ਦੇਂਦਾ ਹੈ ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ।੧।
ਜੋ ਜੀਵ-ਇਸਤ੍ਰੀਆਂ (ਮਾਇਆ ਨਾਲ ਮੋਹ ਪਾਉਣ ਕਰਕੇ) ਆਪਣੇ ਆਪ ਵਿਚ ਹੰਕਾਰਨਾਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ, ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ "ਆਉਂਦੀ, ਤੇ ਮਨੁੱਖਾ ਜਨਮ ਦਾ ਸਮਾਂ ਖੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ।੨।
ਫ਼ਰੀਦ ਆਖਦਾ ਹੈ—ਹੇ ਸਹੇਲੀਓ । ਜਦੋਂ ਪਤੀ-ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ ਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਏਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਏਗਾ ।੩।੨।
ਜ਼ਰੂਰੀ ਨੋਟ : ਸੂਹੀ ਰਾਗ ਵਿਚ ਲਿਖੇ ਹੋਏ ਗੁਰੂ ਨਾਨਕ ਸਾਹਿਬ ਅਤੇ ਫਰੀਦ ਜੀ ਦੋਹਾਂ ਦੇ ਸ਼ਬਦਾਂ ਨੂੰ (ਜੋ ਉੱਪਰ ਦਿੱਤੇ ਗਏ ਹਨ) ਰਤਾ ਗਹੁ ਨਾਲ ਪੜ੍ਹ ਕੇ ਵੇਖੋ । ਫ਼ਰੀਦ ਜੀ ਨੇ ਉਸ ਮਨੁੱਖ ਦੀ ਹਾਲਤ ਦੱਸੀ ਹੈ ਜੋ ਸਾਰੀ ਉਮਰ ਆਪਣਾ ਮਨ ਮਾਇਆ ਵਿਚ ਜੋੜੀ ਰੱਖੇ, ਗੁਰੂ ਨਾਨਕ ਸਾਹਿਬ ਨੇ ਉਸ ਦਾ ਨਕਸ਼ਾ ਖਿੱਚਿਆ ਹੈ ਜੋ ਸਦਾ ਨਾਮ ਰੰਗ ਵਿਚ ਰੰਗਿਆ ਰਹੇ:
(੧) ਮਾਇਆ-ਵੇੜ੍ਹੇ ਜੀਵ ਲਈ ਸੰਸਾਰ-ਸਰੋਵਰ ਵਿਕਾਰਾਂ ਦੀਆਂ ਲਹਿਰਾਂ ਨਾਲ ਨੱਕਾ-ਨੱਕ ਭਰ ਜਾਂਦਾ ਹੈ, ਇਸ ਵਿਚੋਂ ਉਹ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਸਹੀ ਸਲਾਮਤ ਪਾਰ ਨਹੀਂ ਲੰਘਾ ਸਕਦਾ । ਨਾਮ ਜਪਣ ਵਾਲੇ ਦੇ ਰਾਹ ਵਿਚ ਵਿਕਾਰਾਂ ਦਾ ਇਹ ਸਰੋਵਰ ਆਉਂਦਾ ਹੀ ਨਹੀਂ, ਇਸ ਵਾਸਤੇ ਉਹ ਸੋਖਾ ਹੀ ਲੰਘ ਜਾਂਦਾ ਹੈ।
(੨) ਜੋ ਜੀਵ ਮਾਇਆ ਦੀ ਹਊਮੇ ਵਿਚ ਰਹੇ ਉਹਨਾਂ ਨੂੰ ਪ੍ਰਭੂ-ਦਰ ਤੋਂ. 'ਰੇ ਰੇ' ਦੇ ਬੋਲ ਮਿਲੇ, ਉਹਨਾਂ ਦਾ ਏਥੋਂ ਪ੍ਰਭੂ ਨਾਲ ਮਿਲਾਪ ਨਾ ਹੋ ਸਕਿਆ ਤੇ ਇਹ ਵੇਲਾ ਖੁੰਝਿਆਂ ਵਾਜੇ ਹੀ ਰਹੇ । ਪਰ ਜਿਨ੍ਹਾਂ ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਹਉਮੈ ਦੂਰ ਕੀਤੀ, ਉਹਨਾਂ ਨੂੰ ਪ੍ਰਭੂ ਦੇ ਦਰ ਤੋਂ 'ਅੰਮ੍ਰਿਤ ਬੋਲ' ਮਿੱਠੇ ਬਚਨ ਮਿਲੇ ।
(੩) ਮਾਇਆ-ਵੇੜ੍ਹਿਆ ਜੀਵ ਏਥੋਂ 'ਤੁਰਨ ਲੱਗਾ ਜੱਕੋ-ਤੱਕੇ ਕਰਦਾ ਹੈ, ' ਨੂੰ ਜੀਅ ਨਹੀਂ ਕਰਦਾ, ਪਰ ਜਿਨ੍ਹਾਂ ਨਾਮ ਸਿਮਰਿਆ ਉਹਨਾਂ ਉਸ ਨੂੰ ਖਸਮ ਪਿਆਰਾ ਲਗਦਾ ਹੈ (ਇਸ ਵਾਸਤੇ ਏਥੋਂ ਤੁਰਨ ਵਿਚ ਉਹਨਾਂ ਨੂੰ ਕੋਈ