ਜੀਤੇ ਜੀ- ਪ੍ਰਾਣ ਨਾਥ! ਮੈਂ ਉਹ ਦਰਸ਼ਨ ਦੇਖਣ ਦਾ ਬਲ ਨਹੀਂ ਰੱਖਦੀ।
ਸ੍ਰੀ ਗੁਰੂ ਜੀ- ਬਲ ਤਾਂ ਬਥੇਰਾ ਹੈ, ਪਰ ਇਹ ਦਰਸ਼ਨ ਜੋ ਡਿੱਠਾ ਹੈ, ਇਹ ਉਸ ਆਵਣ ਵਾਲੇ ਦਰਸ਼ਨ ਤੋਂ ਘਬਰਾਉਣ ਲਈ ਨਹੀਂ ਹੈ, ਪਰ ਉਸ ਲਈ ਤਿਆਰ ਹੋਣ ਲਈ ਹੈ, ਸ਼ੁਕਰ ਕਰੋ ਅਰ ਸਿਦਕ ਦਾਨ ਮੰਗੇ ਤੇ ਤਿਆਰ ਹੋਵੇ।
ਜੀਤੋ ਜੀ- ਪ੍ਰਾਣ ਨਾਥ ਜੀ! ਆਪ ਦੀ ਆਗਿਆ ਸੱਤ ਹੈ: ਸਦਾ ਸੱਤ ਹੈ, ਜੋ ਦਿਖਾਓ ਦੇਖਣਾ ਤੇ ਦੇਖਣ ਦੇ ਬਲ ਦੀ ਮੰਗ ਵੀ ਆਪ ਤੋਂ ਕਰਨੀ ਹੈ। ਪਰ ਜੇ ਭੁੱਲ ਬਖਸੀ ਜਾਵੇ ਤਦ ਇਹ ਅਰਜ਼ੋਈ ਹੈ ਕਿ ਉਹ ਦਰਸ਼ਨ ਕਿਵੇਂ ਇਹਨਾਂ ਮਾਇਕ ਨੇਤਰਾਂ ਨੂੰ ਨਾ ਵੇਖਣੇ ਪੈਣ।
ਇਹ ਸੁਣਕੇ ਸ੍ਰੀ ਗੁਰੂ ਜੀ ਅੰਤਰ ਧਿਆਨ ਹੋ ਗਏ. ਦੇ ਘੜੀਆਂ ਮਗਰੋਂ ਫੇਰ ਤੱਕੇ ਤੇ ਬੋਲੇ "ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ।" (ਤਿਲਾ:ਮ:੧-੪) ਵਾਹਿਗੁਰੂ ਦੀ ਪਿਆਰੀ! ਤੇਰੇ ਲਈ ਹੋਰ ਪ੍ਰਬੰਧ ਹੋ ਰਿਹਾ ਹੈ। ਭਾਣੇ ਤੇ ਸ਼ਾਕਰ ਰਹੇ ਤੇ ਮੰਗੋ ਕੁਛ ਨਾ, ਚੜ੍ਹੇ ਸਿਦਕ ਦੀ ਬੇੜੀ, ਦੇਖੇ ਭਰੋਸੇ ਦੇ ਚਪੂ ਕੀ ਕਰ ਰਹੇ ਹਨ। ਰਜਾ ਨਾਲ ਮਰਜ਼ੀ ਮੇਲਕੇ ਇਕ ਸ੍ਵਰ ਹੋ ਜਾਓ। ਸਾਂਈਂ ਨੂੰ ਭਾਇਆ ਹੈ, ਕਿ ਤੁਸੀਂ ਉਹ ਦਰਸ਼ਨ ਨਾ ਦੇਖੋ!
ਜੀਤੇ- ਸੱਤ ਬਚਨ।
ਅਭਿਆਸ ਵਾਲੀ ਮਾਤਾ ਜੀਤ, ਜੋ ਜੋਗ ਦੇ ਬੀ ਜਾਣੂ ਸੈ, ਵਿਚਾਰ ਵਾਲੇ ਮਨ ਤੋਂ ਉਠਕੇ ਨਿਸ਼ਚੇ ਦੇ ਪਦ ਤੇ ਜਾ ਖੜੋਤੇ। ਹਾਂ, ਮਾਤਾ ਕੀ ਦੇਖਦੀ ਹੈ। ਕਿ ਮੇਰੇ ਸਰੀਰ ਦਾ ਚਲਾਣਾ ਤਾਂ ਅਤਿ ਨੇੜੇ ਆ ਰਿਹਾ ਹੈ। ਨੇਤਰ ਖੋਲ੍ਹ ਕੇ ਤੇਰੇ ਦੀ ਤਰ੍ਹਾਂ ਚਰਨ ਕਮਲਾਂ ਨੂੰ ਲਿਪਟ ਗਈ। ਚਿਹਰੇ ਤੇ ਖੁਸ਼ੀ, ਸ਼ੁਕਰ ਤੇ ਰਜ਼ਾ ਮੰਨਣ ਦੀ ਸ਼ਾਂਤਿ ਵਰਤ ਗਈ। ਤੇ ਬੇਨਤੀ ਨਿਕਲੀ:- "ਪ੍ਰਾਣ ਨਾਥ! ਆਪ ਆਤਮ ਮੈਂ ਜੜ੍ਹ ਮਾਇਆ ਰੂਪ, ਆਪ ਦੀ ਚੋਰੀ, ਦਾਸੀ ਏਹ ਆਪਦੀ ਵਡਿਆਈ ਸੀ, ਜੇ ਲੜ ਲਾਇਆ ਤੇ ਤੋੜ ਨਿਭਾਇਆ। ਹੁਣ ਐਸਾ ਦਾਨ ਕਰੋ ਕਿ ਬਾਕੀ ਦੇ ਸਵਾਸ ਅਖੰਡਾਕਾਰ ਨਾਮ ਦੀ ਲਿਵ ਵਿਚ ਤੇਲ ਦੀ ਧਾਰ ਵਾਂਙੂ ਲੰਘਣ”। ਸ੍ਰੀ ਗੁਰੂ ਜੀ, ਜਿਨ੍ਹਾਂ ਦੇ ਨਿਸਚੇ ਵਿਚ "ਨਹ ਕਿਛੁ ਜਨਮੈ ਨਹ ਕਿਛੁ ਮਰੈ।। ਆਪਨ ਚਲਿਤੁ ਆਪ ਹੀ ਕਰੈ।।” (ਗਉਮ:੫-ਅਸਟ-੧੩)