"ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ।।
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ।।”
(ਗਉ ਕਬੀਰ-੬੫)
ਹਾਂ ਗੁਰਮੁਖ ਅੱਖਾਂ ਬੀ ਰੋਂਦੀਆਂ ਹਨ:-
"ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ।।”
(ਆਸਾ ਵਾਰ ਮ: ੧)
ਮਾਈ ਪਹਿਲੀ ਰਾਤ ਨੂੰ ਕਿਉਂ ਰੋਈ ਸੀ? ਮਾਈ ਪਿਆਰੇ ਸਤਿਸੰਗੀ ਪਤੀ ਦੇ ਸਤਿਸੰਗ ਤੋਂ ਵਾਂਝੀ ਹੋਈ ਆਪਣੇ ਆਪ ਨੂੰ ਦੇਖ ਰਹੀ ਸੀ, ਘਰ ਵਿਚ ਅੱਜ ਕਥਾ ਨਹੀਂ ਸੀ ਹੋਈ, ਕੀਰਤਨ ਨਹੀਂ ਸੀ ਹੋਇਆ। ਹਾਂ ਅੱਜ ਅੰਮ੍ਰਿਤ ਵੇਲੇ ਧਰਮਸਾਲ ਲਿਜਾਣ ਵਾਲਾ ਸਾਥੀ ਕੋਲ ਨਹੀਂ ਸੀ। ਓਹੋ ਅੱਖਾਂ ਜੋ ਇਸ ਵੇਲੇ ਸਤਿਸੰਗ ਵਿਚ ਸਮਾਧਿ ਸਥਿਤ ਹੋਕੇ ਪਿਆਰੇ ਵਾਹਿਗੁਰੂ ਵਿਚ ਟਿਕਾਉ ਦਾ ਆਨੰਦ ਲੈਂਦੀਆਂ ਸਨ ਅੱਜ ਆਪਣੀ ਨਿੱਘ ਨਾਲ ਨਿੱਘੇ ਹੋਏ ਸਿਰ੍ਹਾਣੇ ਨਾਲ ਰਗੜ ਖਾਂਦੀਆਂ ਹੰਝੂਆਂ ਪੰਘਾਰੇ ਬਿਨਾਂ ਕਿਸ ਤਰ੍ਹਾਂ ਰਹਿ ਸਕਦੀਆਂ ਹਨ? ਨਾ-ਸ਼ੁਕਰੀ ਤੇ ਨਿਰਾਸਤਾ ਵਿਚ ਨਹੀਂ ਪਰ ਨਿਜਦੇ ਸਤਿਸੰਗੀ ਦੇ ਚਲੇ ਜਾਣ ਤੇ, ਸਤਿਸੰਗ ਦੀ ਘਾਟ ਪੈਣ ਤੇ ਸੁਰਤ ਦਾ ਯਾ ਸਤਿਸੰਗੀ ਆਸਰਾ ਟੁੱਟਣ ਤੇ ਪਿਆਰ ਦਾ ਵੈਰਾਗ ਆਉਂਦਾ ਹੈ। ਫੇਰ ਬਾਣੀ ਦੇ ਆਸਰੇ ਨਾਲ ਅਰਦਾਸ ਦੇ ਰਸਤੇ ਸਾਂਈ ਦੀ ਹਜ਼ੂਰੀ ਵਿਚ ਜਾਕੇ ਮਾਈ ਨਾਮ ਦੇ ਰੋ ਵਿਚ ਲਗ ਜਾਂਦੀ ਹੈ।
"ਸਤਿਸੰਗ ਦੀ ਲਗਨ ਜਗਤ ਵਿਚ ਘਟ ਰਹੀ ਹੈ ਤੇ ਇਸੇ ਕਰਕੇ ਦੁਖ ਬੀ ਵੱਧ ਨਪੀੜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਤਿਗੁਰਾਂ ਨੇ ਸਤਿਸੰਗ ਦੀ ਬੜੀ ਮਹਿਮਾਂ ਕੀਤੀ ਹੈ। ਸਤਿਸੰਗ ਹੀ ਜਤਨ ਕਰ ਰਹੇ ਗੁਰਸਿਖਾਂ ਦਾ ਆਸਰਾ ਹੈ। ਮਾਈ ਨੇ ਆਪ ਜਤਨ ਕੀਤੇ, ਹੰਭਲੇ ਮਾਰੇ, ਬਾਣੀ ਦੀ ਟੇਕ ਲਈ, ਸ਼ੌਕ ਵਿਚੋਂ ਟਿਕਾਉ ਤੇ ਸਿਦਕ ਵਿਚ ਬਾਣੀ ਦੇ ਜ਼ੋਰ ਤੇ ਨਾਮ ਦੇ ਆਸਰੇ ਆਈ ਹੈ ਪਰ ਸਤਿਸੰਗ ਨੇ ਬੜਾ ਆਸਰਾ ਦਿੱਤਾ ਹੈ ਤੇ ਡੋਲਨ ਤੋਂ ਕੱਢ ਲਿਆ ਹੈ।"
(ਬਾਬਾ ਨੋਧ ਸਿੰਘ, ਪੰਨਾ ੧੦੬)
ਮਾਈ ਦੀ ਇਸ ਤਰ੍ਹਾਂ ਦੀ ਪਹਿਲੀ ਰਾਤ ਗੁਜ਼ਰ ਚੁਕੀ ਸੀ। ਸਤਿਸੰਗ ਦੀ ਪ੍ਰੇਮਣ, ਪਤੀ ਵਿਚ ਸਤਿਸੰਗ ਦਾ ਆਸਰਾ ਵੇਖਣ ਵਾਲੀ ਮਾਈ, ਪ੍ਰੇਮ ਵਿਚ ਰੰਗੀ ਅਰ ਇਹ ਕਾਰਨ ਪਾਕੇ ਵੈਰਾਗ ਵਿਚ ਹੋਰ ਆਰੂੜ੍ਹ ਹੋ ਗਈ ਮਾਈ ਹੁਣ ਆਨੰਦਪੁਰ ਪਹੁੰਚੀ ਹੈ। ਪਿਆਰੀ ਪੁਤਰੀ ਨੂੰ ਆਕੇ ਮਿਲੀ। ਮਾਤਾ ਨੂੰ 'ਸ੍ਰੀ ਜੀਤੋ ਜੀ' ਧਾਕੇ ਮਿਲੀ, ਪਰ ਪਿਤਾ ਜੀ ਨਾਲ ਨਾ ਵੇਖਕੇ ਵੈਰਾਗ ਵਿਚ ਹੋਕੇ ਕਹਿੰਦੀ ਹੈ, "ਮਾਂ ਜੀ! ਪਿਆਰੇ ਬਾਪੂ ਜੀ ਕਿੱਥੇ ਹਨ?" ਤਦ ਉਹ ਮਾਈ ਕਿਸ ਸਿਦਕ ਵਿਚ ਬੰਲਦੀ ਹੈ: "ਬੀਬੀ ਜੀ! ਤੇਰੇ ਪਿਤਾ ਜੀ ਲੁਕਣਮੀਟੀ ਖੇਡਦੇ, ਦਾਈ ਫੂਲਾਂ ਸਿਹਰੇ ਕਰਦੇ, ਪਿਆਰੇ ਦੀ ਗੋਦ ਵਿਚ ਜਾ ਬਿਰਾਜੇ ਹਨ! ਉਹਨਾਂ ਦਾ ਸਰੀਰ ਦਾ ਪਰਦਾ ਦੂਰ ਹੋ ਗਿਆ ਤੇ ਆਤਮਾ ਸੁਤੰਤਰ, ਪਰ ਮੈਂ ਵਿਯੋਗ ਮਾਰੀ ਸ਼ੁਕਰ ਨਹੀਂ ਕਰ ਸਕੀ। ਸਤਿਗੁਰਾਂ ਦੇ ਚਰਨਾਂ ਵਿਚ ਨੱਨੀ ਆਈ ਹਾਂ ਜੇ ਮੇਰੀ ਸਿਦਕ ਦੀ ਬੇੜੀ ਨੂੰ ਡੋਲਣ ਤੋਂ ਬਚਾ ਲੈਣ।" ਪਿਤਾ ਦਾ ਵਿਯੋਗ ਸੁਣਦੇ ਸਾਰ ਮਾਤਾ ਜੀਤੋ ਜੀ ਦੇ ਆਤਮਾ ਵਿਚ ਵੈਰਾਗ ਦਾ ਚੌਕਰ ਆਯਾ। ਚੱਕਰ ਦੇ ਨਾਲ ਅਛੁਰਤਾ ਆਕੇ ਸੁਰਤ ਉਚੇ ਘਰੀਂ ਜਾ ਚੜ੍ਹੀ ਅਰ ਦੇ ਕੁ ਮੋਤੀ ਕਿਰਦਿਆਂ ਤਕ ਸਮਾਧਿ ਲੱਗ ਗਈ। ਮਾਈ ਭੀ ਬਚੜੀ ਦੇ ਪਾਸ ਬੈਠੀ ਏਕਾਗਰ ਚਿੱਤ ਹੋਕੇ ਨਾਮ ਵਿਚ ਲਗ ਗਈ। ਕਿਤਨਾ ਕਾਲ ਬੀਤ ਗਿਆ। ਸ੍ਰੀ ਦਸਮੇਸ਼ ਜੀ ਆ ਗਏ। ਦੁਹਾਂ ਦੇ ਨੈਣ ਖੁਲ੍ਹ ਗਏ। ਮਾਈ ਵਲ ਵੇਖਕੇ ਸ੍ਰੀ ਗੁਰੂ ਜੀ ਪ੍ਰੇਮ ਨਾਲ ਬੋਲੇ।
"ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ।।
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋਬਿੰਦੁ ॥੬॥।”
ਇਨ੍ਹਾਂ ਦੇ ਤੁਕਾਂ ਵਿਚ ਮਾਈ ਨੂੰ ਉਹ ਆਤਮ ਦਰਸ ਤੇ ਉਹ ਆਤਮ ਉਪਦੇਸ਼ ਹੋਇਆ ਕਿ ਸਰੀਰ ਦੇ ਪਰਦੇ ਵਿਚ ਜੇ ਆਪਾ ਉੱਚਾ ਉਠਦਾ ਸੀ ਉਸ ਨੂੰ ਇਕ ਹੋਰ ਉਚਾ ਝਲਕਾ ਵਜਦਾ ਹੈ।
"ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ।।
ਮਰਤਾ ਜਾਤਾ ਨਦਰਿ ਨ ਆਇਆ।।”
(ਗਉ:ਮ: १-४)
ਅਮਰ ਅਵਸਥਾ ਲਖੀ ਗਈ। ਕੁਝ ਕਾਲ ਏਦਾਂ ਹੀ ਬੀਤ ਗਿਆ। ਸਤਿਗੁਰ ਦੇ ਸਤਿਸੰਗ ਦੇ ਪ੍ਰਵਾਹ ਵਿਚ ਪਤੀ ਵਿਯੋਗ ਦੀ ਸੱਟ ਤੋਂ ਬਾਦ