Back ArrowLogo
Info
Profile
ਐਸਾ ਹੋਣ ਦਿੱਤਾ? ਕੋਈ ਪ੍ਰਯੋਜਨ ਹੈ, ਜਿਹਦੀ ਮੈਨੂੰ ਸਾਰ ਨਹੀਂ, ਫੇਰ ਮੈਂ ਕਿਉਂ ਦੁਖੀ ਹਾਂ? ਇਹ ਪਹਿਲੀ ਗਿਆਨ ਸੂਰਜ ਦੀ ਕਿਰਨ ਸੀ ਜੋ ਗ਼ਮ ਦੀ ਘਨਘੋਰ ਘਟਾ ਨੂੰ ਪਾੜਕੇ ਨਿਕਲੀ, ਪਰ ਚਿੰਤਾ ਦੀ ਬੱਦਲ ਚਾਲ ਨੇ ਫੇਰ ਲੋਪ ਕਰ ਲਈ।

'ਆਹ! ਲਗੀਆਂ ਦੀ ਪੀੜ ਨੂੰ ਕੌਣ ਜਾਣੇ?”

"ਸੋ ਕਤ ਜਾਨੈ ਪੀਰ ਪਰਾਈ ਜਾਕੈ ਅੰਤਰਿ ਦਰਦੁ ਨ ਪਾਈ।।”

(ਸੂਹੀ: ਰਵਿ-੩)

'ਨਾਮ ਵਾਲੀ ਹੋਕੇ ਮਾਈ ਰੁੜ੍ਹ ਗਈ! ਇਹ ਹੈਰਾਨੀ ਦਾ ਪ੍ਰਸ਼ਨ ਹੈ ਜੋ ਹਰ ਕੋਈ ਕਰ ਸਕਦਾ ਹੈ। ਪਰ ਕੱਪਰਾਂ ਦੀ ਮਾਰ ਖਾਕੇ ਬਚ ਰਹਿਣਾ ਤੇ ਡੁੱਬਣਾ ਨਾਂ, ਘੁੰਮਣ ਘੇਰਾਂ ਵਿਚ ਆਉਣਾ ਤੇ ਨਿਕਲ ਜਾਣਾ। "ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ (ਸਿਰੀ:ਮ:੧-੧੧) ਇਹ ਦਸਾ ਪ੍ਰਾਪਤ ਹੋਣੀ ਕਠਨ ਹੈ। ਮਾਈ ਦੀ ਸੁਰਤ ਗਮ ਤੇ ਵੀਚਾਰ ਦੇ ਘੇਲ ਵਿਚੋਂ ਪਲਟਾ ਖਾ ਗਈ। ਨਾਮ ਦੀ ਗੁਪਤ ਧੁਨੀ, ਜੇ ਪੈਕ ਗਈ ਹੋਈ ਸੀ, ਉੱਚੀ ਆਕੇ ਤਰ ਪਈ ਹੈ। ਸਮਝ ਆਈ- ਜੋ ਕੁਛ ਹੋਇਆ ਮੈਂ ਨਹੀਂ ਕੀਤਾ, ਜਿਨ੍ਹਾਂ ਦੇ ਸਿਰ ਵਰਤਿਆ ਓਹ ਸਮਰੱਥ ਇਸਨੂੰ ਟਾਲ ਸਕਦੇ ਸੇ, ਓਹਨਾਂ ਝੱਲਿਆ ਹੈ, ਮੈਂ ਬਉਰੀ ਹੁਣ "ਹਾਇ ਕੀ ਹੋਇਆ, ਹਾਇ ਕਿਉਂ ਹੋਇਆ, ਹਾਇ ਕੀਹ ਹੋ ਰਿਹਾ ਹੈ ਤੇ ਹਾਇ ਕੀਹ ਹੋਵੇਗਾ" ਦੇ ਵਹਿਮਾਂ ਵਿਚ ਨਾਮ ਤੋਂ ਭੁੱਲ ਰਹੀ ਹਾਂ। ਸਗਲ ਰੋਗ ਦਾ ਦਾਰੂ ਨਾਮ ਹੈ। ਮੈ ਰੋਗੀ ਹਾਂ। "ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੇ ਸਚ ਬਿਨਾ। ।” (ਧਨਾ:ਮ:੧ ਛੰਤ- 23 ੧) ਮੈਂ ਹੁਣ ਕਿਉਂ ਨਾਂ "ਨਾਮ ਅਉਖਧੁ ਜਿਹ ਰਿਦੇ ਹਿਤਾਵੈ।। ਤਾਹਿ ਰੋਗੁ ਸੁਪਨੈ ਨਹੀ ਆਵੈ। ।” (ਗਉ: ਬਾ:ਅਖ: ੪੫) ਇਹ ਦਾਰੂ ਖਾਵਾਂ। ਇਹ ਵਿਚਾਰਕੇ ਸਾਵਧਾਨ ਹੋ ਗਈ। ਅੰਦਰ ਬੇਮਲੂਮ ਚਲ ਰਹੇ ਨਾਮ ਦੀ ਤਾਰੂ ਸ਼ਕਤੀ ਨੇ ਇਸ ਵਿਚਾਰ ਨੂੰ ਬਿਜੈਮਾਨ ਕਰ ਦਿੱਤਾ। ਮਾਈ ਉੱਠੀ, ਉੱਠ ਕੇ ਮੂੰਹ ਹੱਥ ਧੋਤਾ, ਇਕ ਟੋਟਾ ਮਿਸਰੀ ਦਾ ਚਿੱਥਕੇ ਦੇ ਘੁਟ ਪਾਣੀ ਪੀਤਾ! ਗਲ ਪੱਲਾ ਪਾਕੇ ਖੜ ਗਈ, ਅਰਦਾਸਾ ਸੋਧਿਆ:-

"ਹੇ ਚੋਜੀ ਗੋਬਿੰਦਾ! ਹੇ ਚੋਜੀ ਮੇਰੇ ਪਿਆਰਿਆ! ਤੇਰੇ

ਚੋਜਾਂ ਦਾ ਤੂੰ ਜਾਣੂ ਹੈਂ। ਮੈਂ ਅਨਜਾਣ ਮੂਰਖ ਹਰਖ ਸ਼ੇਕ

ਵਿਚ ਰੁੜ ਰਹੀ ਹਾਂ ਅਰ ਇਸ ਰੋਡ ਵਿਚ ਬੇਮੁਖ ਹੋਕੇ

24 / 51
Previous
Next