Back ArrowLogo
Info
Profile

ਸਨ, ਲੋਹੇ ਵਾਂਗ ਬਲਵਾਨ ਅਤੇ ਬੇ-ਲਚਕ। 19ਵੀਂ ਸਦੀ ਦੇ ਅੰਤ ਤੱਕ ਇਹਨਾਂ ਦੀ ਥਾਂ ਸਾਕਾਰਡ ਅਤੇ ਮੀਰਬੋ ਦੇ ਨਾਟਕ Les Affaires sont les Affaires (ਵਪਾਰ ਵਪਾਰ ਹੈ) ਦੇ ਨਾਇਕ ਨੇ ਲੈ ਲਈ । ਇਹ ਆਦਮੀ ਲਾਲਚੀ ਤਾਂ ਓਨੇ ਹੀ ਸਨ, ਪਰ ਕਿਤੇ ਜ਼ਿਆਦਾ ਨਿਸਤੇ ਅਤੇ ਡਾਵਾਂਡੋਲ ਸਨ।

ਜੇਕਰ ਅਸੀਂ ਇਸ ਟਾਈਪ ਦੇ ਹਰੇਕ ਪਾਤਰ ਨੂੰ ਇੱਛਾ-ਸ਼ਕਤੀ ਦੀ ਇੱਕ ਅਜਿਹੀ ਧਾਰਾ ਮੰਨ ਲਈਏ ਜਿਹੜੀ ਕੁਝ ਖਾਸ ਨਿਸ਼ਾਨਿਆਂ ਵੱਲ ਵਧਦੀ ਹੈ ਤਾਂ ਅਸੀਂ ਦੇਖਾਂਗੇ ਕਿ ਜਿੰਨੇ ਉਹ ਪੁਰਾਣੇ ਸਮੇਂ ਦੇ ਹੁੰਦੇ ਸਨ, ਉਹਨਾਂ ਦੀ ਤਾਕਤ ਓਨੀ ਹੀ ਤੇਜ਼ ਅਤੇ ਕੇਂਦਰਤ ਹੁੰਦੀ ਸੀ, ਵਿਅਕਤੀ ਦੇ ਨਿਸ਼ਾਨਿਆਂ ਨੂੰ ਵਧੇਰੇ ਤਿੱਖੇਪਣ ਅਤੇ ਵਿਲੱਖਣ ਤੌਰ 'ਤੇ ਪ੍ਰੀਭਾਸ਼ਿਤ ਕਰਦੇ ਸਨ, ਅਤੇ ਉਹਨਾਂ ਦੇ ਢੰਗ ਤਰੀਕੇ ਜ਼ਿਆਦਾ ਅਰਥ-ਭਰਪੂਰ ਸਨ। ਸਮੇਂ ਦੇ ਹਿਸਾਬ ਨਾਲ ਜਿੰਨਾ ਉਹ ਸਾਡੇ ਨੇੜੇ ਆਉਂਦੇ ਗਏ, ਇਹਨਾਂ ਸਾਕਾਰਡਾਂ ਦੀ ਤਾਕਤ ਓਨੀ ਹੀ ਘਟਦੀ ਗਈ, ਇਹਨਾਂ ਦੇ ਤੰਤੂ-ਪ੍ਰਬੰਧ ਗਰਕਦੇ ਗਏ, ਚਰਿੱਤਰ ਧੁੰਦਲੇ ਹੁੰਦੇ ਗਏ ਅਤੇ ਓਨੀ ਹੀ ਜਲਦੀ ਇਹ ਜ਼ਿੰਦਗੀ ਤੋਂ ਅੱਕਦੇ ਗਏ। ਇਹਨਾਂ ਵਿੱਚੋਂ ਹਰੇਕ ਵਿੱਚ ਵਿਖੰਡਿਤ ਵਿਅਕਤੀਤਵ (Split Personality) ਦਾ ਉਹ ਡਰਾਮਾ ਦੇਖਿਆ ਜਾ ਸਕਦਾ ਹੈ ਜਿਹੜਾ ਕਿ ਕਿਸੇ ਵੀ ਉੱਦਮੀ ਵਿਅਕਤੀ ਲਈ ਨੁਕਸਾਨਦੇਹ ਹੁੰਦਾ ਹੈ। ਸਾਕਾਰਡ ਆਪਣੇ ਪੂਰਵਜਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਤਬਾਹ ਹੋਏ। ਨੈਤਿਕਤਾ ਦੀ ਜਿੱਤ ਅਤੇ ਸਵਾਰਥ ਨੂੰ ਨੱਥ ਪਾਉਣ ਦੀ ਲੋੜ ਸਿੱਧ ਕਰਨ ਲਈ ਹੀ ਡਿਕਨਜ਼ ਨੇ ਮਿਸਟਰ ਡਾਂਬੇ ਨੂੰ ਮਾਰ ਮੁਕਾਇਆ ਸੀ। ਸਾਕਾਰਡ ਅਤੇ ਰੋਚੇਤ ਕੇਵਲ ਇਸੇ ਲਈ ਖਤਮ ਨਹੀਂ ਹੁੰਦੇ ਕਿ ਜੋਲਾ ਅਜਿਹਾ ਕਰਦਾ ਹੈ, ਸਗੋਂ ਇਸ ਲਈ ਹੁੰਦੇ ਹਨ ਕਿਉਂਕਿ ਉਹ ਕਮਜ਼ੋਰ ਪੈ ਚੁੱਕੇ ਹਨ ਅਤੇ ਆਖਿਰਕਾਰ ਜੀਵਨ ਦਾ ਬੇਕਿਰਕ ਤਰਕ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ।

ਹੁਣ ਮੈਂ ਸਾਹਿਤ ਤੋਂ ਅਸਲੀ ਜੀਵਨ ਵੱਲ ਮੁੜਦਾ ਹਾਂ, ਅਤੇ ਇੱਕ ਵਾਰ ਫਿਰ ਬੁੱਢੇ ਆਦਮੀ ਗਾਉਲਡ ਦਾ ਹਵਾਲਾ ਦਿਆਂਗਾ, ਜਿਸਨੇ ਆਪਣੇ ਆਖ਼ਰੀ ਪਲਾਂ ਵਿੱਚ ਇਹ ਗੱਲ ਆਖੀ ਸੀ ਕਿ, ਜੇ ਉਸਨੇ ਆਪਣੀ ਦੌਲਤ ਗਲਤ ਤਰੀਕਿਆਂ ਨਾਲ ਅਤੇ ਗੈਰ-ਕਾਨੂੰਨੀ ਢੰਗ ਨਾਲ ਇਕੱਠੀ ਕੀਤੀ ਹੁੰਦੀ ਤਾਂ ਇਹ ਕਦੋਂ ਦੀ ਉਸਤੋਂ ਖੋਹ ਲਈ ਗਈ ਹੁੰਦੀ। ਇਹ ਸ਼ਬਦ ਜੀਵਨ ਦੇ ਸਿਧਾਂਤ ਵਜੋਂ ਤਾਕਤ ਵਿੱਚ ਇੱਕ ਸ਼ਕਤੀਸ਼ਾਲੀ ਆਦਮੀ ਦੇ ਵਿਸ਼ਵਾਸ ਨੂੰ ਪ੍ਰਤੀਬਿੰਬਤ ਕਰਦੇ ਹਨ। ਸਾਡਾ ਸਮਕਾਲੀ ਸ੍ਰੀਮਾਨ ਜੌਹਨ ਡ. ਰੌਕਫੈੱਲਰ, ਆਪਣੀ ਅੰਨ੍ਹੀ ਅਮੀਰੀ ਲਈ ਦੁਨੀਆਂ ਤੋਂ ਜ਼ਲੀਲ ਕਿਸਮ ਦੀਆਂ ਮਾਫ਼ੀਆਂ ਮੰਗਣਾ ਹੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ । ਉਹ ਇਹ ਗੱਲ ਸਾਬਿਤ ਕਰਨ 'ਤੇ ਤੁਲਿਆ ਹੋਇਆ ਹੈ ਕਿ ਉਸਨੇ ਲੋਕਾਂ ਨੂੰ ਉਹਨਾਂ ਦੇ ਭਲੇ ਲਈ ਹੀ ਲੁੱਟਿਆ ਹੈ। ਕੀ ਇਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਇਸ ਟਾਈਪ ਦਾ ਪਤਨ ਹੋ ਰਿਹਾ ਹੈ ?

ਹੋਰ ਅੱਗੇ, Le Rouge et le Noire ('ਸੁਰਖ਼ ਅਤੇ ਸਿਆਹ’, ਫਰਾਂਸੀਸੀ ਲੇਖਕ ਸਤੋਂਦਾਲ ਦਾ ਵਿਸ਼ਵ-ਪ੍ਰਸਿੱਧ ਨਾਵਲ-ਅਨੁ.) ਦੇ ਮੁੱਖ ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ

85 / 395
Previous
Next