਵਿਅਕਤੀ ਜਿਹੜਾ ਸਮੂਹ ਦੀ ਊਰਜਾ ਨੂੰ ਜ਼ਿਆਦਾ ਮਾਤਰਾ ਵਿੱਚ ਆਤਮਸਾਤ ਕਰ ਲੈਂਦਾ ਹੈ, ਫਿਰ ਉਹ ਉਸ ਸਮੂਹ ਦੇ ਵਿਚਾਰਾਂ ਦਾ ਪ੍ਰਚਾਰਕ ਬਣ ਜਾਂਦਾ ਹੈ ਅਤੇ ਇਸਦੇ ਉੱਦੇਸ਼ਾਂ ਦਾ ਪ੍ਰਾਪੇਗੰਡਾ ਕਰਦਾ ਹੈ, ਨਵੇਂ ਮੈਂਬਰਾਂ ਨੂੰ ਇਸ ਵੱਲ ਆਕਰਸ਼ਿਤ ਕਰਦਾ ਹੈ ਅਤੇ ਇਸਨੂੰ ਮਜ਼ਬੂਤ ਕਰਦਾ ਹੈ। ਪੂੰਜੀਵਾਦੀਆਂ ਦੀ ਜੱਥੇਬੰਦੀ "ਭੀੜ" ਦੇ ਮਨੋਵਿਗਿਆਨਕ ਨਮੂਨੇ 'ਤੇ ਚੱਲਦੀ ਹੈ, ਇਹ ਕੁਝ ਬਾਹਰੀ ਹਿੱਤਾਂ ਦੇ ਆਧਾਰ 'ਤੇ ਢਿੱਲੇ-ਢਾਲੇ ਅਤੇ ਵਕਤੀ ਤੌਰ 'ਤੇ ਇਕੱਠੇ ਹੋਏ ਵਿਅਕਤੀਆਂ ਦਾ ਇੱਕ ਗਰੁੱਪ ਹੁੰਦਾ ਹੈ। ਕਦੇ ਕਦੇ ਇਹ ਸਾਂਝੇ ਰੌਂਅ ਦੇ ਆਧਾਰ 'ਤੇ ਵੀ ਇਕੱਠੇ ਹੋ ਜਾਂਦੇ ਹਨ-ਕਿਸੇ ਖਤਰੇ ਦੇ ਡਰੋਂ ਜਾਂ ਲੁੱਟ-ਮਾਰ ਕਰਨ ਦੇ ਲਾਲਚ ਕਾਰਨ । ਇੱਥੇ ਕੋਈ ਰਚਨਾਤਮਕ, ਭਾਵ ਸਮਾਜਿਕ, ਬੰਧਨ ਨਹੀਂ ਹੁੰਦਾ, ਅਤੇ ਇਸ ਲਈ ਊਰਜਾ ਦੀ ਏਕਤਾ ਨਹੀਂ ਬਣਦੀ, ਕਿਉਂਕਿ ਹਰ ਵਿਅਕਤੀ ਪੂਰੀ ਤਰ੍ਹਾਂ ਅਲੱਗ ਅਤੇ ਆਪਣੇ ਆਪ ਵਿੱਚ ਮੁਕੰਮਲ "ਮੈਂ" ਦਾ ਮਾਲਿਕ ਹੁੰਦਾ ਹੈ। ਹਰੇਕ "ਮੈਂ" ਦੇ ਖਰਵੇਪਣ ਨੂੰ ਠੀਕ ਕਰਨ ਲਈ ਅਤੇ ਲੋਕਾਂ ਨੂੰ ਕਿਸੇ ਥੋੜੀ ਬਹੁਤ ਸਥਿਰ ਅਤੇ ਇੱਕਸਾਰ ਸੰਸਥਾ ਵਿੱਚ ਇਕੱਤਰ ਕਰਨ ਲਈ ਕਈ ਤਕੜੇ ਝਟਕੇ ਅਤੇ ਦਬਾਵਾਂ ਦੀ ਜਰੂਰਤ ਹੁੰਦੀ ਹੈ। ਇੱਥੇ ਹਰ ਆਦਮੀ ਤੁੱਛ ਜਿਹੀ ਵਿਸ਼ੇਸ਼ਤਾ ਦਾ ਪਾਤਰ ਹੈ। ਹਰ ਕੋਈ ਆਪਣੇ ਆਪ ਨੂੰ ਸੰਪੂਰਨ ਅਤੇ ਵਿਲੱਖਣ ਸਮਝਦਾ ਹੈ, ਆਪਣੀ ਰੂਹਾਨੀ ਕੰਗਾਲੀ ਅਤੇ ਮਨ ਦੇ ਸੌੜੇਪਣ ਨੂੰ ਤਾਕਤ ਅਤੇ ਸੁੰਦਰਤਾ ਸਮਝ ਕੇ ਹਰ ਕੋਈ ਆਪਣੇ ਵਿਅਕਤੀਤਵ 'ਤੇ ਜ਼ੋਰ ਦੇਣ ਲਈ ਅਤੇ ਆਪਣੇ ਆਪ ਨੂੰ ਹੋਰਾਂ ਤੋਂ ਅਲੱਗ ਦਿਖਾਉਣ ਦੇ ਹਰ ਤਰ੍ਹਾਂ ਦੇ ਯਤਨ ਕਰਦਾ ਹੈ। ਐਨੇ ਅਰਾਜਕ ਮਾਹੌਲ ਵਿੱਚ ਸੰਪੂਰਨ ਅਤੇ ਸਮਾਜਿਕ ਤੌਰ 'ਤੇ ਲਾਹੇਵੰਦ "ਮੈਂ" ਦੇ ਵਿਕਾਸ ਦੀਆਂ ਹਾਲਤਾਂ ਜਾਂ ਸੰਭਾਵਨਾਵਾਂ ਨਹੀਂ ਹੁੰਦੀਆਂ। ਇੱਥੇ ਸਮੁੱਚੇ ਵਿਅਕੀਤਤਵ ਦਾ ਇੱਕਸੁਰ ਵਿਕਾਸ ਅਤੇ ਬੇਰੋਕ ਵਾਧਾ ਨਹੀਂ ਹੋ ਸਕਦਾ, ਅਜਿਹੇ ਵਿਅਕਤੀਤਵ ਦਾ ਜਿਹੜਾ ਅਟੁੱਟ ਰੂਪ ਵਿੱਚ ਸਮੂਹ ਨਾਲ ਜੁੜਿਆ ਹੁੰਦਾ ਹੈ, ਇਸਦੀ ਊਰਜਾ ਵਿੱਚ ਇੱਕ ਮਿੱਕ ਰਹਿੰਦਾ ਹੈ ਅਤੇ ਸਮੂਹ ਦੇ ਜਿਉਂਦੇ ਜਾਗਦੇ ਤਜ਼ਰਬਿਆਂ ਨੂੰ ਵਿਚਾਰਾਂ ਅਤੇ ਚਿੰਨ੍ਹਾਂ ਦੇ ਰੂਪ ਵਿੱਚ ਇੱਕਸੁਰ ਢੰਗ ਨਾਲ ਜੱਥੇਬੰਦ ਕਰਦਾ ਹੈ।
ਅਜਿਹੇ ਮਾਹੌਲ ਵਿੱਚ ਇੱਕ ਦੂਜੇ ਦੀਆਂ ਜੜ੍ਹਾਂ ਪੁੱਟਣ ਅਤੇ ਆਪਣਾ ਢਿੱਡ ਭਰਨ ਦੀ ਹਫੜਾ-ਦਫੜੀ ਚੱਲਦੀ ਰਹਿੰਦੀ ਹੈ। ਹਰ ਕੋਈ ਇੱਕ ਦੂਜੇ ਦਾ ਦੁਸ਼ਮਣ ਹੁੰਦਾ ਹੈ। ਇਸ ਗੰਦੀ ਲੜਾਈ ਵਿੱਚ ਹਰ ਹਿੱਸੇਦਾਰ ਆਪਣਾ ਢਿੱਡ ਭਰਨ ਦੀ ਹੀ ਸੋਚਦਾ ਹੈ, ਅਤੇ ਆਪਣੀਆਂ ਥੱਕੀਆਂ ਹਾਰੀਆਂ ਨਜ਼ਰਾਂ ਆਲੇ-ਦੁਆਲੇ ਸੁੱਟਦਾ ਰਹਿੰਦਾ ਹੈ, ਮਤੇ ਕੋਈ ਗਵਾਂਢੀ ਗਲੋਂ ਹੀ ਆ ਫੜੇ। ਇਸ ਅਕਾਉ ਅਤੇ ਜੰਗਲੀ ਸੰਘਰਸ਼ ਦੇ ਘੜਮੱਸ ਵਿੱਚ ਬੁੱਧੀ ਦੀਆਂ ਬਿਹਤਰੀਨ ਸ਼ਕਤੀਆਂ ਹੋਰਾਂ ਤੋਂ ਆਪਣੀ ਰੱਖਿਆ ਕਰਨ ਦੇ ਇਸ ਚੱਕਰ ਵਿੱਚ ਅਜਾਈਂ ਗਵਾ ਦਿੱਤੀਆਂ ਜਾਂਦੀਆਂ ਹਨ, ਅਤੇ ਖੁਦ ਨੂੰ ਬਚਾਉਣ ਦੇ ਤੁੱਛ ਦਾਅ-ਪੇਚਾਂ ਵਿੱਚ ਲੱਗੀ ਰੂਹਾਨੀ ਰਚਨਾਤਮਕਤਾ ਖੇਰੂੰ-ਖੇਰੂੰ ਹੋ ਜਾਂਦੀ ਹੈ। ਮਨੁੱਖੀ ਅਨੁਭਵ ਦੀ ਉਪਜ "ਮੈਂ" ਇੱਕ ਹਨੇਰੀ ਕਾਲ-ਕੋਠੜੀ ਬਣ ਜਾਂਦੀ ਹੈ, ਜਿਸ ਵਿੱਚ ਅਨੁਭਵ ਦੇ ਵਿਸਥਾਰ ਨੂੰ ਰੋਕਣ ਦੀ ਤੁੱਛ ਇੱਛਾ