Back ArrowLogo
Info
Profile
ਕੌਣ ਲਿਜਾਏ? ਮਰਨਾ ਕੂੜ ਵੇ ਲੋਕੋ ਪਰ ਮਰਨਾ ਸੱਚ ਵੇ ਲੋਕੋ। ਧੀਰਜ ਕਰੋ ਪਰ ਮਰ ਗਿਆਂ ਦੇ ਵਿਗੋਚੇ ਆ ਹੀ ਜਾਂਦੇ ਹਨ। ਹੇ ਪਰਮਾਰਥ ਦੇ ਸਾਥੀਓ! ਤੋੜ ਤਾਂ ਨਿਬਾਹ ਜਾਂਦਿਓ ਜੇ। ਤੁਹਾਡੀ ਹੀ ਮਹਿਮਾਂ ਵਿਚ ਕਿਹਾ ਹੈ "ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ।। ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨਾ ਜਾਹੀ ਛੋੜਿ। ।” (ਮਾਰੂ:ਵਾਰ੨੨) ਫੇਰ ਤੁਸੀਂ ਮੈਨੂੰ ਕਿਉਂ ਛੱਡ ਗਏ? ਦੱਸੋ ਕਿਉਂ ਛੱਡ ਗਏ? ਦੇਖੋ ਹੁਣ ਮੈਂ ਇਕੱਲੀ ਹਾਂ, ਮੈਂ ਸਤਿਸੰਗ ਵਿਚ ਕਿੱਕੂ ਜਾਵਾਂ ?.... ਹੈਂ? (ਤ੍ਰਿਬ੍ਹਕਕੇ)...ਹੈਂ ਸ੍ਰੀ ਵਾਹਿਗੁਰੂ! ਮੈਂ ਕਿੱਥੇ ਚਲੀ ਗਈ, ਪਿਆਰੇ ਸਦਾ ਅੰਗ ਸੰਗ ਹਨ। ਸਤਿਸੰਗ ਕਿਥੇ ਹੈ? ਜਿੱਥੇ ਮਨ ਵਿਚ ਨਾਮ ਹੈ। ਸੋ ਹੇ ਮਨ! ਉਲਟ, ਨਾਮ ਵਿਚ ਆ ਜਾ।" "ਆ ਜਾ" ਕਹਿੰਦੀ ਦੇ ਅੱਥਰੂ ਆਏ ਪਰ ਨੈਣਾਂ ਵਿਚ ਹੀ ਸੁੱਕ ਗਏ। ਸੁਰਤ ਇਕ ਕੜਾਕਾ ਖਾਕੇ ਚੜ੍ਹੀ, ਅਡੋਲ ਧੁਨਿ ਨਾਮ ਦੀ ਬੱਝ ਗਈ। ਹੁਣ ਪਿਆਰੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਹਨ। ਫਿਰ ਛੇਤੀ ਹੀ ਅੱਖ ਖੁੱਲ੍ਹ ਗਈ। ਆਵਾਜ ਆ ਰਹੀ ਸੀ, ਛੋਟੇ ਸਾਹਿਬਜ਼ਾਦੇ ਖੜੇ ਕਹਿ ਰਹੇ ਸਨ : "ਪਿਆਰੀ ਅੰਮਾਂ ਜੀ। ਆਓ ਦਰਬਾਰ ਵਿਚ ਚੱਲੀਏ, ਅੱਜ ਹਰਦਿਆਲ ਸਿੰਘ ਜੀ ਰਾਗੀ ਆਏ ਹਨ, ਬਹੁਤ ਸੁਹਣਾ ਕੀਰਤਨ ਹੋਵੇਗਾ।”

ਇਹ ਪਿਆਰੀ, ਲਾਡਲੀ, ਤੋਤਲੀ ਤੇ ਦਾਨੀ ਅਵਾਜ਼ ਸੁਣਕੇ ਮਾਈ ਉੱਠੀ। ਬੱਚਿਆਂ ਨੂੰ ਗੋਦ ਵਿਚ ਲੈ ਲਿਆ, ਛਾਤੀ ਨਾਲ ਲਾਇਆ, ਪਿਆਰ ਕੀਤਾ, ਠੰਢ ਪੈ ਗਈ। ਅਜੇ ਮਾਈ ਨੂੰ ਤਨਕ ਆਸਰਾ ਦ੍ਰਿਸ਼ਟਮਾਨ ਦੇ ਪ੍ਰੇਮ ਦਾ ਲੋੜੀਂਦਾ ਸੀ। ਮਾਈ ਪਿਆਰਿਆਂ ਨੂੰ ਨਾਲ ਲੈਕੇ ਸਤਿਸੰਗ ਵਿਚ ਪਹੁੰਚੀ, ਸੁਰਤ ਬੱਚਿਆਂ ਦੇ ਪਿਆਰ ਦਾ ਸਥੂਲ ਆਸਰਾ ਲੈਕੇ, ਗੁਰੂ ਦਰਸ਼ਨ ਦਾ ਧਿਆਨ ਵਿਚ ਸੂਖਮ ਆਸਰਾ ਪਾਕੇ ਤੇ ਕੀਰਤਨ ਦਾ ਦਿਲ ਖਿੱਚਵਾਂ ਆਸਰਾ ਲੈਕੇ ਤ੍ਰੈ ਆਸਰਿਆਂ ਵਿਚ ਨਾਮ ਵਿਚ ਅਡੋਲ ਜੁੜ ਗਈ ਅਰ ਦਿਨ ਚੜ੍ਹੇ ਤਕ ਨਾਮ ਵਿਚ ਏਕਾਗਰ ਹੋਈ ਆਨੰਦ ਵਿਚ ਨਿਮਗਨ ਰਹੀ।

ਐਉਂ ਬੀਤੀ ਦੂਸਰੀ ਔਖੀ ਰਾਤ।

[ਪ੍ਰਸ਼ਨ-ਮਾਈ ਬਹੁਤ ਤਕੜੀ ਸੀ, ਰਾਤ ਕਿੰਨੀ ਵੇਰ ਸੁਖ ਦੇ ਟਿਕਾਣੇ ਜਾ ਜਾਕੇ ਫੇਰ ਘਬਰਾ ਵਿਚ ਆਕੇ ਫੇਰ ਉੱਚੀ ਚੱੜ ਜਾਂਦੀ ਰਹੀ ਹੈ, ਪਰ ਅਖੀਰ ਬੱਚਿਆਂ ਦੇ ਪਯਾਰ ਦਾ ਆਸਰਾ ਪਾਕੇ ਨਾਮ ਵਿਚ ਅਡੋਲ ਹੋ ਗਈ, ਇਸਤਰਾਂ ਕਿਉਂ ਹੋਯਾ?

18 / 51
Previous
Next