Back ArrowLogo
Info
Profile

ਸੀਨਕੇਵਿਕਜ਼ ਦਾ "ਸਿਧਾਂਤ-ਹੀਣ ਆਦਮੀ"* ਗੋਸਲੇ ਨਾਲੋਂ ਵੀ ਕਿਤੇ ਜ਼ਿਆਦਾ ਕਮਜ਼ੋਰ ਅਤੇ ਇੱਕ-ਪਾਸੜ ਹੈ, ਪਰ ਉੱਥੇ ਲਿਓਨ ਪਲੋਸਸ਼ਵਸਕੀ ਨੂੰ ਰੱਖਣ ਦੀ ਕੀ ਤੁਕ ਜਿੱਥੇ ਮੁਕਾਬਲੇ ਵਿੱਚ ਬੀਜ਼ੀਯੂਵਸਕੀ ਦਾ ਫਾਲਕ** ਆ ਖੜ੍ਹਾ ਹੋ ਜਾਵੇ, ਜਿਸਦਾ ਦਿਮਾਗ ਲਾਪਰਵਾਹੀ ਨਾਲ ਪੜ੍ਹੀਆਂ ਕਈ ਫੈਸ਼ਨੇਬਲ ਕਿਤਾਬਾਂ 'ਤੇ ਪਲਿਆ ਹੈ।

ਅੱਜ ਰੂਹਾਨੀ ਕੰਗਾਲਾਂ ਦੀ ਗੈਲਰੀ ਦਾ ਆਰਤਸਿਬਾਸ਼ੇਵ ਦੇ ਸਾਨਿਨ*** ਵਿਚਲੇ ਘ੍ਰਿਣਾਯੋਗ ਆਦਮੀ ਨੇ ਅਪਮਾਨਜਨਕ ਢੰਗ ਨਾਲ ਸਫਾਇਆ ਕਰ ਦਿੱਤਾ ਹੈ। ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਨਿਘਰ ਰਹੇ ਵਿਅਕਤੀਵਾਦ ਨੂੰ ਮੁਕਤੀ ਦਾ ਮਾਰਗ ਸੁਝਾਉਣ ਦਾ, ਖੂਹ-ਦੇ-ਡੱਡੂਆਂ ਦੀ ਵਿਚਾਰਧਾਰਾ ਦਾ ਸਾਨਿਨ ਕੋਈ ਪਹਿਲਾ ਯਤਨ ਨਹੀਂ ਸੀ।ਆਰਤਸਿਬਾਸ਼ੇਬ ਦੀ ਕਿਤਾਬ ਤੋਂ ਪਹਿਲਾਂ ਵੀ ਇਸ ਗੱਲ ਦੀ ਅਕਸਰ ਸਿਫਾਰਸ਼ ਕੀਤੀ ਜਾਂਦੀ ਸੀ ਕਿ ਮਨੁੱਖ ਨੂੰ ਪਸ਼ੂ ਬਣ ਕੇ ਅੰਦਰੂਨੀ ਸਾਦਗੀ ਹਾਸਿਲ ਕਰਨੀ ਚਾਹੀਦੀ ਹੈ, ਪਰ ਅਜਿਹੇ ਯਤਨਾਂ ਨੇ ਸੱਭਿਅਕ ਖੂਹ-ਦੇ-ਡੱਡੂ ਸਮਾਜ ਵਿੱਚ ਪਹਿਲਾਂ ਕਦੇ ਵੀ ਐਨੀ ਡੂੰਘੀ ਦਿਲਚਸਪੀ ਨਹੀਂ ਜਗਾਈ ਸੀ, ਜਿੰਨੀ ਹੁਣ ਸਾਨਿਨ ਜਗਾ ਰਿਹਾ ਹੈ। ਇਹ ਨਿਰਵਿਵਾਦ ਖਰੀ ਹਰਮਨ-ਪਿਆਰਤਾ ਅੱਜ ਦੇ ਦਿਨ ਅਤੇ ਯੁੱਗ ਦੇ ਬੌਧਿਕ ਦਿਵਾਲੀਆਪਣ ਦੀ ਚਿੰਨ੍ਹ ਹੈ।

ਜਦੋਂ ਵੀ ਨਿੱਕ-ਬੁਰਜੁਆ ਵਿਅਕਤੀਵਾਦੀ ਜੀਵਨ ਵਿੱਚ ਆਪਣੇ ਸਥਾਨ ਦੀ ਰੱਖਿਆ ਕਰਦਾ ਹੈ, ਤਾਂ ਉਹ ਸੱਭਿਆਚਾਰ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੀ ਦੁਹਾਈ ਦਿੰਦਿਆਂ, ਲੋਕਾਂ ਖਿਲਾਫ ਆਪਣੇ ਸੰਘਰਸ਼ ਨੂੰ ਉੱਚਿਤ ਠਹਿਰਾਉਂਦਾ ਹੈ। ਅਜਿਹੀ ਜ਼ਿੰਮੇਵਾਰੀ, ਜਿਹੜੀ ਕਿ ਉਸਦੇ ਦਾਅਵੇ ਮੁਤਾਬਿਕ, ਸੰਸਾਰ ਇਤਿਹਾਸ ਨੇ ਬੁਰਜੂਆਜ਼ੀ ਦੇ ਮੋਢਿਆਂ 'ਤੇ ਪਾਈ ਹੈ।

ਇਹ ਪੁੱਛਿਆ ਜਾ ਸਕਦਾ ਹੈ ਕਿ ਉਹ ਸੱਭਿਆਚਾਰ ਕਿੱਥੇ ਹੈ, ਜਿਸਦੀ ਨਵੇਂ ਹਨਾਂ ਹੱਥੋਂ ਹੋਣ ਵਾਲੀ ਤਬਾਹੀ ਦਾ ਖੁਹ-ਦੇ-ਡੱਡੂ ਐਨੀ ਉੱਚੀ ਅਤੇ ਵਾਰ-ਵਾਰ ਰੋਣਾ ਰੋਂਦੇ ਹਨ ? ਮਨੁੱਖੀ ਰੂਹ ਦੇ ਸੰਸਾਰ-ਵਿਆਪੀ ਕਾਰਜਾਂ ਨੇ ਬੁਰਜੂਆਜ਼ੀ ਦੇ "ਨਾਇਕ" ਦੀ ਆਤਮਾ ਵਿੱਚ ਕਿਹੜਾ ਅਕਸ ਤੱਕਿਆ ਹੈ ਅਤੇ ਇਸਨੇ ਅਤੀਤ ਤੋਂ ਵਿਰਸੇ ਵਿੱਚ ਕੀ ਹਾਸਿਲ ਕੀਤਾ वे?

ਹੁਣ ਸਮਾਂ ਆ ਗਿਆ ਹੈ ਕਿ ਖੂਹ-ਦੀ-ਡੱਡੂ ਬੁਰਜੂਆਜ਼ੀ ਮੰਨ ਲਵੇ ਕਿ ਯੁੱਗਾਂ ਦੀ ਵਿਰਾਸਤ ਇਸਦੇ ਮਨ ਦੇ ਦਾਇਰੇ ਤੋਂ ਬਾਹਰ ਹੀ ਸੰਭਾਲੀ ਗਈ ਹੈ। ਇਹ ਅਜਾਇਬ-ਘਰਾਂ ਤੇ ਲਾਇਬ੍ਰੇਰੀਆਂ ਵਿੱਚ ਰੱਖੀ ਗਈ ਹੈ, ਪਰ ਖੂਹ-ਦੇ-ਡੱਡੂ ਦੀ ਆਤਮਾ ਵਿੱਚ ਇਸ ਲਈ

* ਲਿਓਨ ਪਲੋਸਜ਼ੇਵਸਕੀ ਵੱਲ ਇਸ਼ਾਰਾ ਹੈ, ਹੈਨਰਿਕ ਸੀਨਕੇਵਿਕਜ਼ (1846-1916) ਦੇ ਨਾਵਲ 'ਸਿਧਾਂਤ-ਹੀਣ' ਦਾ ਇੱਕ ਪਾਤਰ।

** ਪ੍ਰੀਜ਼ੀਬੀਜ਼ੀਯੂਵਸਕੀ, ਸਤਾਨੀਸਲਾਅ (ਜਨਮ 1898)-ਪੋਲੈਂਡ ਦਾ ਲੇਖਕ, ਪਿਛਾਂਹਖਿੱਚੂ ਤੇ ਰਹੱਸਵਾਦੀ।

*** ਪਿਛਾਂਹਖਿੱਚੂ ਲੇਖਕ ਮ. ਆਰਤਸਿਬਾਸ਼ੇਵ ਦੇ ਨਾਵਲ 'ਸਾਨਿਨ' (1907) ਦਾ ਮੁੱਖ ਪਾਤਰ।

88 / 395
Previous
Next