

ਇੱਕ ਦ੍ਰਿੜ ਇੱਛਾ ਸ਼ਕਤੀ ਵਾਲਾ ਆਦਮੀ ਹੈ, ਇੱਕ ਮੁਕੰਮਲ ਅਤੇ ਜੇਤੂ ਖੂਹ-ਦਾ-ਡੱਡੂ। ਸਮੇਂ ਦੇ ਹਿਸਾਬ ਨਾਲ ਅਗਲੇ ਪੜਾਅ 'ਤੇ ਸਾਡੇ ਕੋਲ ਬਾਲਜ਼ਾਕ ਦਾ ਰਾਸਤਿਗਨਾਕ ਹੈ। ਲਾਲਚੀ ਅਤੇ ਇਰਾਦੇ ਦਾ ਕਮਜ਼ੋਰ, ਇਹ ਸਮੇਂ ਤੋਂ ਪਹਿਲਾਂ ਹੀ ਹੋਢ ਜਾਂਦਾ ਹੈ ਅਤੇ ਨਿਸਤਾ ਹੋ ਕੇ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ। ਜਦਕਿ ਉਸਨੂੰ ਆਪਣੀਆਂ ਇੱਛਾਵਾਂ ਹਾਸਿਲ ਕਰਨ ਲਈ ਓਨੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਜਿੰਨਾ ਸਤੇਂਦਾਲ ਦੇ ਨਾਇਕ ਨੂੰ ਕਰਨਾ ਪਿਆ ਸੀ। ਲੁਸ਼ਿਅਨ ਦੀ ਸਥਿਰਤਾ ਰਾਸਤਿਗਨਾਕ ਤੋਂ ਵੀ ਘੱਟ ਹੈ, ਪਰ ਇਸਤੋਂ ਵੀ ਅੱਗੇ Bel-Ami (ਚੰਗਾ ਮਿੱਤਰ) ਹੈ, ਜਿਹੜਾ ਅਜੋਕੇ ਫਰਾਂਸੀਸੀ ਸਿਆਸਤਦਾਨ ਦਾ ਮੂਲ ਰੂਪ ਹੈ। 'ਚੰਗਾ ਮਿੱਤਰ' ਇੱਕ ਜੇਤੂ ਹੈ, ਅਤੇ ਕਰਤਾ-ਧਰਤਾ ਵੀ ਹੈ, ਪਰ ਉਸਨੂੰ ਦੇਖਕੇ ਕੋਈ ਵੀ ਇਹ ਸੋਚੇ ਬਿਨਾਂ ਨਹੀਂ ਰਹਿ ਸਕਦਾ ਕਿ ਖੂਹ-ਦੇ-ਡੱਡੂਆਂ ਨੇ ਸਵੈ-ਰੱਖਿਆ ਦੀ ਸਮਰੱਥਾ ਕਿੰਨੀ ਗੁਆ ਦਿੱਤੀ ਹੈ ਕਿ ਉਹ ਅਜਿਹੇ ਬੇਭਰੋਸੇ ਬੰਦੇ ਨੂੰ ਆਪਣੀ ਹੋਣੀ ਦਾ ਮਾਲਿਕ ਬਣਾਈ ਬੈਠੇ ਹਨ।
ਜਦੋਂ ਲੋਕਾਂ ਦੀ ਮੱਦਦ ਨਾਲ ਬੁਰਜੂਆਜ਼ੀ ਨੇ ਜਗੀਰਦਾਰਾਂ ਖਿਲਾਫ ਜਿੱਤ ਹਾਸਿਲ ਕਰ ਲਈ, ਅਤੇ ਲੋਕਾਂ ਨੇ ਤੁਰੰਤ ਹੀ ਇਹ ਮੰਗ ਰੱਖ ਦਿੱਤੀ ਕਿ ਉਹਨਾਂ ਦੀਆਂ ਲੋੜਾਂ ਜੇਤੂਆਂ ਦੁਆਰਾ ਪੂਰੀਆਂ ਕੀਤੀਆਂ ਜਾਣ, ਤਾਂ ਬੁਰਜੂਆਜ਼ੀ ਆਪਣੇ ਸਾਹਮਣੇ ਇੱਕ ਨਵੇਂ ਦੁਸ਼ਮਣ ਨੂੰ ਖੜਾ ਦੇਖ ਕੇ ਬੁਰੀ ਤਰ੍ਹਾਂ ਡਰ ਗਈ-ਉਹੀ ਪੁਰਾਣੀ ਕਹਾਣੀ ਜਿਹੜੀ ਖੂਹ-ਦਾ-ਡੱਡੂ ਹਮੇਸ਼ਾ ਹੀ ਨਵੇਂ ਢੰਗ ਨਾਲ ਦੁਹਰਾਉਂਦਾ ਆਇਆ ਹੈ। ਆਪਣੇ ਇਸ ਭੈਅ ਕਾਰਨ ਖੂਹ-ਦਾ-ਡੱਡੂ ਸੁਤੰਤਰਤਾ ਦੇ ਵਿਚਾਰਾਂ ਨੂੰ ਛੱਡ ਕੇ ਅਧਿਕਾਰ ਦੇ ਵਿਚਾਰ ਦੁਆਲੇ ਹੋ ਗਿਆ ਅਤੇ ਸੱਤ੍ਹਾ ਪਹਿਲਾਂ ਨੈਪੋਲੀਅਨ ਅਤੇ ਫਿਰ ਬੂਰਬਨ ਨੂੰ ਸੌਂਪ ਦਿੱਤੀ। ਪਰ ਇਹ ਬਾਹਰੀ ਮਜ਼ਬੂਤੀ ਅਤੇ ਬਾਹਰੀ ਸੁਰੱਖਿਆ ਅੰਦਰੂਨੀ ਨਿਘਾਰ ਦੀ ਪ੍ਰਕਿਰਿਆ ਨੂੰ ਨਹੀਂ ਰੋਕ ਸਕੀ।
ਮੋਤੈਂਸਕਿਊ, ਵਾਲਟੇਅਰ ਅਤੇ ਵਿਸ਼ਵ-ਗਿਆਨੀਆਂ ਦੇ ਸੂਤਰਬੱਧ ਕੀਤੇ ਬੁਰਜੂਆ ਨਜ਼ਰੀਆ-ਵਿਧੀ ਅਤੇ ਅਨੁਭਵ ਵਿੱਚ ਕੁਝ ਅਜਿਹਾ ਸੀ ਜੋ ਅਸੰਗਤ ਅਤੇ ਖਤਰਨਾਕ ਸੀ, ਉਹ ਸੀ ਤਰਕ, ਜਿਹੜਾ ਇਸ ਗੱਲ 'ਤੇ ਜ਼ੋਰ ਦਿੰਦਾ ਸੀ ਕਿ ਸਾਰੇ ਮਨੁੱਖ ਬਰਾਬਰ ਹਨ। ਤਰਕ ਦੀ ਤਾਕਤ ਤੋਂ ਆਕਰਸ਼ਿਤ ਹੋ ਕੇ ਲੋਕ ਦੁਬਾਰਾ ਅਤੇ ਵਧੇਰੇ ਦ੍ਰਿੜਤਾ ਨਾਲ ਬੁਰਜੂਆਜ਼ੀ ਨਾਲ ਸੰਪੂਰਨ ਰਾਜਨੀਤਕ ਬਰਾਬਰੀ ਦੀ ਮੰਗ ਕਰ ਸਕਦੇ ਸਨ, ਅਤੇ ਫਿਰ ਆਰਥਿਕ ਬਰਾਬਰੀ ਦੀ ਪ੍ਰਾਪਤੀ ਵੱਲ ਵੱਧ ਸਕਦੇ ਸਨ।
ਇਸ ਤਰ੍ਹਾਂ ਤਰਕ ਦੀ ਬੁਰਜੂਆ ਖੂਹ-ਦੇ-ਡੱਡੂਆਂ ਨਾਲ ਟੱਕਰ ਹੋ ਗਈ, ਜਿਹਨਾਂ ਨੇ ਇਸ ਦੁਸ਼ਮਣ ਨੂੰ ਕੱਢਣ ਦੇ ਅਤੇ ਇਸ ਦੀ ਥਾਂ ਆਸਥਾ ਨੂੰ ਰੱਖਣ ਦੇ ਯਤਨ ਆਰੰਭ ਦਿੱਤੇ ਸਨ, ਜਿਹੜੀ ਹਮੇਸ਼ਾ ਅਧਿਕਾਰ ਜਮਾਉਣ ਵਿੱਚ ਸ਼ਹਿ ਦਿੰਦੀ ਸੀ । ਉਹਨਾਂ ਨੇ ਸੰਸਾਰਕ ਢਾਂਚੇ ਦੀ ਤਰਕਹੀਣਤਾ ਸਿੱਧ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਇਸ ਨਾਲ ਸਮਾਜਿਕ ਢਾਂਚੇ ਨਾਲ ਸਬੰਧਤ ਵਿਚਾਰਾਂ ਤੋਂ ਧਿਆਨ ਭਟਕਾਇਆ ਜਾ ਸਕਦਾ ਸੀ । ਬੁਰਜੁਆਜ਼ੀ ਨੇ ਆਪਣੇ-ਆਪ ਨੂੰ ਬ੍ਰਹਿਮੰਡ ਦੇ ਕੇਂਦਰ ਵਿੱਚ ਤੇ ਜੀਵਨ ਦੇ ਸਿਖ਼ਰ 'ਤੇ ਰੱਖ ਲਿਆ, ਅਤੇ ਇਸ ਉਚਾਈ ਤੋਂ ਉਹਨਾਂ ਨੇ ਬ੍ਰਹਿਮੰਡ, ਸੰਸਾਰ ਅਤੇ ਸਭ ਤੋਂ ਵੱਧ ਵਿਚਾਰ ਦੀ ਨਿਖੇਧੀ ਅਤੇ