Back ArrowLogo
Info
Profile

ਕੋਈ ਜਗ੍ਹਾ ਨਹੀਂ ਹੈ। ਜੀਵਨ ਦੇ ਸਿਰਜਣਹਾਰ ਦੀ ਆਪਣੀ ਪੁਰਾਣੀ ਭੂਮਿਕਾ ਤੋਂ ਨਿੱਘਰ ਕੇ ਖੂਹ-ਦਾ-ਡੱਡੂ ਹੰਢ ਚੁੱਕੇ ਸੱਚ ਦੇ ਕਬਰਸਤਾਨ ਦਾ ਇੱਕ ਨਿਤਾਣਾ ਜਿਹਾ ਚੌਂਕੀਦਾਰ ਬਣ ਗਿਆ ਹੈ, ਜਿਹੜਾ ਐਨਾ ਕਮਜ਼ੋਰ ਹੈ ਕਿ ਨਾ ਤਾਂ ਆਪਣੀ ਉਮਰ ਭੋਗ ਚੁੱਕੀਆਂ ਚੀਜ਼ਾਂ ਨੂੰ ਮੁੜ-ਜੀਵਤ ਕਰ ਸਕਦਾ ਹੈ ਅਤੇ ਨਾ ਹੀ ਕੁਝ ਨਵਾਂ ਰਚ ਸਕਦਾ ਹੈ।

ਇਕੱਲਾ ਅਤੇ ਅਲਹਿਦਗੀ ਦੀ ਭਾਲ ਕਰ ਰਿਹਾ ਅੱਜ ਦਾ ਮਨੁੱਖ, ਮਰਮੇਲਾਦੇਵ* ਨਾਲੋਂ ਵੀ ਕਿਤੇ ਜ਼ਿਆਦਾ ਤਰਸਯੋਗ ਹੈ, ਕਿਉਂਕਿ ਇਸਦੇ ਪਨਾਹ ਲੈਣ ਲਈ ਕੋਈ ਥਾਂ ਨਹੀਂ ਹੈ, ਅਤੇ ਨਾ ਹੀ ਕੋਈ ਇਸਨੂੰ ਚਾਹੁੰਦਾ ਹੈ। ਆਪਣੀ ਕਮਜ਼ੋਰੀ ਦੇ ਅਹਿਸਾਸ ਨਾਲ ਉਸਨੂੰ ਚੱਕਰ ਆ ਰਹੇ ਹਨ, ਅਤੇ ਆਉਣ ਵਾਲੀ ਪਰਲੇ ਦੇ ਡਰ ਵਿੱਚ ਜਕੜਿਆ ਹੋਇਆ ਹੈ— ਜੀਵਨ ਵਿੱਚ ਉਸਦੀ ਕਦਰ ਕੀ ਹੈ? ਉਸਦੀ ਖੂਬਸੂਰਤੀ ਕਿੱਥੇ ਹੈ ? ਉਸਦੇ ਇਸ ਅੱਧਮੋਏ ਸਰੀਰ ਵਿੱਚ, ਜਿਸਦਾ ਤੰਤੂ-ਪ੍ਰਬੰਧ ਤਬਾਹ ਹੋ ਚੁੱਕਿਆ ਹੈ, ਦਿਮਾਗ ਨਿਪੁੰਸਕ ਹੈ, ਆਤਮਾ ਅਤੇ ਇੱਛਾ ਸ਼ਕਤੀ ਬਿਮਾਰੀਆਂ ਦੀ ਖਾਧੀ ਪਈ ਹੈ, ਮਨੁੱਖ ਕਿੱਥੇ ਹੈ? ਰੋਗ ਤੋਂ ਸਿਵਾ ਇਸ ਵਿੱਚ ਕੁਝ ਵੀ ਨਹੀਂ ਹੈ।

ਸਾਡੇ ਸਮੇਂ ਦੀਆਂ ਵਧੇਰੇ ਸੰਵੇਦਨਸ਼ੀਲ ਆਤਮਾਵਾਂ ਅਤੇ ਸਿਆਣੇ ਦਿਮਾਗ ਇਸ ਖਤਰੇ ਦਾ ਅਹਿਸਾਸ ਕਰਨ ਲੱਗ ਪਏ ਹਨ। ਇਹ ਦੇਖਦਿਆਂ ਕਿ ਮਨੁੱਖ ਦੀ ਤਾਕਤ ਕਿਵੇਂ ਵਿਘਟਤ ਹੋ ਰਹੀ ਹੈ, ਉਹ ਇੱਕ ਆਵਾਜ਼ ਹੋ ਕੇ "ਮੈਂ" ਵਿੱਚ ਨਵਾਂ ਜੀਵਨ ਅਤੇ ਤਾਜ਼ਗੀ ਭਰਨ ਦੀ ਗੱਲ ਕਰ ਰਹੇ ਹਨ। ਅਤੇ ਸਰਬਸੰਮਤੀ ਨਾਲ ਸਜੀਵ ਤਾਕਤ ਦੇ ਚਸ਼ਮੇ ਨੂੰ ਜਾਂਦੇ ਰਾਹ ਵੱਲ ਇਸ਼ਾਰਾ ਕਰ ਰਹੇ ਹਨ, ਜਿੱਥੇ ਮਨੁੱਖ ਆਪਣੀਆਂ ਪਤਨਸ਼ੀਲ ਸ਼ਕਤੀਆਂ ਨੂੰ ਮੁੜ-ਜੀਵਤ ਅਤੇ ਮਜ਼ਬੂਤ ਕਰਨ ਦੇ ਯੋਗ ਹੋ ਜਾਵੇਗਾ।

ਇਸ ਤਰ੍ਹਾਂ ਵਾਲਟ ਵਿਟਮੈਨ, ਹੋਰੇਸ ਟ੍ਰਾਉਬੈਲ, ਰਿਚਰਡ ਡੈਹਮਲ, ਵਰਹੇਅਰਨ ਅਤੇ ਐਚ. ਜੀ. ਵੈਲਜ਼, ਅਨਾਤੋਲ ਫਰਾਂਸ ਅਤੇ ਮਾਰਿਸ ਮੈਤਰਲਿਕ, ਇਹ ਸਾਰੇ ਵਿਅਕਤੀਵਾਦ ਅਤੇ ਚੁੱਪਵਾਦ ਤੋਂ ਸਮਾਜਵਾਦ ਵੱਲ ਮੁੜ ਚੁੱਕੇ ਹਨ, ਸਰਗਰਮੀ ਦੇ ਪ੍ਰਚਾਰ ਵੱਲ ਵਧ ਚੁੱਕੇ ਹਨ। ਇਹ ਦਿਨੋ-ਦਿਨ ਉੱਚੀ ਹੁੰਦੀ ਜਾਂਦੀ ਧੁਨ ਵਿੱਚ ਮਨੁੱਖ ਨੂੰ ਮਨੁੱਖਤਾ ਵਿੱਚ ਘੁਲਮਿਲ ਜਾਣ ਦਾ ਸੱਦਾ ਦੇ ਰਹੇ ਹਨ। ਆਗਸਟ ਸਟਿੰਡਬਰਗ ਜਿਹੇ "ਮੈਂ" ਦੇ ਕੱਟੜ ਪੁਜਾਰੀ ਨੂੰ ਨਾ ਚਾਹੁੰਦੇ ਹੋਏ ਵੀ ਮਨੁੱਖਤਾ ਦੇ ਸਿਹਤਮੰਦ ਪ੍ਰਭਾਵ ਦੀ ਗੱਲ ਕਰਨੀ ਪੈ ਰਹੀ ਹੈ । ਉਹ ਕਹਿੰਦਾ ਹੈ, "ਮਨੁੱਖਤਾ ਅਨੇਕਾਂ ਸੈੱਲਾਂ ਨਾਲ ਬਣਿਆ ਹੋਇਆ ਇੱਕ ਵਿਸ਼ਾਲ ਬੈਟਰੀ ਭੰਡਾਰ ਹੈ, ਜਿਹੜਾ ਵੀ ਸੈੱਲ ਇਸਤੋਂ ਅਲੱਗ ਹੋਵੇਗਾ ਉਹ ਯਕਦਮ ਖਤਮ ਹੋ ਜਾਵੇਗਾ।"

ਕੁਝ ਵੀ ਹੋਵੇ, ਅਕਲਮੰਦ ਲੋਕਾਂ ਦੀ ਅਜਿਹੀ ਚੰਗੀ ਸਲਾਹ ਬੋਲੇ ਲੋਕਾਂ ਨੂੰ ਮੁਸ਼ਕਿਲ ਨਾਲ ਹੀ ਸੁਣਾਈ ਦੇਵੇਗੀ। ਜੇ ਉਹਨਾਂ ਨੂੰ ਸੁਣ ਵੀ ਜਾਵੇ, ਤਾਂ ਵੀ ਇਸਦਾ ਕੀ ਫਾਇਦਾ ? ਕੋਈ ਬੇਆਸ ਬਿਮਾਰ ਆਦਮੀ ਜੀਵਨ ਦੀ ਆਨੰਦਮਈ ਪੁਕਾਰ ਨੂੰ ਸੁਣ ਕੇ ਕੀ ਕਰ ਸਕਦਾ ਹੈ ? ਹੂੰਗਰ ਹੀ ਮਾਰ ਸਕਦਾ ਹੈ।

*ਮਰਮੇਲਾਦੋਵ - ਦੋਸਤੋਯੋਵਸਕੀ ਦੇ ਨਾਵਲ 'ਜੁਰਮ ਤੇ ਸਜ਼ਾ' ਦਾ ਪਾਤਰ।

89 / 395
Previous
Next