ਪਹਿਲੀ ਸੱਟ ਨੇ ਇਹ ਹਾਲ ਕੀਤਾ ਕਿ ਸਿਰ ਨੂੰ ਚੱਕਰ ਆਉਂਦੇ ਤੇ ਹੈਰਾਨ ਕਰਦੇ ਹਨ। ਮਨ ਵਿਚੋਂ ਹਉਮੈ, ਜੋ ਹੁਣ ਬੇਸੁਧੀ ਜੇਹੀ ਵਿਚ ਰਹਿੰਦੀ ਸੀ, ਢਹਿੰਦੀਆਂ ਕਲਾਂ ਦੇ ਪੱਖ ਵਿਚ ਜਾਗੀ। ਫੁਰਨਾ ਫੁਰਿਆ 'ਹਾਇ! ਮੈਂ ਦੁਖਿਆਰੀ! ਮੇਰਾ ਦੁੱਖਾਂ ਤੋਂ ਛੁੱਟ ਬਿਧਾਤਾ ਨੇ ਕੁਝ ਲੇਖ ਨਾ ਲਿਖਿਆ।" ਆਨੰਦਪੁਰ ਦੀ ਇਹ ਮਾੜੀ ਸੌ ਸਾਰੇ ਉੱਡ ਗਈ ਹੈ। ਆਂਢੀ ਗੁਆਂਢੀ ਤੇ ਸਤਿਸੰਗੀ ਘਮਾ ਘਮ ਆ ਰਹੇ ਹਨ। ਕਲੇਸ਼ ਬੀ ਮਾਮੂਲੀ ਨਹੀਂ। ਗੁਰੂ ਖੋਦ ਸਹੇ ਤੇ ਸੰਗਤ ਦਾ ਕੋਈ ਜੀ ਝੱਲ ਸੱਕੇ! ਅਨਹੋਣੀ ਖੇਡ ਹੈ। ਸੰਝ ਤਕ ਆਵਾਜਾਈ ਰਹੀ, ਦੁਖ ਦੀ ਪੋਥੀ ਦਾ ਪਾਠ ਹੁੰਦਾ ਰਿਹਾ। ਘਰ ਘਰ ਸ਼ੋਕ ਸੀ ਪਰ ਜਿਸ ਘਰ ਦਾ ਗੁਰੂ ਜੀ ਨਾਲ ਸਾਕੇਦਾਰੀ ਦਾ ਸੰਬੰਧ ਸੀ ਉਹ ਘਰ ਸ਼ੋਕ ਦਾ ਵਡਾ ਟਿਕਾਣਾ ਬਣ ਰਿਹਾ ਸੀ। ਰਾਤ ਪੈ ਗਈ, ਲੋਕੀਂ ਬੁਲਾ ਬੁਲਾਕੇ ਚਲੇ ਗਏ। ਇਕੱਲੀ ਮਾਈ ਹੁਣ ਘਬਰਾ ਦੇ ਘੇਰੇ ਵਿਚ ਇਕੱਲ ਝੱਲ ਰਹੀ ਹੈ। ਦੁਖ ਦੇ ਹੜ੍ਹ ਨੇ ਨਾਮ ਦੇ ਅੰਦਰ ਚਲ ਰਹੇ ਚੱਕਰ ਨੂੰ ਰੋੜ੍ਹਿਆ ਤਾ ਨਹੀਂ, ਪਰ ਲਹਿਰਾਂ ਦੀ ਉਹ ਬੁਛਾੜ ਵੱਜੀ ਹੈ ਕਿ ਹੜ੍ਹ ਤੇ ਕੱਪਰਾਂ ਭਰੇ ਦਰਿਆ ਵਿਚ ਤੂੰਬੀ ਦੀ ਦਸ਼ਾ ਵਾਲੀ ਦਸ਼ਾ ਹੋ ਰਹੀ ਹੈ। ਕਿਸੇ ਵੇਲੇ ਸੁਰਤ ਵਿਚੋਂ ਨਾਮ ਦੀ ਲੈ ਉਭਾ ਸਰਦੀ ਮਲੂਮ ਹੁੰਦੀ ਹੈ, ਕਿਸੇ ਵੇਲੇ ਗੁੰਮਦੀ ਜਾਪਦੀ ਹੈ। ਚੁੱਲ੍ਹੇ ਅੱਗ ਨਹੀਂ ਪਈ, ਚੌਂਕੇ ਪਾਣੀ ਨਹੀਂ ਪਾਇਆ। ਸਰੀਰ ਮਾਨੋਂ ਹਿੱਲਿਆ ਹੀ ਨਹੀਂ, ਮੰਜੇ ਤੇ ਸੌਣ ਤਕ ਨਹੀਂ ਗਿਆ, ਜਿਥੇ ਬੈਠਾ ਉਥੇ ਬੈਠਾ ਹੀ ਸੁੰਨ ਹੋ ਰਿਹਾ ਹੈ। ਅੱਧੀ ਕੁ ਰਾਤ ਬੀਤ ਗਈ, ਨੀਂਦ ਆਈ, ਹੰਝੂ ਭਰੀਆਂ ਅੱਖਾਂ ਵਿਚ ਵੜਦੀ ਹੈ, ਪਰ ਹੰਝੂਆਂ ਦਾ ਹੜ੍ਹ ਆਈ ਨੀਂਦ ਨੂੰ ਮਾਨੋਂ ਬਾਹਰ ਰੋਡ ਲਿਜਾਂਦਾ ਹੈ। ਊਂਘਾਂ ਆਉਂਦੀਆਂ ਤੇ ਖੁੱਲ੍ਹ ਖੁੱਲ੍ਹ ਜਾਂਦੀਆਂ ਹਨ, 'ਹਾਇ! ਮੈਂ ਦੁਖੀਆ ਕੀਹ ਕਰਾਂ ? ਕੀਕੂੰ ਉੱਡ ਮਿਲਾਂ ? ਮੈ ਕਿਉਂ ਆਨੰਦ ਪੁਰਿ ਤੋਂ ਆ ਗਈ। ਅੱਜ ਪਿਆਰਿਆਂ ਦੇ ਨਾਲ ਦੁੱਖਾਂ ਵਿਚ ਦੁੱਖੀ ਹੁੰਦੀ, ਮੌਤ ਦੀ ਘਾਟੀ ਟੱਪਕੇ ਦੁੱਖਾਂ ਨਾਲ ਨਿਹੁੰ ਤੋੜਦੀ ਪਰ ਵੱਸ ਦੀ ਖੇਡ ਨਹੀਂ, ਮੇਰੇ ਕੀ ਵੱਸ? ਮੇਰੇ ਕਰਮਾਂ ਦੇ ਵੱਸ। ਮੇਰੇ ਤਾਂ ਭਲਾ ਕਰਮ ਹੋਏ, ਜਗਤ ਗੁਰੂ ਦੇ ਕਰਮ ਕਾਹਦੇ? ਉਹਨਾਂ ਦੇ ਸਿਰ ਖੇਦ ਕਿਉਂ ਪਏ ਹਨ। ਕਰਮ ਨਹੀਂ! ਇਹ ਮਾਲਕ ਦੀ ਮਰਜ਼ੀ ਹੈ, ਵਾਹਿਗੁਰੂ ਦਾ ਕੋਈ ਗੁੱਝਾ ਭੇਤ ਹੈ, ਜਿਥੇ ਮੇਰੀ ਪਹੁੰਚ ਨਹੀਂ। ਗੁਰੂ ਸਮਰੱਥ ਹੈ, ਉਸਨੇ ਕਿਉਂ