Back ArrowLogo
Info
Profile
ਸ਼ਿਖਰ ਚੜ੍ਹਿਆ ਹੈ ਜਿਨ੍ਹੇਂ ਘਾਟੀਆਂ ਵਿਚ ਉਤਰਨ ਤੋਂ ਜੀ ਚੁਰਾਇਆ ਹੈ? ਦੇਖੋ ਦੇਖੋ ਮੈਂ ਕਿੰਨਾਂ ਜ਼ੋਰ ਲਾ ਰਹੀ ਹਾਂ ਕਿ ਰਜਾ ਤੇ ਖਲੇਵਾਂ, ਪਰ ਫੇਰ ਖਿਆਲ ਦੂਜੇ ਪਾਸੇ ਜਾਂਦਾ ਹੈ। ਅਸਲ ਵਿਚ ਭੁੱਲ ਹੈ ਮੇਰੀ। ਇਹ ਵਿਉਂਤ ਨਹੀਂ। ਛੜੀ ਵੀਚਾਰ ਕੀਹ ਕਰ ਸਕਦੀ ਹੈ? ਮੈਂ ਵੀਚਾਰ ਨਾਲ ਤਾਂ ਮਨ ਨੂੰ ਵਰਤਮਾਨ ਵਿਚ ਲੈ ਆਵਾਂ ਤੇ ਆਪਣੀ ਨਾਮ ਦੀ ਕਾਰ ਵਿਚ ਲਗ ਪਵਾਂ ਹੁਣੇ, ਕਾਰ ਵਿਚ ਲੱਗਾਂ ਤਾਂ ਨੀਵਿਆਂ ਲੈ ਜਾਣ ਵਾਲੀਆਂ ਸੋਚਾਂ ਤੇ ਵੀਚਾਰਾਂ ਭੀ ਮੋੜਾ ਖਾ ਜਾਣ।

ਮਾਈ ਇਹ ਕਹਿਕੇ ਨਾਮ ਜਪਣ ਵੱਲ ਲੱਗ ਪਈ। ਥੋੜੇ ਚਿਰ ਵਿਚ ਨੀਂਦ ਆਕੇ ਖੁਲ੍ਹੀ। ਅੰਦਰੋਂ ਕਿਸੇ ਤਾਕਤ ਨੇ ਵਗਾਹਕੇ ਮਾਰਿਆ, ਅਰ ਬੇਖਬਰੇ ਮਨ ਵਹਿਣਾਂ ਵਿਚ ਜਾ ਪਿਆ:- "ਪਤਾ ਨਾ ਲੱਗਾ ਮੇਰੀ ਜੀਤ ਨੂੰ ਕੀਹ ਰੋਗ ਸੀ, ਕਿਸੇ ਵੈਦ ਨੂੰ ਨਾ ਦੱਸਿਆ, ਕੋਈ ਓਹੜ ਪੋਹੜ ਨਾ ਕੀਤਾ, ਪਰ ਕਰਦੇ ਭੀ ਕੀ? ਤੱਤ ਫੱਟ ਤਾਂ ਤੁਰ ਗਈ, ਨਾ ਦੁਖ ਨਾ ਪੀੜ, ਕੰਨ ਭੀ ਨਾ ਤੱਤਾ ਹੋਇਆ।.... ਹੈਂ! ਓਹ ਹੋ! ਮੈਂ ਕਿੱਥੇ ਚਲੀ ਗਈ? ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ! ਬਖਸ਼! ਤੇਰੀ ਰਜਾ! ਅੱਜ ਮੇਰੀ ਸੁਰਤ ਬਹੁਤ ਹੇਠ ਉਤਰ ਆਈ ਹੈ, ਨਾਮ ਵਿਚ ਨਹੀਂ ਟਿਕਦੀ। ਹੱਛਾ ਹੁਣ ਬਾਣੀ ਦਾ ਡੱਗਾ ਲਾਓ।” ਇਉਂ ਕਹਿਕੇ ਚੁਪ ਚਾਪ ਜਪੁ ਸਾਹਿਬ ਦਾ ਪਾਠ ਕਰਨ ਲੱਗ ਪਈ। ਜਦ ਇਹ ਤੁਕ ਆਈ "ਜਿਸ ਨੋ ਬਖਸੇ ਸਿਫਤਿ ਸਾਲਾਹ।। ਨਾਨਕ ਪਾਤਿਸਾਹੀ ਪਾਤਿਸਾਹੁ।" (੨੫) ਤਦ ਹੋਸ਼ ਆਈ ਪਾਠ ਦੇ ਵਲ ਧਿਆਨ ਦੇਣ ਦੀ। ਤ੍ਰਬ੍ਹਕਕੇ ਕਹਿਣ ਲੱਗੀ, "ਮੈਂ ਕਿੱਥੇ ਚਲੀ ਗਈ ਸਾਂ? ਪਾਠ ਐਨਾ ਮੁੱਕ ਗਿਆ, ਪਰ ਮੈਂ ਤਾਂ ਸੋਚ ਰਹੀ ਸਾਂ ਕਿ ਹੁਣ ਮੇਰਾ ਨਿਰਬਾਹ ਕਿਵੇਂ ਤੇ ਕਿਸ ਤਰ੍ਹਾਂ ਹੋਊ? ਮਨ, ਹੇ ਮਨ! ਚੰਚਲ ਚੋਰ। ਤੂੰ ਬੜਾ ਦੁੱਖ ਦੇਣਾ ਹੈਂ।....ਬਖਸ਼ੋ ਗੁਰੂ ਜੀ" ਇਹ ਕਹਿਕੇ ਫੇਰ ਪਾਠ ਵਿਚ ਹੋ ਤੁਰੀ। ਕੁਛਕੂ ਪਾਠ ਦੇ ਮਗਰੋਂ ਮਨ ਹੁਰੀਂ ਫੇਰ ਖਿਸਕ ਗਏ, ਤਦੇ ਪਤਾ ਲੱਗਾ ਜਦ 'ਕੇਤੀ ਛੁਟੀ ਨਾਲਿ ਕਿਹਾ ਗਿਆ। ਹੁਣ ਮਾਈ ਕਹਿਣ ਲੱਗੀ, "ਅਜੇ ਸੁਰਤ ਨੀਵੀਂ ਹੈ। ਹੱਛਾ ਹੁਣ ਗੱਜਕੇ ਜਪੁਜੀ ਸਾਹਿਬ ਦਾ ਪਾਠ ਕਰੀਏ"। ਹੁਣ ਲੱਗੀ ਉੱਚੀ ਪਾਠ ਕਰਨ। ਆਪਣੀ ਹੀ ਪਿਆਰੀ ਸੁਰ ਵਿਚ ਕੰਨ ਮਸਤ ਹੋ ਗਏ। ਭੋਗ ਪੈ ਗਿਆ। ਪਹਿਲਾਂ ਮਨ ਹੁਰੀਂ ਬਾਣੀ ਵਿਚ ਲੱਗੇ ਰਹੇ ਪਰ ਛੇਰ ਸੋਚੀਂ ਪੈ ਗਏ:- "ਹੋਇਆ ਸੋ ਹੋਇਆ ਚੰਗਾ ਹੋਇਆ, ਪਰ ਮੈਨੂੰ ਕਈ ਕਲੇਸ਼ ਝੱਲਣੇ ਪੈਣਗੇ" ਫੇਰ ਹੋਸ਼ ਆਈ, ਹਾਹੁਕਾ ਭਰਕੇ ਕਹਿੰਦੀ ਹੈ :"ਹੱਛਾ ਮਨਾਂ

16 / 51
Previous
Next