ਕਰਿ ਚਾਨਣੁ ਸਾਹਿਬ ਤਉ ਮਿਲੇ। ।੧।। ਰਹਾਉ।।
ਇਤੁ ਤਨਿ ਲਾਗੈ ਬਾਣੀਆ।।
ਸੁਖੁ ਹੋਵੇ ਸੇਵ ਕਮਾਣੀਆ।।
ਸਭ ਦੁਨੀਆ ਆਵਣ ਜਾਣੀਆ।।੩।
ਵਿਚਿ ਦੁਨੀਆ ਸੇਵ ਕਮਾਈਐ।।
ਤਾ ਦਰਗਹ ਬੈ ਸਣੁ ਪਾਈਐ।।
ਕਹੁ ਨਾਨਕ ਬਾਹ ਲੁਡਾਈਐ।।੪।।੩੩।।”
(ਸਿਰੀ ਰਾਗ ਮ. ੧ ਘਰੁ ੫)
ਪਰ ਮਾਈ ਦੇ ਨਾਮ ਦਾ ਦੀਵਾ ਅਜੇ ਕੁਛ ਚਿਰ ਦੁਖ ਦੇ ਤੇਲ ਨਾਲ ਬਲਣਾ ਹੈ। ਸੋ ਭਾਣਾ ਇਕ ਦਿਨ ਇਹ ਵਰਤਿਆ ਕਿ ਵਿਹੜੇ ਵਿਚ ਬੈਠੀ ਵਾਰਤਾਲਾਪ ਕਰ ਰਹੀ ਮਾਈ ਇਕ ਆਏ ਅਚਾਨਕ ਪਰਾਹੁਣੇ ਤੋਂ ਇਹ ਸੇ ਸੁਣਦੀ ਹੈ :-
"ਮਾਈ! ਅਨੰਦਪੁਰ ਹੈ ਨਹੀਂ। ਸਿੱਖ ਸਭ ਕਤਲ ਹੋ ਗਏ। ਉਹ ਰਾਜ ਭਾਗ, ਉਹ ਸਤਿਸੰਗ ਦਾ ਖੇੜਾ ਹੈ ਨਹੀਂ। ਆਨੰਦਪੁਰ ਦਾ ਕਿੰਨਾ ਹਿੱਸਾ ਇਕ ਰਾਖ ਦਾ ਢੇਰ ਹੈ। ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਤੋਰ ਦਿੱਤੀਆਂ ਗਈਆਂ, ਅਰ ਗੁਰੂ ਜੀ, ਗੁਰੂ ਹੀ ਜਾਣੇ ਕਿ ਕਿਥੇ ਚਲੇ ਗਏ। ਮਾਈ! ਐਸ਼੍ਵਰਜ ਦੀ ਥਾਂ ਤੇਰੇ ਨੌਨਿਹਾਲਾਂ, ਤੇਰੇ ਵਾਲੀਆਂ, ਤੇਰੀਆਂ ਆਸਾਂ ਉਮੈਦਾਂ ਦੇ ਉਪਬਨ ਤੇ ਉਦਾਸੀ ਛਾ ਗਈ ਹੈ।”
ਇਹ ਖ਼ਬਰ ਸੁਣਕੇ ਵੇਖੇ ਮਾਤਾ ਦਾ ਉਜਿਆਰਾ ਦਿਲ, ਜਿਸ ਵਿਚ ਗੁਬਾਰੀ ਨਹੀਂ ਸੀ, ਧੂੰਆਂਧਾਰ ਹੋ ਗਿਆ। ਹਾਇ! ਧਰਮ ਦੀਆਂ ਔਖੀਆਂ ਘਾਟੀਆਂ, ਐਨਾ ਸਾਧਨ, ਐਨਾ ਸਤਿਸੰਗ, ਐਨੇ ਜੱਫ਼ਰ ਜਾਲੇ, ਪਰ ਦੁੱਖ ਸੁਣਕੇ ਦਿਲ ਦੁਖੀ ਹੋ ਗਿਆ। ਕੁਛ ਆਸ ਹੋ ਆਈ ਸੀ ਕਿ ਮਨ ਰਜ਼ਾ ਤੇ ਖੜੇ ਗਿਆ ਹੈ, ਪਰ ਦੁਖ ਸੁਣਕੇ ਹੀ ਢਹਿ ਪਿਆ। ਅੱਖਾਂ ਅੱਗੇ ਹਨੇਰਾ ਛਾ ਗਿਆ, ਪਿਆਰੇ ਗੁਰੂ, ਪਿਆਰੇ ਜਵਾਈ, ਕਿਸ ਅਪਦਾ ਵਿਚ ਆ ਗਏ? ਲਾਲ ਦੁਲਾਰੇ ਕਿੱਧਰ ਜਾ ਲੁਕੇ ? ਉਹ ਆਨੰਦਪੁਰ ਗਹਿਮਾ ਗਹਿਮ ਵਾਲਾ ਮੇਰੇ ਪਿਆਰਿਆਂ ਦਾ ਸੁਖ ਸਦਨ ਉਹ ਆਰਾਮ ਦਾ ਮੰਡਲ, ਜਿਥੇ ਓਹ ਸੁਖ ਪਾਉਂਦੇ ਸਨ, ਹੁਣ ਰਾਖ ਦਾ ਢੇਰ ਹੋ ਰਿਹਾ ਹੈ ਅਰ ਤੁਰਕਾਨੀ ਸੈਨਾਂ ਓਥੇ ਊਧਮ ਮਚਾ ਰਹੀ ਹੈ! ਹੈਂ....ਹਾ. ਓਹ ਕਿਥੇ ਚਲੇ ਗਏ! ਜਿਨ੍ਹਾਂ ਦੁਲਾਰਿਆਂ