ਬਾਬਾ ਫ਼ਰੀਦ ਜੀ ਦੇ ਸਲੋਕਾਂ ਦਾ ਭਾਵ
ਸਲੋਕ-ਵਾਰ :
(੧) ਨੰ: ੧ ਤੋਂ ੧੫ ਤਕ-੧੫ ਸਲੋਕ
ਹਰੇਕ ਜੀਵ ਦੀ ਜ਼ਿੰਦਗੀ ਦੇ ਦਿਨ ਗਿਣੇ ਮਿਥੇ ਹੋਏ ਹਨ । ਜੀਵ ਇਥੇ ਬੰਦਗੀ, 'ਦਰਵੇਸ਼ੀ' ਕਰਨ ਆਇਆ ਹੈ; ਪਰ ਮੋਹ ਦੀ ਪੋਟਲੀ ਸਿਰ ਤੇ ਬੰਨ੍ਹੀ ਫਿਰਦਾ ਹੈ । ਇਹ ਗੁੱਝੀ ਅੱਗ ਹਰ ਵੇਲੇ ਇਸ ਨੂੰ ਸਾੜਦੀ ਹੈ । ਫਿਰ ਭੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਜੀਵ ਰੱਬ ਨਾਲੋਂ ਸਾਕ ਤੋੜ ਲੈਂਦਾ ਹੈ । ਇਸ ਮਸਤੀ ਵਿਚ ਕਿਸੇ ਦੀ ਨਿੰਦਾ ਕਰਦਾ ਹੈ, ਕਿਸੇ ਨਾਲ ਵੈਰ ਬੰਨ੍ਹ ਬਹਿੰਦਾ ਹੈ। ਇਹਨੀ ਕੰਮੀ ਜਵਾਨੀ ਦਾ ਸਮਾ (ਜਦੋ ਬੰਦਗੀ ਹੋ ਸਕਦੀ ਹੈ) ਗਵਾ ਲੈਂਦਾ ਹੈ । ਆਖ਼ਰ ਬੁਢੇਪਾ ਆ ਜਾਂਦਾ ਹੈ, ਦੁਨੀਆ ਦੇ ਪਦਾਰਥ ਭੀ ਨਹੀਂ ਸੁਖਾਂਦੇ, ਕਿਉਂਕਿ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ, ਤੇ, ਜਵਾਨੀ ਲੰਘਾ ਕੇ ਬੁੱਢੀ ਉਮਰੇ ਬੰਦਗੀ ਦਾ ਸੁਭਾਉ ਪਕਾਣਾ ਬੜਾ ਘੋੜਾ ਹੋ ਜਾਂਦਾ ਹੈ । ਅੰਤ ਮਰਨ ਤੇ ਇਹ ਸੋਹਣਾ ਸਰੀਰ ਮਿੱਟੀ ਹੋ ਜਾਂਦਾ ਹੈ । ਪਰ ਅਚਰਜ ਗੱਲ ਇਹ ਹੈ ਕਿ ਇਸ ਮਨ-ਦੇ-ਮੁਰੀਦ ਬੰਦੇ ਨੂੰ ਕਿਰਨੀ ਭੀ ਮੱਤ ਦਿਉ, ਇਕ ਨਹੀਂ ਸੁਣਦਾ।
(२) ਨੰ: ੧ ਤੋਂ ੧੬ ਤਕ-੨੧ ਸਲੋਕ
ਇਸ ਜਗਤ-ਮੇਲੇ ਦੀ ਭੀੜ ਵਿਚ ਕਈ ਵਾਰੀ ਧੱਕੇ ਖਾਣੇ ਪੈਂਦੇ ਹਨ, ਵਧੀਕੀ ਸਹਿਣੀ ਪੈਂਦੀ ਹੈ; ਪਰ, 'ਦਰਵੇਸ਼' ਦੰਭ ਤੇ ਖ਼ਾਕ ਵਾਂਗ ਸਹਿਨ-ਸ਼ੀਲ ਹੋ ਜਾਂਦਾ ਹੈ ।
'ਦਰਵੇਸ਼' ਦਾ ਰੱਬੀ ਪਿਆਰ ਕਿਤੇ ਦੁਨਿਆਵੀ ਲਾਲਚ ਦੇ ਆਸਰੇ ਨਹੀਂ ਹੁੰਦਾ । ਉਸ ਨੂੰ ਇਹ ਲੋੜ ਭੀ ਨਹੀਂ ਪੈਂਦੀ ਕਿ ਰੱਥ ਨੂੰ ਜੰਗਲਾਂ ਵਿਚ ਲੱਭਣ *ਜਾਏ, ਉਸ ਨੂੰ ਹਿਰਦੇ ਵਿਚ ਹੀ ਲੱਭ ਪੈਂਦਾ ਹੈ । ਪਰ 'ਦਰਵੇਸ਼ੀ' ਕਮਾਣ ਦਾ ਵੇਲਾ ਜਵਾਨੀ ਹੀ ਹੈ।