Back ArrowLogo
Info
Profile

ਨਿੰਦਾ ਕੀਤੀ। ਉਸ ਵਿਚਾਰ ਦੀ, ਜਿਸ ਨੂੰ ਉਹ ਅਜੇ ਕੱਲ ਤੱਕ ਹੀ ਪੁਜਦਾ ਰਿਹਾ ਸੀ। ਹਮੇਸ਼ਾ ਵਾਂਗ ਉਸਨੇ ਨਿਰੰਤਰ ਖੋਜ ਦੀ ਥਾਂ ਮੁਰਦਾ ਮਤ-ਸਿਧਾਂਤਾਂ ਨੂੰ ਹੀ ਦਿੱਤੀ।

ਬਾਇਰਨ ਦੀਆਂ ਗੱਲਾਂ ਪੁਰਾਣੇ ਰਈਸੀ ਰੁਹਾਨੀ ਸੱਭਿਆਚਾਰ ਦਾ ਰੋਸ ਸਨ, ਇਹ ਇੱਕ ਸ਼ਕਤੀਸ਼ਾਲੀ ਸਖਸ਼ੀਅਤ ਦਾ ਖੂਹ-ਦੇ-ਡੱਡੂ ਬੁਰਜੂਆ ਵਿਅਕਤੀਤਵ-ਹੀਣਤਾ ਦੇ ਵਿਰੁੱਧ, ਜੇਤੂਆਂ ਵਿਰੁੱਧ, ਉਹਨਾਂ ਨੀਰਸ ਵਿਅਕਤੀਆਂ ਵਿਰੁੱਧ ਜਿਹਨਾਂ ਵਿੱਚ ਕੋਈ ਵੀ ਖਾਸ ਵਿਸ਼ੇਸ਼ਤਾ ਨਹੀਂ ਸੀ. ਇੱਕ ਜ਼ੋਰਦਾਰ ਰੋਸ ਸੀ। ਇਹਨਾਂ ਲੋਕਾਂ ਨੇ ਆਪਣੇ ਲਾਲਚੀ ਤੇ ਲਹੂ ਨਾਲ ਲਿਬੜੇ ਹੱਥਾਂ ਨਾਲ 1793 ਨੂੰ ਮਿਟਾਉਣ ਤੋਂ ਬਾਅਦ 1789 ਲਿਆਉਣ ਦਾ ਯਤਨ ਕੀਤਾ ਸੀ, ਪਰ ਨਾ ਚਾਹੁੰਦੇ ਹੋਏ ਵੀ 1848 ਲਿਆ ਬੈਠੇ । ਚੌਥੇ ਦਹਾਕੇ ਤੱਕ ਇਹਨਾਂ ਖੂਹ-ਦੇ-ਡੱਡੂਆਂ ਨੇ ਬਾਇਰਨ ਦੀ ਉਦਾਸੀਨ-ਦ੍ਰਿਸ਼ਟੀ (Weltschmerz) ਨੂੰ ਇੱਕ ਅਜਿਹੀ ਮਾਨਸਿਕ ਅਵਸਥਾ ਵਿੱਚ ਬਦਲ ਦਿੱਤਾ ਜਿਸਨੂੰ ਪੇਟਰਾਰਕ ਨੇਸਤੀ (acedia) ਕਹਿੰਦਾ ਸੀ ਅਤੇ ਵਾਇਗਟ ਇਸਨੂੰ ਢਿੱਲੜ ਬੌਧਿਕ ਉਦਾਸੀਨਤਾ ਕਹਿ ਕੇ ਪ੍ਰਭਾਸ਼ਿਤ ਕਰਦਾ ਸੀ। ਸਾਡਾ ਪ੍ਰਤਿਭਾਸ਼ਾਲੀ ਅਤੇ ਹੁਸ਼ਿਆਰ ਸ਼ਾਖੋਵ ਇਸ ਸਮੇਂ ਬਾਰੇ ਸ਼ਾਇਦ ਕੁਝ ਜ਼ਿਆਦਾ ਹੀ ਸਰਲ ਸ਼ਬਦਾਂ ਵਿੱਚ ਗੱਲ ਕਰਦਾ ਹੈ, "ਤੀਜੇ ਦਹਾਕੇ ਦੇ ਨਿਰਾਸ਼ਾਵਾਦ ਦਾ ਜਿਵੇਂ ਰਿਵਾਜ ਜਿਹਾ ਹੀ ਚੱਲ ਪਿਆ, ਹਰ ਉਹ ਮੂਰਖ ਜਿਹੜਾ ਸਮਾਜ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਉੱਠ ਕੇ ਦੁਖੀ ਜਿਹਾ ਮੂੰਹ ਬਣਾ ਲੈਂਦਾ।"

ਮੈਨੂੰ ਇੰਝ ਜਾਪਦਾ ਹੈ ਕਿ ਜਿਸ "ਮੂਰਖ" ਦੀ ਗੱਲ ਹੋ ਰਹੀ ਹੈ ਉਸ ਕੋਲ ਦੁਖੀ ਹੋਣ ਦਾ ਇੱਕ ਬਹੁਤ ਜਾਇਜ਼ ਕਾਰਨ ਸੀ। ਕਿਉਂਕਿ ਉਹ ਇਹ ਗੱਲ ਮਹਿਸੂਸ ਕੀਤੇ ਬਿਨਾਂ ਨਹੀਂ ਸੀ ਰਹਿ ਸਕਦਾ ਕਿ ਜੀਵਨ ਦੀਆਂ ਨਵੀਆਂ ਹਾਲਤਾਂ, ਜਿਹਨਾਂ ਨੇ ਉਸਦੀ ਰੂਹਾਨੀ ਤਾਕਤ ਦਾ ਵਿਕਾਸ ਰੋਕ ਦਿੱਤਾ ਸੀ ਅਤੇ ਉਹਨਾਂ ਨੂੰ ਦਿਨੋ-ਦਿਨ ਵੱਡੀ ਹੁੰਦੀ ਜਾ ਰਹੀ ਵਣਜਵਾਦ ਦੀ ਸੌੜੀ ਖਾਈ ਵੱਲ ਧੱਕ ਰਹੀਆਂ ਸਨ, ਕਿੰਨੀ ਬੇਕਿਰਕੀ ਨਾਲ ਉਸਦਾ ਮੌਜੂ ਉਡਾ ਰਹੀਆਂ ਸਨ, ਮੁਰਖ ਬਣਾ ਰਹੀਆਂ ਸਨ ਤੇ ਉਸਦੀ ਬੇਜ਼ਤੀ ਕਰ ਰਹੀਆਂ ਸਨ।

ਮੂਸੇ ਦਾ ਰੋਲਾਂ ਅਜੇ ਵੀ ਮੈਨਫਰੈੱਡ ਦਾ ਸਕਾ ਭਾਈ ਬਣਿਆ ਹੋਇਆ ਸੀ, ਪਰ ਇਸ ਉੱਤੇ "ਉਹਦੇ ਸਮੇਂ ਦੇ ਪੁੱਤਰ" 'ਤੇ ਨੇਸਤੀ ਦਾ ਪੱਕਾ ਅਤੇ ਡੂੰਘਾ ਅਸਰ ਹੋ ਰਿਹਾ ਸੀ। ਸ਼ਤੋਬਰਿਆਂ ਦਾ ਰੇਨੇ ਜੀਵਨ ਤੋਂ ਬਚ ਕੇ ਨਿੱਕਲ ਸਕਦਾ ਸੀ, ਪਰ "ਉਹਦੇ ਸਮੇਂ ਦੇ ਪੁੱਤਰ" ਕੋਲ ਭੱਜ ਜਾਣ ਲਈ ਵੀ ਕੋਈ ਰਾਹ ਨਹੀਂ ਸੀ। ਉਸ ਕੋਲ ਖੂਹ-ਦੇ-ਡੱਡੂਆਂ ਦੁਆਰਾ ਦਰਸਾਏ ਰਾਸਤੇ 'ਤੇ ਚੱਲਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ।

ਅਸੀਂ ਵੇਖ ਸਕਦੇ ਹਾਂ ਕਿ "ਉਹਦੇ ਸਮੇਂ ਦੇ ਪੁੱਤਰ ਦੇ ਇਕਬਾਲ" ਅਨੇਕਾਂ ਕਿਤਾਬਾਂ ਵਿੱਚ ਨੀਰਸ ਢੰਗ ਨਾਲ ਲਗਾਤਾਰ ਦੁਹਰਾਏ ਗਏ ਹਨ। ਇਸ ਸਿਲਸਿਲੇ ਵਿੱਚ ਹਰ ਨਵਾਂ ਪਾਤਰ ਪਹਿਲੇ ਨਾਲੋਂ ਜ਼ਿਆਦਾ ਰੂਹਾਨੀ ਖੂਬਸੂਰਤੀ ਦੀ ਅਤੇ ਵਿਚਾਰਾਂ ਦੀ ਕਮੀ ਦਾ ਮੁਜ਼ਾਹਰਾ ਕਰਦਾ ਹੈ, ਅਤੇ ਹੋਰ ਵਧੇਰੇ ਖੁੱਥੜ, ਜ਼ਲੀਲ ਅਤੇ ਨੀਚ ਹੁੰਦਾ ਜਾਂਦਾ ਹੈ। ਬੂਰਜੇ ਦਾ ਗ੍ਰੇਸਲ ਨਿਧੜਕ ਹੈ, ਉਸਦੇ ਖੋਟੇਪਣ ਵਿੱਚ ਇੱਕ ਤਰਕ ਹੈ, ਪਰ ਉਹ ਅਜੇ "ਸਿਖਾਂਦਰੂ" ਹੀ ਹੈ । ਮੂਸੇ ਦੇ ਨਾਇਕ ਦੇ ਵਿਚਾਰ ਗੋਸਲ ਦੇ ਮੁਕਾਬਲੇ ਕਿਤੇ ਵਧੇਰੇ ਸਪੱਸ਼ਟ, ਸੁੰਦਰ ਅਤੇ ਜ਼ੋਰਦਾਰ ਹਨ।

87 / 395
Previous
Next