Back ArrowLogo
Info
Profile

ਆਪ ਤੋਂ ਵਿਛੁੜ ਰਹੀ ਹਾਂ। ਹੋ ਸਮ੍ਰਥ ਅਗਮ ਪੂਰਨ

ਮੋਹਿ ਮਇਆ ਧਾਰਿ। । ਅੰਧ ਕੂਪ ਮਹਾ ਭਇਆਨ

ਨਾਨਕ ਪਾਰਿ ਉਤਾਰ।।” (ਮਲਾ:ਮ:੫-੮) ਹੈ ਦਾਤਾ!

ਨਾਮ ਮੈਨੂੰ ਦਾਨ ਕਰੋ, ਸਿਦਕ ਦਿਓ, ਰਜ਼ਾ ਤੇ ਖੜਾ ਕਰੋ,

ਭਾਣਾ ਮਿੱਠਾ ਲੁਆਓ! 'ਹੋ ਠਾਕੁਰ ਹਉ ਦਾਸਰੋ ਮੈ

ਨਿਰਗੁਨ ਗੁਨੁ ਨਹੀਂ ਕੋਇ।। ਨਾਨਕ ਦੀਜੈ ਨਾਮ

ਦਾਨੁ ਰਾਖਉ ਹੀਐ ਪਰੋਇ। ।" (ਗਉ:ਬਾ:ਅਖ-੫੫)

ਹੇ ਬਖਸਿੰਦ! ਪਿਆਰਿਆਂ ਨੂੰ ਤੱਤੀ ਵਾਉ ਨਾ ਲੱਗੇ। ਆਪ

ਰਾਖਾ ਹੋਵੀਂ, ਆਪ ਸਲਾਮਤੀ ਦੇਵੀਂ, ਓਧਰ ਰਾਖਾ ਹੋ ਇਧਰ

ਦਾਤਾ ਹੋ। ਬਖਸ਼! ਬਖਸ਼!!"

ਐਉਂ ਢੇਰ ਚਿਰ ਅੱਥਰੂ ਕਿਰਦੇ, ਪ੍ਰਾਰਥਨਾ ਕਰਦੀ ਸਾਵਧਾਨ ਹੋਕੇ ਨਾਮ ਦੇ ਗੇੜ ਵਿਚ ਲੱਗ ਪਈ। ਹੁਣ ਤਿੰਨ ਰੰਗ ਹੋ ਗਏ, ਨਾਮ ਜਪਦੀ ਹੈ ਤੇ ਜਪਦੀ ਜਪਦੀ ਸੌਂ ਜਾਂਦੀ ਹੈ, ਸੁੱਤੀ ਦੇ ਕਾਲਜੇ ਵਿਚ ਢੂੰਢੀ ਜਿਹੀ ਭਰੀਂਦੀ ਹੈ, ਤ੍ਰਬ੍ਹਕਕੇ ਉੱਠਦੀ ਹੈ ਤੇ ਕਹਿੰਦੀ ਹੈ ਚਿੰਤਾ ਦੀ ਚੋਭ ਅਜੇ ਅੰਦਰ ਹੈ। ਫੇਰ ਕਹਿੰਦੀ ਹੈ ਹਾਂ ਦੁਖ ਦਾਰੂ ਹੈ, ਪਿਆਰੇ ਨੇ, ਮਿੱਠੇ ਪਿਆਰੇ ਨੇ ਦਿੱਤਾ ਹੈ, ਭਾਵੇਂ ਕੌੜਾ ਹੈ, ਪਰ ਹੈ ਕਾਰੀ ਦਾਰੂ। ਹਾਇ! ਗੁਰੂ ਆਪ ਦੇਂਦਾ ਹੈ ਤੇ ਮੈਂ ਤ੍ਰਬ੍ਹਕਦੀ ਹਾਂ ਤੇ ਹੁਕਮ ਤਾਂ ਇਹ ਹੈ:-

"ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ।।”

(ਮਲਾ: ਵਾਰ ਮ:੨)

ਇਹ ਦਾਰੂ ਤਾਂ ਭਾਲਕੇ ਬੀ ਖਾਣਾ ਚਾਹੀਏ, ਵੱਟ ਕਸੀਸ ਤੇ ਲੱਗ ਮੇਰੇ ਮਨ! ਕਹੁ: ਸ੍ਰੀ ਵਾਹਿਗੁਰੂ, ਬਸ ਹੁਣ ਨਾਮ ਵਿਚ ਲੱਗ ਜਾਹੁ। ਐਦਾਂ ਹੁਣ ਨਾਮ ਵਿਚ ਲਗਿਆਂ ਜਾਗਦੀਆਂ ਸੌਂਦਿਆਂ ਅੰਮ੍ਰਿਤ ਵੇਲਾ ਆ ਗਿਆ। ਜਾਗ ਖੁੱਲ੍ਹੀ। ਉਂਝ ਤਾਂ ਸਾਰੀ ਰਾਤ ਹੀ ਚਿੰਤਾ ਤੇ ਵੀਚਾਰ ਦੇ ਜੁੱਧ ਵਿਚ ਮਨ ਨੂੰ ਲੰਘ ਗਈ ਸੀ, ਪਰ ਹੁਣ ਫੇਰ ਮਨ ਨੂੰ ਇਕ ਨਿੱਕਾ ਜਿਹਾ ਰੋੜਾ ਪਿਆ। ਜਨਮ, ਕੁੜਮਾਈ, ਵਿਆਹ, ਸੰਸਾਰ ਦੇ ਸੁਖ, ਔਲਾਦ, ਅਲਾਦ ਦੇ ਸੁਖ ਆਦਿ ਸਾਰੇ ਹੱਸਣੇ ਰੱਸਣੇ ਦਰਸ਼ਨ ਅੱਖਾਂ ਅੱਗੋਂ ਪਲਕਾਰਾ ਮਾਰਕੇ ਲੰਘੇ ਤੇ ਇਕੱਲ ਨੇ ਇਕ ਝਲਕਾ ਮਾਰਿਆ। ਐਸ ਵੇਲੇ ਬੂਹਾ ਖੜਕਿਆ।

25 / 51
Previous
Next