Back ArrowLogo
Info
Profile

ਮੈਂ ਰੂਸੀ ਬੁੱਧੀਜੀਵੀ ਵਰਗ ਦੇ ਨਾਟਕ ਨੂੰ ਵਿਅਕਤੀਤਵ ਦੇ ਵਿਘਟਨ ਦੀ ਜੀਵੰਤ ਉਦਾਹਰਣ ਵਜੋਂ ਦੇਖਦਾ ਹਾਂ। ਐਂਦਰੀਯੇਵਿਚ-ਸੋਲਵਿਓਵ ਇਸ ਨਾਟਕ ਨੂੰ ਪ੍ਰੇਮ ਅਧਾਰਿਤ ਨਾਵਲ ਦੱਸਦਾ ਹੈ, ਜਿਸ ਵਿੱਚ ਰੂਸ - ਜਿਵੇਂ ਗਲੇਬ ਉਸਪੇਂਸਕੀ* ਉਸਨੂੰ ਕਹਿੰਦਾ ਹੈ, "ਸੇਂਟ ਈਯੂਸੀਨ" - ਪ੍ਰੇਮਿਕਾ ਹੈ ਅਤੇ ਬੁੱਧੀਜੀਵੀ ਵਰਗ ਉਸਦਾ ਪ੍ਰੇਮੀ ਹੈ।

ਮੈਂ ਇਸ ਨਾਵਲ ਦੇ ਉਸ ਪਾਠ ਦਾ, ਜਾਂ ਹੋਰ ਵਧੇਰੇ ਸਟੀਕਤਾ ਨਾਲ ਕਹਿਣਾ ਹੋਵੇ ਤਾਂ, ਉਸ ਕਾਂਡ ਦਾ ਆਪਣੀ ਵੱਧ ਤੋਂ ਵੱਧ ਯੋਗਤਾ ਨਾਲ ਚਿਤਰਣ ਕਰਨਾ ਚਾਹਾਂਗਾ, ਜਿਹੜਾ ਅੱਜ ਨਿਰਾਸ਼ ਪ੍ਰੇਮੀ ਵੱਲੋਂ ਆਪਣੇ ਕੰਬਦੇ ਹੱਥਾਂ ਨਾਲ ਕਾਹਲੀ ਕਾਹਲੀ ਲਿਖਿਆ ਜਾ ਰਿਹਾ ਹੈ।

ਨਾਇਕ ਦੀ ਮਾਨਸਿਕਤਾ ਸਮਝਣ ਲਈ, ਤੁਹਾਨੂੰ ਸਭ ਤੋਂ ਪਹਿਲਾਂ ਉਸਦਾ ਸਮਾਜਿਕ ਰੁਤਬਾ ਦੱਸਣਾ ਪਏਗਾ।

ਇਹ ਆਮ ਜਾਣਕਾਰੀ ਵਾਲੀ ਗੱਲ ਹੈ ਕਿ, ਇਤਿਹਾਸਕ ਤੌਰ 'ਤੇ, ਰਾਜ਼ਨੋਚੀਨੇਤ ਬੁੱਧੀਜੀਵੀ ਆਪਣੇ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਗਿਆ ਸੀ। ਉਸਦਾ ਜਨਮ ਉਸਦੀ ਲੋੜ ਪੈਦਾ ਹੋਣ ਤੋਂ ਪਹਿਲਾਂ ਹੋ ਗਿਆ ਸੀ, ਅਤੇ ਉਸਨੇ ਅਜਿਹਾ ਮੁਕਾਮ ਹਾਸਿਲ ਕਰ ਲਿਆ ਜਿਹੜਾ ਸਰਕਾਰ ਅਤੇ ਪੂੰਜੀ ਦੀਆਂ ਜ਼ਰੂਰਤਾਂ ਨਾਲੋਂ ਕਾਫੀ ਵੱਡਾ ਸੀ, ਇਹਨਾਂ ਦੋਹਾਂ ਵਿੱਚੋਂ ਕੋਈ ਵੀ ਕੁੱਲ ਉਪਲਬਧ ਬੌਧਿਕ ਸ਼ਕਤੀਆਂ ਨੂੰ ਆਪਣੇ ਅੰਦਰ ਸਮਾ ਨਹੀਂ ਸਕਿਆ। ਆਪਣੇ ਦੇਸ਼ ਵਿੱਚ ਕੁਲੀਨ ਵਰਗ ਦੀਆਂ ਬਗਾਵਤਾਂ ਤੋਂ ਅਤੇ ਦੂਜੇ ਦੇਸ਼ਾਂ ਵਿੱਚ ਲੋਕਾਂ ਦੇ ਇਨਕਲਾਬੀ ਵਿਦਰੋਹ ਤੋਂ ਡਰੀ ਹੋਈ ਸਰਕਾਰ ਬੁੱਧੀਜੀਵੀ ਨੂੰ ਆਪਣੀ ਸੇਵਾ ਵਿੱਚ ਲੈਣ ਤੋਂ ਝਿਜਕਦੀ ਹੀ ਨਹੀਂ ਸੀ, ਜਦਕਿ ਉਹ ਉਸਦੇ ਤਨ-ਮਨ ਤੋਂ ਨਵੀਂ ਤਾਕਤ ਹਾਸਿਲ ਕਰ ਸਕਦੀ ਸੀ, ਪਰ ਜਿਵੇਂ ਕਿ ਸਾਰੇ ਜਾਣਦੇ ਹੀ ਹਨ, ਸਗੋਂ ਸਰਕਾਰ ਇਸ ਨਵੇਂ ਜੰਮੇ ਬਾਲ ਤੋਂ ਡਰ ਨਾਲ ਥਰ-ਥਰ ਕੰਬਣ ਲੱਗ ਪਈ ਸੀ ਅਤੇ ਹਿਰੋਡ ਦੇ ਅਜ਼ਮਾਏ ਹੋਏ ਢੰਗ ਨਾਲ ਇੱਕਦਮ ਇਸ ਖਿਲਾਫ਼ ਸੰਘਰਸ਼ ਵਿੱਢ ਦਿੱਤਾ ਸੀ।

ਰੂਸੀ ਪੂੰਜੀਵਾਦ ਨੂੰ, ਜਿਹੜਾ ਨੌਜਵਾਨ ਹੋਣ ਦੇ ਬਾਵਜੂਦ ਆਪਣੇ ਵਿਕਾਸ ਵਿੱਚ ਸੁਸਤ ਅਤੇ ਖੜੋਤ ਦਾ ਮਾਰਿਆ ਹੋਇਆ ਸੀ, ਤਨ-ਮਨ ਦੀ ਅਜਿਹੀ ਭਰਪੂਰਤਾ ਦੀ ਜ਼ਰੂਰਤ ਨਹੀਂ ਸੀ।

ਜੀਵਨ ਵਿੱਚ ਰੂਸੀ ਬੁੱਧੀਜੀਵੀ ਦਾ ਰੁਤਬਾ ਪ੍ਰਭਾਸ਼ਿਤ ਕਰਨਾ, meshchanin (ਰੂਸੀ ਬਹਿਰ ਵਿੱਚ ਨੀਵੇਂ ਦਰਜੇ ਦਾ ਨਾਗਰਿਕ -ਅਨੁ.) ਦਾ ਸਮਾਜਿਕ ਰੁਤਬਾ ਪ੍ਰਭਾਸ਼ਿਤ ਕਰਨ ਜਿੰਨਾ ਹੀ ਮੁਸ਼ਕਿਲ ਸੀ । ਉਹ ਨਾ ਤਾਂ ਵਪਾਰੀ ਸੀ, ਨਾ ਕੁਲੀਨ ਸੀ ਅਤੇ ਨਾ ਹੀ ਕਿਸਾਨ ਸੀ । ਪਰ ਜੇ ਹਾਲਾਤ ਆਗਿਆ ਦਿੰਦੇ ਤਾਂ ਉਹ ਇਹਨਾਂ ਵਿੱਚੋਂ ਕੋਈ ਵੀ ਹੋ ਸਕਦਾ ਸੀ।

ਦਿਮਾਗ ਅਤੇ ਸਰੀਰ ਪੱਖੋਂ, ਬੁੱਧੀਜੀਵੀ ਵਿੱਚ ਉਹ ਸਾਰੇ ਹੀ ਗੁਣ ਸਨ ਜਿਹੜੇ ਕਿਸੇ ਵੀ

* ਉਸਪੇਂਸਕੀ, ਗਲੇਬ ਇਵਾਨੋਵਿੱਚ (1843-1902)-ਪ੍ਰਸਿੱਧ ਰੂਸੀ ਲੇਖਕ ਤੇ ਇਨਕਲਾਬੀ-ਜਨਵਾਦੀ ।'ਧਰਤੀ ਦੀ ਤਾਕਤ' ਤੇ 'ਕਿਸਾਨ ਤੇ ਉਸਦੀ ਕਿਰਤ ਉਹਨਾਂ ਦੀਆਂ ਮਕਬੂਲ ਰਚਨਾਵਾਂ ਹਨ।

90 / 395
Previous
Next