

ਲੈ ਹੁਣ ਅਰਦਾਸਾ ਕਰੀਏ"। ਜਿਉਂ ਅਰਦਾਸੇ ਦੀ ਪੌੜੀ ਦਾ ਪਾਠ ਬਾਰ ਬਾਰ ਕਰਨ ਲਗੀ ਹੈ, ਅੱਧਾ ਘੰਟਾ ਲੰਘ ਗਿਆ। ਹੁਣ ਕੁਝ ਠੰਢ ਵਰਤੀ ਹੋਈ ਜਾਪੀ, ਕੁਛ ਟਿਕਾਉ ਭੀ ਆਇਆ। ਮਾਈ ਨੇ ਬੇਨਤੀ ਕੀਤੀ, ਸ਼ੁਕਰ ਆਖਿਆ, ਅੱਖਾਂ ਵਿਚ ਨੀਂਦ ਅਰ ਨੀਂਦ ਵਿਚ ਸੁਖ ਭਾਸਿਆ। ਫਿਰ ਮਾਈ ਸੋਂ ਗਈ, ਪਰ ਅੱਧੀ ਘੜੀ ਬਾਦ ਜਾਗ ਖੁਲ੍ਹ ਗਈ। ਨੇਤ੍ਰਾਂ ਤੋਂ ਨੀਰ ਜਾਰੀ ਹੈ, ਰੋ ਰਹੀ ਹੈ, ਕੋਈ ਵੀਚਾਰ ਨਹੀਂ, ਕੋਈ ਸੋਚ ਨਹੀਂ ਹੈ, ਰੋ ਰਹੀ ਹੈ, ਨੈਣ ਵਹਿ ਰਹੇ ਹਨ। ਸੁੰਨਤਾ ਛਾ ਰਹੀ ਹੈ। ‘ਧੰਨ ਤੂੰ ਹੈਂ, ਸ਼ੁਕਰ! ਬਖ਼ਸ਼ ਇਹ ਅਵਾਜ਼ ਨਿਕਲਕੇ ਸੁਰਤ ਅਡੋਲ ਹੋ ਗਈ, ਫੁਰਨੇ ਰੁਕ ਗਏ, ਨਾਮ ਦਾ ਪਰਵਾਹ ਚੱਲ ਪਿਆ। ਬੱਸ ਹੁਣ ਕੌਣ ਦੁਖੀ ਹੈ? ਹੁਣ ਦੁਖ ਕਿਸ ਨੂੰ ਹੈ? ਹੁਣ ਤਾਂ ਸੁਰਤ ਕਹਿ ਸਕਦੀ ਹੈ "ਕਉਨ ਮੂਆ ਰੇ ਕਉਨੁ ਮੂਆ।। ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹ ਤਉ ਚਲਤੁ ਭਇਆ।।” (ਰਾਮ:ਮ:੫-੧੦) ਸੁਰਤ ਸ਼ਬਦ ਦੇ ਸਿਮਰਨ ਵਿਚ ਨਿਮਗਨ ਚਲ ਰਹੀ ਹੈ। ਇਸ ਦਸ਼ਾ ਵਿਚੋਂ ਫੇਰ ਨੀਂਦ ਨੇ ਪਲਟਾ ਖਾ ਲਿਆ। ਮਾਈ ਸੌ ਗਈ, ਪਰ ਅੱਧੇ ਹੀ ਘੰਟੇ ਮਗਰੋਂ ਜਾਗ ਪਈ। ਇਹ ਨੀਂਦ ਕੋਈ 'ਸੁਭਾਗੀ ਨੀਂਦ ਸੀ, ਮਾਈ ਕੀ ਦੇਖਦੀ ਹੈ ਕਿ ਸਰੀਰ ਹੌਲਾ ਫੁੱਲ ਹੈ, ਰੂਹ ਉੱਚੇ ਵੈਰਾਗ ਨਾਲ ਭਿੱਜੀ ਪਈ ਹੈ, ਨਿਰਬਲਤਾ ਪਰ ਸੁਖਾਵੀਂ ਨਿਰਬਲਤਾ ਵਿਚ ਸਰੀਰ ਪਸਰ ਪਿਆ ਹੈ। ਘੜਿਆਲ ਦੀ ਆਵਾਜ਼ ਆਈ, ਤ੍ਰਿਪਹਿਰਾ ਵੱਜ ਗਿਆ, ਮਾਈ ਕਹਿੰਦੀ ਹੈ :- "ਅੰਮ੍ਰਿਤ ਵੇਲਾ ਹੋ ਗਿਆ, ਉੱਠਾਂ, ਸ਼ਨਾਨ ਕਰਾਂ, ਪਤੀ ਜੀ ਨੂੰ ਕਰਾਵਾਂ ਤੇ ਸਤਿਸੰਗ ਨੂੰ ਚੱਲੀਏ। ਪਰ ਵਾਹ ਵਾਹ ਪਤੀ ਜੀ! ਤੁਸੀਂ ਤਾਂ ਸਤਿਸੰਗ ਨੂੰ ਐਉਂ ਗਏ ਜਿਸ ਤਰ੍ਹਾਂ ਲੂਣ ਦੀ ਪੁਤਲੀ ਸਮੁੰਦਰ ਦਾ ਇਸ਼ਨਾਨ ਕਰਨ ਜਾਵੇ। ਮੈਂ ਅਜੇ ਲੂਣ ਨਹੀਂ ਹੋਈ, ਮੈਂ ਰੋਜ਼ ਨਾਉਂਦੀ ਹਾਂ ਤੇ ਰੋਜ਼ ਬਾਹਰ ਆ ਜਾਂਦੀ ਹਾਂ। ...ਪਿਆਰੀ ਜੀਤ! ਜਾਗ ਤ੍ਰਿਪਹਿਰਾ ਵੱਜ ਗਿਆ, ਮੈਂ ਨ੍ਹਾ ਧ ਆਈ ਹਾਂ, ਸ੍ਰੀ ਗੁਰੂ ਜੀ ਡੇਰੇ ਤੇ ਚਲੇ ਗਏ। ਪਿਆਰੀ! ਤੂੰ ਅਜ ਡੇਰ ਕਿਉਂ ਲਾਈ? ਜਾਗ ਪਿਆਰੀ ਚੱਲੀਏ। ....ਪਰ ਹਾਂ ਪਿਆਰੀ! ਤੂੰ ਹੁਣ ਸਤਿਸੰਗ ਵਿਚ ਇਸਨਾਨੀਆਂ ਵਾਂਙੂ ਨਹੀਂ ਜਾਂਦੀ ਜੋ ਜਲ ਵਿਚ ਜਾਕੇ ਠੰਢਕਾਂ ਲੈਕੇ ਪਰਤ ਆਉਂਦੇ ਹਨ, ਤੂੰ ਤਾਂ ਸਤਿਸੰਗ ਵਿਚ ਐਉਂ ਗਈਓਂ ਜਿੱਕੂ ਜਲ ਤੋਂ ਵਿਛੁੜੀ ਮਛੁਲੀ ਜਲ ਵਿਚ ਜਾਕੇ ਪਿਛੇ ਨਹੀਂ ਪਰਤਦੀ। ਹਾ, ਹਾ, ਅੱਜ ਮੈਂ ਇਕੱਲੀ ਵੇ ਲੋਕ। ਅੱਜ ਮੈਂ ਇਕੱਲੀ ਹਾਂ, ਮੈਨੂੰ ਸਤਿਸੰਗ ਵਿਚ