ਉਤਰ-ਮਾਈ ਦੀ ਸੁਰਤ ਅਜੇ ਤਨਕ ਆਸਰਾ ਦ੍ਰਿਸ਼ਟਮਾਨ ਦੇ ਪ੍ਰੇਮ ਦਾ ਲੋੜਦੀ ਸੀ। ਜਿਸ ਦਾ ਇਹ ਭਾਵ ਹੈ ਕਿ ਮਾਈ ਅਜੇ ਆਪਣੇ ਅਭ੍ਯਾਸ ਵਿਚ ਉਸ ਟਿਕਾਣੇ ਨਹੀਂ ਸੀ ਅੱਪੜੀ ਕਿ ਜਿਥੇ ਕੇਵਲ ਆਤਮਾਂ ਹੀ ਆਤਮਾਂ ਦਾ ਆਸਰਾ ਹੁੰਦਾ ਹੈ ਤੇ ਜੀਵ ਸਰੀਰ ਹੁੰਦਿਆਂ ਉਸ ਅੰਦਰਲੇ ਆਸਰੇ ਨਾਲ ਸੁਖ ਵਿਚ ਰਹਿੰਦਾ ਹੈ। ਸਰੀਰਧਾਰੀ ਹੋਣ ਕਰਕੇ ਬੜੀ ਦੂਰ ਤਕ ਸਰੀਰਕ ਆਸਰਿਆਂ ਦੀ ਲੋੜ ਰਹਿੰਦੀ ਹੈ। ਇਸੇ ਕਰਕੇ ਗੁਰੂ ਜੀ ਨੇ ਗ੍ਰਿਹਸਤ ਨਹੀਂ ਛੁਡਵਾਯਾ। ਜੋ ਜਦ ਤਕ ਮਨ ਕੇਵਲ ਆਤਮ ਬਲ ਦੇ ਆਸਰੇ ਸੁਖੀ ਨਹੀਂ ਰਹਿਣ ਲਗ ਜਾਂਦਾ ਤਦ ਤਕ ਪਰਤ ਪਰਤਕੇ ਸੰਸਾਰਕ ਆਸਰਿਆਂ ਦੀ ਲੋੜ ਪੈ ਜਾਂਦੀ ਹੈ, ਤਦੋਂ ਛੇ ਰ ਅਤੀਤ ਅਸੀ ਬਹੁਤ ਘਬਰਾਉਂਦਾ ਹੈ। ਜੇ ਵਿਚੇ ਰਹੇ ਤਾਂ ਨਾਲ ਨਾਲ ਸੁਰਤ ਪਕਦੀ ਜਾਂਦੀ ਹੈ ਤੇ ਬੇਮਲੂੰਮ ਆਪਣੇ ਆਸਰੇ ਖੜੋਂਦੀ ਜਾਂਦੀ ਹੈ। ਇਸ ਦੂਸਰੀ ਰਾਤ ਵਿਚ ਮਾਈ ਪਹਿਲੇ ਸਦਮੇ ਵਾਲੇ ਸਮੇਂ ਤੋਂ ਉਚੇਰੀ ਹੋ ਗਈ ਹੈ, ਵਧੇਰੇ ਛੇਤੀ ਟਿਕਦੀ ਰਹੀ ਹੈ ਤੇ ਅੰਦਰਲੇ ਆਤਮ ਬਲ ਨੇ ਪਹਿਲੇ ਨਾਲੋਂ ਵਧੇਰੇ ਠੱਲਾ ਪਾ ਦਿੱਤਾ ਹੈ, ਪਰ ਅਜੇ ਹੋਰ ਪ੍ਰਪੱਕਤਾ ਦੀ ਲੋੜ ਹੈ।]
(ਬਾਬਾ ਨੋਧ ਸਿੰਘ ਵਿਚੋਂ, ਪੰਨਾ-੧੧੨)