ਤਰ ਨਿਕਲਣ ਦਾ ਵਰਣਨ ਹੋਇਆ ਹੈ। ਹੋਰ ਅਗਲੇ ਦਿਨ ਤੇ ਅਗਲੀਆਂ ਰਾਤਾਂ ਵਿਚ ਚਿੰਤਾ ਦੇ ਰੋੜੇ ਪੈਣੇ ਅਨਹੋਣੇ ਤਾਂ ਨਹੀਂ ਹਨ,
ਪਰ ਇਸ ਦਾ ਇਹ ਬੀ ਅਰਥ ਨਹੀਂ ਕਿ ਸਤਿਸੰਗੀਆਂ ਨੂੰ ਸਾਈਂ ਨਾਮ ਤੋਂ ਅਚੇਤ ਲੋਕਾਂ ਨਾਲੋਂ ਵਧੀਕ ਸਹਾਰੇ ਦੀ ਲੋੜ ਪੈਂਦੀ ਹੈ। ਸਤਸੰਗੀ ਤਾਂ ਇਸ ਕਰਕੇ ਇਸ ਵੇਲੇ ਪ੍ਯਾਰ ਕਰਦੇ ਹਨ ਕਿ ਇਨ੍ਹਾਂ ਦੇ ਅੰਦਰ ਨਾਮ ਦਾ ਜਤਨ ਹੈ,
ਜੋ ਅਜੇ ਪ੍ਰਪੱਕ ਨਹੀਂ ਹੋਇਆ,
ਕਿਤੇ ਐਸਾ ਨਾ ਹੋਵੇ ਕਿ ਚਿੰਤਾ ਦੇ ਰੋੜ੍ਹ ਵਿਚ ਉਹ ਤਰਲਾ ਹਥੋਂ ਨਿਕਲ ਜਾਏ। ਹੋਰ ਨਾਮ ਤੋਂ ਅਚੇਤ ਲੋਕਾਂ ਨਾਲ ਨਾਮ ਦੇ ਅਯਾਸੀ ਵਧੇਰੇ ਤਕੜੇ ਹੁੰਦੇ ਹਨ ਤੇ ਦੁਖਾਂ ਨੂੰ ਵਧੇਰੇ ਜੇਰੇ ਨਾਲ ਝੱਲਦੇ ਹਨ। ਲੋੜ ਹੁੰਦੀ ਹੈ ਤਾਂ ਉਨ੍ਹਾਂ ਦੇ ਅੰਦਰਲੇ ਨਾਮ ਧਨ ਨੂੰ ਬਚਾਉਣ ਦੀ। ਅਚੇਤ ਲੋਕ ਹਨ ਦੇ ਆਸਰੇ,
ਜਾਂ ਦਿਲ ਭੁਲਾਵਿਆਂ ਨਾਲ,
ਜਾਂ ਸਮੇਂ ਦੇ ਬੀਤਣ ਨਾਲ ਵਿਛੋੜਿਆਂ ਨੂੰ ਭੁੱਲਦੇ ਹਨ। ਨਾਮ ਦੇ ਤਰਲੇ ਵਾਲੇ ਛੇਤੀ ਦੁਖ ਦੀ ਪਛਾੜ ਤੋਂ ਉੱਚੇ ਉੱਠਦੇ ਹਨ ਤੇ ਅਪਣੀ ਖੇਪ ਬਚਾਉਂਦੇ ਹਨ ਅਤੇ ਸਾਈਂ ਦੀ ਰਜ਼ਾ ਵਿਚ ਮਰਜ਼ੀ ਮੇਲਕੇ ਅੰਤਰ ਆਤਮੇ ਸੁਖ ਤੇ ਟਿਕਾਉ ਦੇ ਘਰ ਆ ਜਾਂਦੇ ਹਨ।।
(ਬਾਬਾ ਨੋਧ ਸਿੰਘ ਵਿਚੋਂ- ਪੰਨਾ ੧੧੫-੧੧੬)