ਪ੍ਰਸ਼ਨ- ਇਹ ਦੁਖ ਆਏ ਮਾਈ ਨੂੰ, ਇਨ੍ਹਾਂ ਵਿਚ ਕਈ ਕਈ ਦਿਨ ਲੰਘਦੇ ਹੋਣਗੇ ਤੇ ਏਹ ਹਾਲ ਰਾਤ ਦਿਨ ਰਹਿੰਦੇ ਹੋਣਗੇ, ਪਰ ਨਿਰੀ ਇਕੋ ਇਕ ਰਾਤ ਉਪੇਰੀ ਦਿਖਾਈ ਹੈ। ਕੀ ਮਾਈ ਦਿਨੇ ਦੁਖੀ ਲਹੀਂ ਸੀ ਹੁੰਦੀ ਤੇ ਰਾਤ ਨੂੰ ਹੀ ਹੁੰਦੀ ਸੀ ਤੇ ਰਾਤ ਬੀ ਫੇਰ ਇਕੋ ਰਾਤ ? ਕੀ ਅਗਲੀ ਰਾਤ ਨੂੰ ਮਾਈ ਪਾਰਗਿਰਾਮੀ ਹੋ ਜਾਂਦੀ ਸੀ ?
ਉਤਰ- ਜਿਸ ਵੇਲੇ ਸੱਟ ਸਿਰ ਤੇ ਪੈਂਦੀ ਹੈ ਜਾਂ ਸੱਟ ਦੀ ਮੈਂ ਸੁਣਾਈ ਦਿੰਦੀ ਹੈ, ਉਸ ਵੇਲੇ ਸਦਮਾ ਕਹਿਰਾਂ ਦਾ ਹੁੰਦਾ ਹੈ। ਪਰ ਉਸ ਵੇਲੇ ਸਾਕ ਸੰਬੰਧ ਆ ਜੁੜਦੇ ਹਨ, ਉਨ੍ਹਾਂ ਦੇ ਪਿਆਰ ਤੇ ਸਾਡੇ ਦਰਦ ਵਿਚ ਦਰਦੀ ਹੋਣ ਕਰਕੇ ਦੁਖ ਦੂਰ ਤਾਂ ਨਹੀਂ ਹੁੰਦਾ, ਪਰ ਉਸ ਵੇਲੇ ਲਈ ਵੰਡੀਜ ਜਾਂਦਾ ਹੈ ਤੇ ਸਮਾਂ ਲੰਘ ਜਾਂਦਾ ਹੈ। ਰਾਤ ਜਦ ਸਾਰੇ ਚਲੇ ਜਾਂਦੇ ਹਨ ਤੇ ਘਰ ਵਿਚਲੇ ਬੀ ਮੈਂ ਜਾਂਦੇ ਹਨ ਤਾਂ ਜਿਸ ਨੂੰ ਸਿਹਦੀ ਸੱਟ ਪਈ ਹੈ ਉਸਨੂੰ ਇਕੱਲ ਹੋ ਜਾਂਦੀ ਹੈ। ਨੀਂਦ ਉਸਨੂੰ ਪੈਂਦੀ ਨਹੀਂ, ਪੈਂਦੀ ਹੈ ਤਾਂ ਉਟਕਦੀ ਹੈ। ਉਸ ਇਕੱਲ ਤੇ ਉਨੀਂਦੇ ਵਿਚ ਮਨ ਤੇ ਸਰੀਰ ਢਿੱਲੇ ਹੁੰਦੇ ਹਨ, ਚਿੰਤਾ ਦੇ ਵਾਰ ਤਕੜੇ ਪੈਂਦੇ ਹਨ ਤੇ ਮਨ ਦਾ ਰੁਖ਼ ਢਹਿੰਦੀਆਂ ਕਲਾਂ ਵਲ ਨੂੰ ਜਾਂਦਾ ਹੈ। ਦੁਖ ਦੀ ਬਹੁੱਲਤਾ ਹੋਣ ਕਰਕੇ ਉਸ ਰਾਤ ਵਿਚ ਦਾ ਦੁਖ ਤੇ ਦੁਖ ਤੋਂ