Back ArrowLogo
Info
Profile

ਤੀਸਰੀ ਰਾਤ

ਮਾਈ ਕੁਛ ਚਿਰ ਆਨੰਦਪੁਰ ਰਹਿਕੇ ਆਪਣੇ ਘਰ ਫਿਰ ਆ ਗਈ। ਚਿੱਤ ਸਦਮਾ ਸਹਾਰਕੇ ਕੁਛ ਸਤੋਗੁਣ ਵਿਚ ਪੱਕਾ ਹੋ ਗਿਆ ਮਲੂਮ ਹੋਣ ਲੱਗਾ। ਮਾਈ ਰੋਣਾ ਨਹੀਂ ਸੀ ਚਾਹੁੰਦੀ ਤੇ ਹੁਣ ਘੱਟ ਹੀ ਕਦੇ ਅੱਥਰ ਆਉਂਦੇ ਸਨ। ਹਾਂ, ਅੱਜ ਕਲ ਭੀ ਕਈ ਲੋਕ ਨਹੀਂ ਰੋਂਦੇ, ਪਰ ਜਾਂ ਤਾਂ ਘੇਰ ਤਮੋਗੁਣ ਵਿਚ ਜਾਂ ਮਾਨ ਦੀ ਖ਼ਾਤਰ ਕਿ ਜੇ ਹੋਏ ਤਾਂ ਲੋਕੀ ਕੀ ਕਹਿਣਗੇ, ਪਰ ਮਾਈ ਦਾ ਯਤਨ ਇਹ ਸੀ ਕਿ ਮੇਰੇ ਆਤਮਾ ਵਿਚ ਸਿਦਕ ਆਵੇ, ਰਜ਼ਾ ਦੀ ਮੰਜ਼ਲ ਲੱਭੇ, ਵਾਹਿਗੁਰੂ, ਜਿਸ ਦਾ ਨਾਉਂ ਲੈਂਦੇ ਤੇ ਮਾਨ ਕਰਦੇ ਹਾਂ, ਸਚੀ ਮੁੱਚੀ ਜਾਗਤੀ ਜੋਤ ਹੋ ਦਿੱਸੇ, ਐਉਂ ਰੋਣ ਨਾ ਆਵੇ। ਇਸ ਤਰ੍ਹਾਂ ਕੁਝ ਸਮਾਂ ਨਾਮ ਅਗਾਸ ਵਿਚ ਸੁਖੀ ਲੰਘ ਗਿਆ। ਪਹਿਰ ਰਾਤ ਦੇ ਤੜਕੇ ਉੱਠਣਾ, ਇਸ਼ਨਾਨ ਕਰਕੇ ਸੁਰਤ ਜੋੜਕੇ ਬੈਠ ਜਾਣਾ, ਸੋਝਲੇ ਹੋਏ ਧਰਮਸ਼ਾਲਾ ਜਾਣਾ, ਫੇਰ ਆਕੇ ਬਾਣੀ ਦਾ ਪਾਠ ਕਰਨਾ, ਫੇਰ ਪ੍ਰਸ਼ਾਦ ਸਜਾਕੇ ਕਿਸੇ ਗੁਰਮੁਖ ਜਾਂ ਲੋੜਵੰਦ ਨੂੰ ਛਕਾਕੇ ਆਪ ਛਕਣਾ, ਫੇਰ ਕੁਛ ਕੰਮ ਲੈ ਬੈਠਣਾ, ਗੁਆਂਢਣਾਂ ਨੇ ਆ ਜੁੜਨਾ, ਸਤਿਸੰਗ ਹੁੰਦਾ ਰਹਿਣਾ,  ਲੋਢੇ ਪਹਿਰ ਪ੍ਰਸ਼ਾਦ ਛਕਕੇ ਧਰਮਸਾਲਾ ਜਾਕੇ ਸੋਦਰ ਦੀ ਚੌਂਕੀ ਸੁਣਨੀ, ਹਹਿਰਾਸ ਪੜ੍ਹਨੀ ਯਾ ਸੁਣਨੀ, ਰਾਤੀਂ ਸੋਹਿਲਾ ਪੜ੍ਹਕੇ ਸੁਰਤ ਵਾਹਿਗੁਰੂ ਵਿਚ ਜੋੜਕੇ ਸੌਂ ਜਾਣਾ।

ਇਸ ਤਰ੍ਹਾਂ ਦਿਨ ਸਹਿਲੇ ਬੀਤਣ ਲੱਗੇ। ਪਤੀ ਤੇ ਪੁੱਤ੍ਰੀ ਦੀ ਯਾਦ ਮਿਟ ਨਹੀਂ ਗਈ, ਯਾਦ ਹੈ, ਪਰ ਕੇਵਲ ਦੇ ਗੱਲਾਂ ਦੀ ਉਪਦੇਸ਼ਕ ਬਣਕੇ ਹਿਰਦੇ ਮੰਡਲ ਤੇ ਵਿਚਰਦੀ ਹੈ। ਇਕ ਇਹ ਕਿ ਮੌਤ ਸੱਚ ਹੈ, ਦੂਜੇ ਇਹ ਕਿ ਮੌਤ ਲਈ ਐਦਾਂ ਤਿਆਰ ਹੋਣਾ ਚਾਹੀਏ ਜਿੰਦਾਂ ਤਿਆਰ ਹੋਕੇ ਪਤੀ ਤੇ ਪਿਆਰੀ ਪੁਤਰੀ ਗਏ ਹਨ। ਜਦ ਕਦੇ ਉਹਨਾਂ ਦੇ ਵਿਯੋਗ ਦਾ ਵੈਰਾਗ ਉੱਠੇ ਤਦ ਝੱਟ ਸੁਰਤ ਨੂੰ ਨਾਮ ਸਿਮਰਨ ਵਿਚ ਖਿੱਚਕੇ ਸ਼ੌਕ ਦੀ ਖੇਡ ਟੱਪਕੇ ਲਿਵ ਦੀ ਚੋਟੀ ਤੇ ਜਾ ਚੜ੍ਹੋ।

ਪਰ ਸਮੇਂ ਨੂੰ ਦਾਨੇ ਕੁਛ ਅਸਚਰਜ ਕੌਤਕਹਾਰ ਕਹਿੰਦੇ ਹਨ। ਦੁਨੀਆਂਦਾਰ ਇਸ ਨੂੰ ਧ੍ਰੋਹੀ, ਦੁਖ ਦਾਤਾ ਅਰ ਨਿਰਦਈ ਕਹਿੰਦੇ ਹਨ, ਪਰ ਕਾਦਰ ਦੇ

20 / 51
Previous
Next