

ਗਲਦੀ ਰਹਿੰਦੀ ਹੈ ਅਤੇ ਅਨੁਭਵ ਕਾਲ-ਕੋਠੜੀ ਦੇ ਤੰਗ ਅਤੇ ਸਾਹ-ਘੋਟੂ ਮਾਹੌਲ ਵਿੱਚ ਡੱਕਿਆ ਰਹਿੰਦਾ ਹੈ। ਢਿੱਡ ਭਰਨ ਤੋਂ ਸਿਵਾ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ ? ਇਸ ਵਿਚਾਰ ਦਾ ਪਿੱਛਾ ਕਰਦਿਆਂ ਮਨੁੱਖ ਤਿਲਕਿਆ ਅਤੇ ਡਿੱਗਿਆ, ਬਦਹਵਾਸ ਅਤੇ ਝੰਬਿਆ ਬੈਠਾ ਹੈ, ਤੜਫ ਰਿਹਾ ਹੈ ਅਤੇ ਦਰਦ ਕਾਰਨ ਚੀਕ-ਪੁਕਾਰ ਮਚਾ ਰਿਹਾ ਹੈ।
ਹਰ ਵਿਅਕਤੀਗਤ "ਮੈਂ" ਦੀਆਂ ਤੁੱਛ ਅਤੇ ਨਿੱਜੀ ਸਮੱਸਿਆਵਾਂ ਕਿਸੇ ਸਾਂਝੇ ਖਤਰੇ ਦਾ ਅਹਿਸਾਸ ਨਹੀਂ ਹੋਣ ਦਿੰਦੀਆਂ। ਕਮਜ਼ੋਰ ਬੁਰਜੂਆਜ਼ੀ ਆਪਣੀਆਂ ਇੱਛਾਵਾਂ ਦੇ ਵਿਆਖਿਆਕਾਰ ਅਤੇ ਆਪਣੇ ਅਧਿਕਾਰਾਂ ਦੇ ਸ਼ਕਤੀਸ਼ਾਲੀ ਰੱਖਿਅਕ ਪੈਦਾ ਕਰਨ ਦੇ ਸਮਰੱਥ ਨਹੀਂ ਰਹੀ-ਜਿਵੇਂ ਕਦੇ ਇਸਨੇ ਜਾਗੀਰਦਾਰਾਂ ਖਿਲਾਫ ਵਾਲਟੇਅਰ ਅਤੇ ਲੋਕਾਂ ਖਿਲਾਫ ਨੈਪੋਲੀਅਨ ਲਿਆ ਖੜਾ ਕੀਤਾ ਸੀ।
ਖੂਹ-ਦੇ-ਡੱਡੂ ਦੀ ਆਤਮਾ ਦੀ ਕੰਗਾਲੀ ਇਸ ਤੱਥ ਤੋਂ ਸਾਬਿਤ ਹੋ ਜਾਂਦੀ ਹੈ ਕਿ ਨਿੱਕ-ਬੁਰਜੂਆਜ਼ੀ ਦੇ ਸਾਰੇ ਵਿਚਾਰਧਾਰਕ ਯਤਨ, ਜਿਹੜੇ ਪਹਿਲਾਂ ਸਥਾਪਿਤ ਸਮਾਜਿਕ ਢਾਂਚੇ ਨੂੰ ਪੱਕੇ ਪੈਰੀਂ ਕਰਨ ਵੱਲ ਸੇਧਿਤ ਸਨ, ਅੱਜ ਕੇਵਲ ਉਸ ਢਾਂਚੇ ਨੂੰ ਸਹੀ ਸਿੱਧ ਕਰਨ ਦੀਆਂ ਮਹਿਜ਼ ਕੋਸ਼ਿਸ਼ਾਂ ਹੀ ਰਹਿ ਗਏ ਹਨ, ਅਤੇ ਇਹ ਦਿਨੋ-ਦਿਨ ਵਧੇਰੇ ਕੰਗਾਲ ਅਤੇ ਠੁੱਸ ਹੁੰਦੇ ਜਾ ਰਹੇ ਹਨ। ਇੱਕ ਨਵੇਂ ਕਾਂਟ ਦੀ ਜ਼ਰੂਰਤ ਬੜੀ ਦੇਰ ਤੋਂ ਮਹਿਸੂਸ ਕੀਤੀ ਜਾ ਰਹੀ ਹੈ, ਪਰ ਉਹ ਪ੍ਰਗਟ ਨਹੀਂ ਹੋ ਰਿਹਾ। ਜਦਕਿ ਨੀਤਸ਼ੇ ਨੂੰ ਸਵੀਕਾਰ ਹੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਖੂਹ-ਦੇ-ਡੱਡੂਆਂ ਤੋਂ ਸਰਗਰਮੀ ਦੀ ਮੰਗ ਕਰਦਾ ਹੈ। ਖੂਹ-ਦੇ-ਡੱਡੂਆਂ ਕੋਲ ਹੁਣ ਕੇਵਲ ਇੱਕ ਹੀ ਸਵੈ-ਰੱਖਿਆ ਬਚੀ ਹੈ, ਉਹ ਹੈ ਸਨਕੀਪੁਣਾ, ਅਤੇ ਇਹ ਬੜੀ ਭਿਆਨਕ ਚੀਜ਼ ਹੈ, ਕਿਉਂਕਿ ਇਹ ਲਾਚਾਰੀ ਅਤੇ ਨਿਰਾਸ਼ਾ ਦਾ ਚਿੰਨ੍ਹ ਹੈ।
ਪਰ ਇਹ ਗੱਲ ਕਹੀ ਜਾਵੇਗੀ ਕਿ ਪੂੰਜੀਵਾਦ ਅਜੇ ਵੀ ਤਾਕਤਵਰ ਹੈ, ਭਾਵੇਂ ਕਿ ਇਹ ਜਿਸ ਮਿੱਟੀ ਤੋਂ ਬਣਿਆ ਹੈ ਉਹ ਓਨੀ ਤਕੜੀ ਨਹੀਂ ਹੈ। ਇਸਦਾ ਜਵਾਬ ਇਹ ਹੈ ਕਿ ਇਹ ਆਪਣੇ ਭਾਰ, ਸੰਵੇਗ (Momentum) ਅਤੇ ਸਹਾਰਿਆਂ ਦੀ ਮੱਦਦ ਨਾਲ ਹੀ ਟਿਕਿਆ ਹੋਇਆ ਹੈ, ਜਿਸ ਕਾਰਨ ਇਹ ਡਿੱਗਣ ਵਿੱਚ ਦੇਰ ਕਰ ਰਿਹਾ ਹੈ। ਪੁਲਿਸ, ਫੌਜ, ਚਰਚ ਅਤੇ ਸਕੂਲੀ ਸਿੱਖਿਆ ਦਾ ਢਾਂਚਾ ਇਸਦੇ ਸਹਾਰੇ ਹਨ। ਇਹ ਇਸ ਕਰਕੇ ਇਕੱਠੇ ਖੜੇ ਹਨ ਕਿਉਂਕਿ ਇਹਨਾਂ ਨੇ ਅਜੇ ਤੱਕ ਵਿਰੋਧੀ ਤਾਕਤਾਂ ਦੇ ਜਬਰਦਸਤ ਝਟਕੇ ਮਹਿਸੂਸ ਨਹੀਂ ਕੀਤੇ ਹਨ, ਜਿਹੜੀਆਂ ਹਰ ਕਿਸਮ ਦੇ ਗੰਦ-ਮੰਦ, ਝੂਠ, ਬਦਨੀਤੀ ਅਤੇ ਬੇਈਮਾਨੀ ਦੇ ਮਹਿਲ ਢਾਹੁਣ ਲਈ ਕਾਫੀ ਹੱਦ ਤੱਕ ਜੱਥੇਬੰਦ ਹੋ ਚੁੱਕੀਆਂ ਹਨ। ਇਹ ਟਿਕਿਆ ਹੋਇਆ ਤਾਂ ਹੈ, ਪਰ ਇਹ ਆਪਣੇ ਹੀ ਜ਼ਹਿਰ ਨਾਲ ਸੜ ਰਿਹਾ ਹੈ, ਖਾਸ ਕਰ ਸਰਵਖੰਡਨਵਾਦੀ ਵਿਅਕਤੀਵਾਦ ਕਾਰਨ ਜਿਹੜਾ ਹਓਮੈ ਅਤੇ ਸਵਾਰਥ ਤੋਂ ਛੁੱਟ ਬਾਕੀ ਸਾਰੀਆਂ ਗੱਲਾਂ ਤੋਂ ਬੁਰੀ ਤਰ੍ਹਾਂ ਮੁਨਕਰ ਹੈ।
ਜੇ ਅਸੀਂ ਸਾਹਿਤ ਦੁਆਰਾ ਮੁਹੱਈਆ ਕਰਵਾਏ ਇਸਦੇ ਸ਼ਬਦ-ਚਿੱਤਰਾਂ ਨੂੰ ਵਿਚਾਰੀਏ ਤਾਂ ਵਿਅਕਤੀਤਵ ਦੀ ਕੰਗਾਲੀ ਕਿਤੇ ਜ਼ਿਆਦਾ ਉੱਭਰਵੇਂ ਰੂਪ ਵਿੱਚ ਦਿਖਾਈ ਦਿੰਦੀ ਹੈ।
1848 ਤੱਕ ਦੱਬੇ ਅਤੇ ਗਾਂਦੇ ਹੀ ਜੀਵਨ ਦੇ ਮਾਲਿਕ ਸਨ, ਉਹ ਕੱਟੜ ਪੈਸੇ ਦੇ ਪੁੱਤ