ਜਗਯਾਸੂ ਲਈ ਹਰ ਸਦਮਾ ਤੱਕੀ ਦਾ ਕਦਮ ਹੈ, ਹਰ ਠੁਹਕਰ ਉੱਨਤੀ ਦੀ ਪਉੜੀ ਹੈ, ਹਰ ਮੁਸੀਬਤ ਪਹਿਲੇ ਤੋਂ ਵਧੀਕ ਉੱਚਾ ਤੇ ਦਾਨਾ ਬਣਾਉਂਦੀ ਹੈ, ਪਰ ਤਾਂ ਜੇ ਜੀਉਣ-ਕਣੀ ਅੰਦਰ ਹੈ, ਸਤਿਸੰਗ ਦਾ ਆਸਰਾ ਹੈ ਤੇ ਮਨ ਉੱਨਤੀ ਵਲ ਨੂੰ ਉੱਮਲ ਰਿਹਾ ਹੈ।
ਮਉਲਾ ਖੇਲ ਕਰੇ ਸਭਿ ਆਪੇ ਸਾਂਈਂ ਦੇ ਰੰਗ ਤੇ ਭੇਤ ਸਾਂਈ ਜਾਣੇ ਪਰ ਜੀਵ, ਭਰੋਸੇ ਵਾਲਾ ਜੀਵ, ਗੁਰੂ ਕਾ ਸਵਾਰਿਆ ਜੀਵ, ਇਹ ਜਾਣਦਾ ਹੈ ਕਿ ਜੋ ਕੁਛ ਹੁੰਦਾ ਹੈ ਸਾਂਈਂ ਵਲੋਂ ਮੇਰੇ ਲਾਭ ਲਈ ਹੁੰਦਾ ਹੈ। ਮਾਈ ਲਈ ਹੁਣ ਦੂਸਰੀ ਰਾਤ ਆਈ। ਮਾਈ ਦੀ ਸੁਰਤ, ਜੇ ਨਾਮ ਵਿਚ ਲੱਗੀ ਰਹਿੰਦੀ ਹੈ, ਜੋ ਸ਼ਬਦ ਦੇ ਆਸਰੇ ਹੈ, ਸ਼ਾਇਦ ਅਜੇ ਏਥੇ ਜਾਕੇ ਟਿਕੀ ਨਹੀਂ. - ''ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ।" (ਬਿਲ:ਮ:੧-੧) ਇਸ ਤੁਕ ਦੇ ਭਾਵ ਵਿਚ ਉਡਾਰੀ ਤਾਂ ਵਜਦੀ ਹੈ ਪਰ ਟਿਕਾਣਾ ਅਜੇ ਔਖੇਰਾ ਹੈ। ਇੱਥੇ ਟਿਕਾਉਣ ਲਈ ਪ੍ਰਮੇਸ਼ਰ ਨੇ ਮਾਨ ਐਉਂ ਪਕਾਵਣਾ ਹੈ ਜਿੱਕੂੰ ਲੁਹਾਰ ਆਪਣੇ ਸੰਦ ਘੜ ਘੜਕੇ ਤਿਆਰ ਕਰਦਾ ਹੈ। ਗੁਰੂ ਦੀ ਗੁਰੂ ਜਾਣੇ, ਪਰ ਮਾਈ ਦੀ ਰੂਹ ਵਿਚ ਹੋਰ ਬਲ ਭਰਨ ਵਾਸਤੇ ਹੋਰ ਔਖੀ ਰਾਤ ਆਈ।
ਇਕ ਦਿਨ ਮਾਤਾ ਜੀਤੋ ਜੀ ਨੇ ਲਿਵ ਵਿਚ ਜੁੜਿਆਂ ਕੀ ਤਿੰਨਾ ਕਿ ਸਾਰੇ ਸਪੁਤ੍ਰ ਅੱਖਾਂ ਦੇ ਅੱਗੇ ਸ਼ਹੀਦ ਹੋ ਗਏ ਹਨ। ਨੈਣ ਖੇਲੇ, ਅਰਦਾਸਾ ਸੋਧਿਆ ਫੇਰ ਸੁਰਤ ਜੋੜੀ ਫੇਰ ਉਹ ਦਰਸ਼ਨ। ਫੇਰ ਉਠਕੇ ਇਸਨਾਨ ਕੀਤਾ, ਟਹਿਲਕੇ ਇਕ ਦੇ ਭੋਗ ਸ੍ਰੀ ਜਪੁ ਸਾਹਿਬ ਦੇ ਪਾਏ, ਫੇਰ ਸ਼ਬਦ ਵਿਚ ਸੁਰਤ ਜੋੜਕੇ ਬੈਠ ਗਈ, ਪਰ ਫੇਰ ਉਹੋ ਦਰਸਨ। ਘਬਰਾਕੇ ਉੱਠੀ ਤਦ ਦਸਮੇਸ਼ ਜੀ ਦੇ ਪਿਆਰੇ ਦਰਸ਼ਨ ਹੋਏ। ਧਾਕੇ ਚਰਨੀ ਪੈ ਗਈ :- "ਹੇ ਮਾਲਕ, ਹੇ ਸੁਆਮੀ, ਹੋ ਗੁਰੂ! ਅੱਜ ਕੀ ਕੰਤਕ ਵਰਤਾਇਆ ਜੇ? ਕੀ ਠੀਕ ਚਾਰੋਂ ਦੁਲਾਰੇ ਐਦਾਂ ਸ਼ਹੀਦ ਹੋ ਜਾਣਗੇ, ਅਰ ਮੈਂ ਮਮਤਾ ਭਰੀ ਮਾਂ ਵੇਖਣ ਵਾਸਤੇ ਪਾਸ ਹੋਵਾਂਗੀ?"
ਸ੍ਰੀ ਗੁਰੂ ਜੀ ਕੁਛ ਚੁਪ ਹੋਕੇ ਬੋਲੇ- "ਦੇਖ ਤੂੰ ਲਿਆ ਹੈ। ਕੁਦਰਤ ਵਿਚ ਇਹ ਹੋ ਚੁਕਾ ਹੈ, ਮਾਇਆ ਦੀ ਚਾਦਰ ਉਤੇ ਉਸਦਾ ਪਰਛਾਵਾਂ ਅਜੇ