Back ArrowLogo
Info
Profile
ਚਰਨਾਂ ਦੀ ਧੂਹ ਵਾਲੇ, ਇਹਨੂੰ ਆਪਣਾ ਉਸਤਾਦ ਕਰਕੇ ਆਖਦੇ ਹਨ। ਇਸਦੇ ਪਲਟੇ, ਬਦਲਾਉ, ਕਲੇਸ਼ ਦੇ ਦੁਖ ਜਗਿਆਸੂ ਦੀ ਸੁਰਤ ਨੂੰ ਪੱਕਿਆਂ ਕਰਦੇ ਹਨ। ਘੁਮਿਆਰ ਦੀ ਥਾਪੀ ਜੋ ਸਲੂਕ ਭਾਂਡੇ ਨਾਲ ਕਰਦੀ ਹੈ, ਅਹਿਰਣ ਤੇ ਵਦਾਣ ਜੋ ਸਲੂਕ ਲੋਹੇ ਨਾਲ ਕਰਦੇ ਹਨ, ਸੋਈ ਸਲੂਕ ਸਮੇਂ ਦੇ ਖਖੇੜ ਬਖੇੜ ਪ੍ਰੇਮੀ ਦੀ ਸੂਰਤ ਨਾਲ ਕਰਦੇ ਹਨ। ਪਰ ਇਹ ਸਲੂਕ ਕੋਈ ਪੱਟ ਦੀ ਸੇਜਾ ਨਹੀਂ; ਕੋਈ ਰੂੰ ਦਾ ਗੁਦੇਲਾ ਨਹੀਂ, ਸਗੋਂ ਜਿਸ ਤਰ੍ਹਾਂ ਕੱਚੀਆਂ ਇੱਟਾਂ ਨੂੰ ਪੱਕਿਆਂ ਕਰਨ ਲਈ ਆਵੇ ਦਾ ਤਾਉ ਹੁੰਦਾ ਹੈ, ਉੱਕਰ ਹੀ ਇਹ ਤਾਉ ਦੁਖਦਾਈ ਭਾਸਦਾ ਹੈ, ਭਾਵੇਂ ਪੱਕਿਆਂ ਕਰਦਾ ਹੈ। ਇਨ੍ਹਾਂ ਦੁਖਾਂ ਨੂੰ ਓਹ ਐਉਂ ਆਪਣੇ ਗੁਰਵਾਕ ਅਨੁਸਾਰ ਸੁਖ ਸਮਝਦੇ ਹਨ :-

“ਦੁਖੁ ਦਾਰੂ ਸੁਖੁ ਰੋਗੁ ਭਇਆ।।" (ਆਸਾ ਵਾਰ)

ਪੂਨਾ:-

"ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ।।

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।।”

(ਆਸਾ ਮ:੧-ਚਓ-੩੨)

ਮਾਈ ਦਾ ਨਾਮ ਦਾ ਦੀਵਾ ਲਟ ਲਟ ਬਲ ਰਿਹਾ ਹੈ, ਦੇ ਭਾਰੇ ਦੁੱਖਾਂ ਦਾ ਤੇਲ ਓਸ ਵਿਚ ਪੈ ਚੁਕਾ ਹੈ। ਨਾਮ ਦੀ ਲਾਟ ਚਾਨਣਾ ਦੇ ਰਹੀ ਹੈ। ਦੇ ਦੁੱਖਾਂ ਦਾ ਤੇਲ ਜਦ ਸੁਕਣ ਤੇ ਆਇਆ ਤਦ ਤੀਸਰਾ ਤੇਲ ਦਾ ਕੁੱਪਾ ਹੋਰ ਆ ਤੁੱਲਾ। ਦੁੱਖ ਦੇ ਤੇਲ ਨੇ ਸਦਾ ਨਹੀਂ ਪੈਣਾ। ਨਾਮ ਦੇ ਦੀਵੇ ਨੇ ਕਿਸੇ ਦਿਨ ਬਿਨ ਤੇਲ ਸਦਾ ਬਲਣ ਲਗ ਪੈਣਾ ਹੈ:-

"ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ। ।

ਜਿਉ ਸਾਹਿਬ ਰਾਖੈ ਤਿਉ ਰਹੈ

ਇਸੁ ਲੋਭੀ ਕਾ ਜੀਉ ਟਲ ਪਲੇ ।।੧।।

ਬਿਨੁ ਤੇਲ ਦੀਵਾ ਕਿਉ ਜਲੈ।।੧।। ਰਹਾਉ।।

ਪੋਥੀ ਪੁਰਾਣ ਕਮਾਈਐ।।

ਭਉ ਵਟੀ ਇਤੁ ਤਨਿ ਪਾਈਐ।।

ਸਚੁ ਬੂਝਣੁ ਆਣਿ ਜਲਾਈਐ।।੨।।

ਇਉ ਤੇਲ ਦੀਵਾ ਇਉ ਜਲੈ ।।

21 / 51
Previous
Next