"ਇਕ ਦਿਨ ਸੁਪਨਾ ਹੋਵਣਾ ਸਾਨੂੰ ਬਾਬਲ ਸੌਦਾ ਵਿਹੜਾ"
ਇਹ ਗੌਣ ਤਾਂ ਗਾਵੇਂ ਪਰ ਤਦੋਂ ਇਹ ਕੌਣ ਜਾਣਦਾ ਸੀ ਕਿ :
'ਸਹੁਰਾ ਭੀ ਹੈ ਸੁਪਨਾ ਹੋਣਾ ਆ ਮੇਲਿਆ ਹੁਣ ਜਿਹੜਾ।'
ਸਭ ਹੀ ਸੁਪਨਾ ਹੈ। ਪਰ ਹੁਣ ਕੀਹ ਇਹ ਭੀ ਸੁਪਨਾ ਨਹੀਂ ਜੇ ਹੁਣ ਬੀਤ ਰਿਹਾ ਹੈ ? ਉਹ ਹੋ! ਸੁਖ ਨਹੀਂ ਰਹੇ ਤਦ ਦੁਖ ਕਦ ਰਹਿਣ ਲੱਗੇ ਹਨ। ਉਹ ! ਮੇਰੇ ਮਨ! ਤੂੰ ਫੇਰ ਕਿਧਰ ਚਲਾ ਗਿਆ ਮੈਂ? ਹੈਂ, ਫਿਰ ਪਰਤ ਪਿਆ ਹੈਂ ਭਲੇ ਪਾਸੇ, ਪਰਤ ਮੇਰੇ ਮਨਾਂ! ਇਹ ਰਜ਼ਾ ਹੈ। ਨਾ ਦੁਖ ਹੈ ਨਾ ਸੁਖ ਹੈ। ਪਿਆਰੇ ਦਾ ਖੇਲ ਤਮਾਸ਼ਾ ਹੈ। ਉਹ ਭੀ ਡਿੱਠਾ ਤੇ ਇਹ ਭੀ ਡਿੱਠਾ। ਜੇ ਡਿੱਠਾ ਲੰਘ ਗਿਆ। ਕੋੜਾ ਮਿੱਠਾ ਸਭ ਲੰਘ ਗਿਆ। ਹੁਣ ਕੀ ਹੈ ? ਬੀਤੇ ਦੀ ਯਾਦ, ਸੁਖਾਂ ਦੇ ਹਾਵੇ ਤੇ ਦੁਖਾਂ ਦੀਆਂ ਕਸਕਾਂ। ਜੇ ਤੂੰ ਵਰਤਮਾਨ ਵਿਚ ਵਰਤੋਂ ਤੇ ਬੀਤ ਗਏ ਦੇ ਹਾਵੇ ਤੇ ਰੋਣੇ ਛਡ ਦੇਵੇਂ ਤਾਂ ਤੂੰ ਨਾਮ ਵਿਚ ਵਸੇ। ਗੁਰਵਾਕ ਯਾਦ ਕਰ "ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ।।" (ਸੋਰ:ਵਾਰ-੧੧) ਫੇਰ ਦੇਖ ਤੂੰ ਸੁਖੀ ਹੈਂ, ਤੂ ਹੈਂ ਤੇ ਨਾਮ। ਨਾਮ ਹੈ ਤੇ ਤੇਰੀ ਸੁਰਤ ਦੀ ਇਸ ਨਾਲ ਲਪੇਟ।... ਹਾਇ ਇਸ ਮਨ ਨੇ ਮੈਨੂੰ ਕਿੰਨੀ ਵੇਰ ਠੇਡੇ ਲਾਏ ਹਨ। ਸੱਚ ਹੈ, ਪਰਬਤਾਂ ਦੇ ਰਸਤੇ ਡੂੰਘੀਆਂ ਖਾਈਆਂ ਤੇ ਔਖੀਆਂ ਗਲੀਆਂ ਥਾਣੀ ਲੰਘਦੇ ਹਨ। ਕੌਣ ਕਦੇ