Back ArrowLogo
Info
Profile
ਦਾ ਪ੍ਰਕਾਸ਼ ਹੈ, ਕਹਿੰਦੇ ਹਨ *"ਪਿਆਰੀ। ਵਾਹਿਗੁਰੂ ਸੁਆਰੀ। ਤੇਰੀ ਸਿੱਖੀ ਨਿਭ ਗਈ, ਵਾਸਾ ਵਾਹਿਗੁਰੂ ਵਿਚ ਹੋ ਗਿਆ, ਪਿਆਰੇ ਪਿਤਾ ਦੀ ਗੋਦ, ਭੈ, ਪ੍ਰੇਮ ਭਗਤੀ ਨਾਲ ਅਫੁਰ ਹੋਕੇ ਸਮਾਉਣਾ।” ਇਹ ਕਹਿ ਕੇ ਸਿਦਕ ਦਾਨ ਬਖਸ਼ਿਆ।

ਇਸ ਗੁਪਤ ਵਾਰਤਾ ਤੋਂ ਕੁਛ ਦਿਨ ਬਾਦ ਮਾਤਾ ਜੀ ਬੈਠੇ ਬੈਠੇ ਕੁਛ ਉਦਾਸੀਨ ਜਿਹੇ ਦਿੱਸੇ। ਪਿਆਰੀ ਮਾਈ ਸਭਰਾਈ ਇਕਲੋਤੀ ਬੇਟੀ ਦੇ ਪਾਸ ਬੈਠੀ ਬਲਾਵਾਂ ਲੈ ਰਹੀ ਹੈ, ਬਾਣੀ ਪੜ੍ਹ ਰਹੀ ਹੈ ਤੇ ਪ੍ਰਾਰਥਨਾ ਕਰ ਰਹੀ ਹੈ, ਪਰ ਧੀ ਦੀ ਪਿਆਰੀ ਮੂਰਤ ਵਿਚੋਂ ਬਲ ਘਟਦਾ ਜਾ ਰਿਹਾ ਹੈ। ਗੁਰੂ ਸਾਹਿਬ ਤੇ ਸਾਹਿਬਜ਼ਾਦੇ ਸਾਰਾ ਪਰਿਵਾਰ ਰਾਤ ਭਰ ਪਾਸ ਬੈਠੇ ਰਹੇ ਹਨ। ਕੋਈ ਰੋਗ ਨਹੀਂ ਹੈ, ਪਰ ਅੰਦਰਲੀ ਬਾਹਰਲੀ ਸੱਤਯਾ ਕੁਛ ਹੋਰ ਰੰਗ ਧਾਰ ਰਹੀ ਹੈ। ਅੰਮ੍ਰਿਤ ਵੇਲਾ ਹੋ ਗਿਆ. ਮਾਤਾ ਜੀ ਦੀ ਸਮਾਧੀ ਲਗ ਗਈ, ਸਮਾਧੀ ਵਿਚ ਸੁਰਤਿ ਕੀ ਕਰਨ ਲਗੀ, "ਸੁਰਤੀ ਸੁਰਤਿ ਰਲਾਈਐ ਏਤੁ" (ਰਾਮ:ਮ:੧-੭) ਸੁਰਤੇ ਵਿਚ ਸੁਰਤ ਜਾ ਰਲੀ। ਪਿਆਰੇ ਦੀਨ ਰੱਖਯਕ, ਦੁਲਾਰਿਆਂ ਦੀ ਮਾਤਾ ਸੰਸਾਰ ਯਾਤ੍ਰਾ ਸੰਪੂਰਣ ਕਰ ਗਈ।

ਸਭਰਾਈ ਲਈ ਅੱਜ ਦੂਸਰਾ ਦਿਨ ਚੜਿਆ ਜਦ ਫੇਰ ਸੰਸਾਰ, ਚੱਕਰ ਖਾਕੇ, ਅੱਖਾਂ ਵਿਚੋਂ ਉੱਡ ਗਿਆ। ਇਕ ਸੁਨਤਾ ਦਿੱਸੀ, ਵੈਰਾਗ ਤੇ ਭਰੋਸਾ, ਵਿਛੜੇ ਤੇ ਸਿਦਕ ਜੱਫੀਆਂ ਪਾਕੇ ਇਕ ਮਿੱਕ ਹੋ ਗਏ। ਸ਼ੁਕਰ ਹੈ, ਪਰ ਰੋਣਾ ਹੈ। ਭਾਣਾ ਪਿਆਰਾ ਹੈ। ਪਰ ਉਦਾਸੀ ਹੈ। ਸਿਦਕ ਹੈ, ਪਰ ਹੰਝੂ ਨਹੀਂ ਸਕਦੇ। ਹੰਝੂ ਸਕਦੇ ਹਨ ਪਰ ਪ੍ਰਾਰਥਨਾ ਵਿਚ ਜੁੜ ਗਿਆਂ ਝਲਕਾ ਵਜਦਾ ਹੈ ਆਤਮਾ ਦੇ ਅਮਰ ਹੋਣ ਦਾ। ਸੁਰਤ ਦੇ ਏਕਾਗਰ ਹੋ ਗਿਆ ਦੁਨੀਆਂ ਤਾਂ ਸੁੰਞੀ ਦਿਸਦੀ ਹੈ ਪਰ ਆਤਮਾ ਨਾਲ ਭਰਪੂਰ ਦਿੱਸਦੀ ਹੈ। ਜਹਾਨ ਫਨਾਹ ਦਿੱਸਦਾ ਹੈ, ਪਰ ਵਾਹਿਗੁਰੂ ਦੀ ਜੋਤਿ ਦੀ ਅਖੰਡਾਕਾਰ ਲੱਖਤਾ ਬੀ ਪਈ ਹੁੰਦੀ ਹੈ।

ਸ਼ਬਦ ਕੀਰਤਨ, ਸਾਰੇ ਦੇਵੀ ਸਾਮਾਨ ਹੋਏ! ਮਾਤਾ ਜੀਤ ਜੀ ਦਾ ਸੰਸਕਾਰ ਇਸ ਪ੍ਰਿਥਵੀ ਮੰਡਲ ਤੇ ਅਦੁਤੀ ਬੀਰਾਂ ਸਾਹਿਬਜਾਦਿਆਂ ਨੇ ਤ੍ਰਿਲੋਕੀ ਦੇ ਨਾਥ ਦਸਮੇਸ਼ ਜੀ ਦੀ ਆਗਿਆ ਵਿਚ ਕੀਤਾ। ਮਾਤਾ ਭਾਗਾਂ ਵਾਲੀ ਹੋ ਗਈ। ਸੁਹਾਗਵੰਤੀ, ਪੁੱਤਰ ਵੰਤੀ, ਸ਼ੀਲ ਵੰਤੀ, ਸੰਤਖ ਵੰਤੀ ਤੇ ਸਿਦਕ ਵੰਤੀ ਵਾਹਿਗੁਰੂ ਦੇ ਚਰਨਾਂ ਵਿਚ ਸਮਾ ਗਈ। ਕੀਰਤਨ ਸੋਹਲੇ ਦੇ ਪਾਠ ਤੇ ਅਰਦਾਸੇ ਹੋ ਗਏ। ਲੋਕ ਘਰ ਘਰੀ ਪਹੁੰਚ ਗਏ। ਰਾਤ ਆ ਗਈ, ਆਹ ਦੂਜੀ ਰਾਤ

13 / 51
Previous
Next