ਇਹ ਖਬਰ ਉਸ ਨਾਮ ਦੇ ਮੰਡਲ ਦੀ ਤੁਰਾਉ ਦੇ ਕੰਨੀ ਇੱਕੁਰ ਪਈ ਕਿ ਜਿੱਕੂ ਕਿਸੇ ਮੁਸਾਫ਼ਰ ਨੂੰ ਕੋਈ ਪਿਛੋਂ ਦੀ ਆਕੇ ਮੋਢੇ ਤੋਂ ਫੜਕੇ ਅਚਾਨਕ ਖੜਾ ਕਰ ਲੈਂਦਾ ਹੈ ਤੇ ਆਖਦਾ ਹੈ- ਠਹਿਰ ਜਾਹ,
ਪਹਿਲੇ ਇਕ ਸੁਣਾਉਣੀ ਸੁਣ ਜਾਹ। ਠੀਕ ਓਸੇ ਤਰ੍ਹਾਂ ਮਾਤਾ ਭਚੱਕ ਰਹਿ ਗਈ। ਮਨ ਵਹਿਮ ਤਾਂ ਕਰਦਾ ਸੀ ਕਿ ਇਹ ਭਾਜੜ ਜੇ ਪਈ ਹੈ. ਹੋਰ ਉਪਦ੍ਰ ਨਾ ਕਰੋ,
ਪਰ ਇਹ ਗਲ ਦਿਲ ਨੇ ਕਦ ਸੋਚੀ ਸੀ ਕਿ ਗੁਰੂ ਕੇ ਦੁਲਾਰੇ,
ਅੱਖਾਂ ਦੇ ਤਾਰੇ,
ਪੁਰਜ਼ਾ ਪੁਰਜਾ ਕੱਟਕੇ ਮੈਦਾਨੇ ਜੰਗ ਵਿਚ ਸ਼ਹੀਦੀ ਦੀ ਸਿਰਮੌਰ ਪਦਵੀ ਪਾ ਜਾਣਗੇ ਅਰ ਸਚਖੰਡ ਵਾਸੀ ਬੱਚੀ ਦਾ ਅੱਧਾ ਖੇੜਾ ਸੁੰਞਾ ਕਰ ਜਾਣਗੇ। ਇਹ ਖਬਰ ਸੀ ਕਿ ਇਕ ਪਰਬਤੀ ਹਿਮਬਿੱਜ* ਸੀ,
ਜਿਸਦੇ ਡਿਗਦਿਆਂ ਹੇਠ ਆਏ ਦੀ ਸੁਰ ਸੁੱਧ ਹੀ ਨਹੀਂ ਰਹਿ ਸਕਦੀ। ਮੋਹ ਦੀ ਮਾਇਆ ਕਹੋ ਜਾਂ ਮਮਤਾ ਦੀਆਂ ਡੂੰਘੀਆਂ ਕੱਸੀਆਂ ਤਣਾਵਾਂ ਕਹੋ,
ਇਨ੍ਹਾਂ ਮੋਹ ਤੇ ਮਮਤਾ ਦੇ ਵੱਸਣੇ ਦਾ ਜੇ ਥਾਉਂ ਹੈ,
ਓਥੇ ਡਾਢਾ ਤਣੁੱਕਾ ਵੱਜਾ। '
ਨਾਮ ਵਿਚ ਰੱਤਾ ਮਨ ਨਾਮ ਦੇ ਆਨੰਦ ਵਿਚ ਮਗਨ ਤਾਂ ਸੀ,
ਪਰ ਨਹੀਂ ਜਾਣਦਾ ਸੀ ਕਿ ਮੇਰੇ ਮਨ ਦੇ ਕਿਸੇ ਅਨਜਾਣੇ ਪਰਦੇ ਹੇਠ ਮੇਰੇ ਹੀ ਅੰਦਰ ਇਕ ਹੋਰ ਮਮਤਾ ਦੀ ਗੰਢ ਲੁਕੀ ਪਈ ਹੈ,
ਜਿਸ ਦੇ ਟੁੱਟਣ ਲਗਿਆਂ ਮੇਰੇ ਮਨ ਦਾ ਸਾਰਾ ਤਲ ਹਿਲੇਗਾ ਅਰ ਓਸ ਹਿੱਲਣ ਵਿਚ ਨਾਮ ਇਸ ਤਰ੍ਹਾਂ ਗੁੰਮ ਹੋਵੇਗਾ ਕਿ ਜਿਸ ਤਰ੍ਹਾਂ ਡਾਢੇ ਤੁਫ਼ਾਨ ਮਚੇ ਤੇ ਲਹਿਰਾਂ ਦੇ ਝੁਰਮਟ ਵਿਚ ਜਹਾਜ਼। ਜਹਾਜ਼ ਹੁੰਦਾ ਤਾਂ ਸਮੁੰਦਰ ਤੇ ਹੀ ਹੈ,
ਪਰ ਡੋਲਵੀਂ ਖੇਡ ਵਿਚ ਮਾਨੋ ਲੇਪ ਹੋ ਹੋ ਜਾਂਦਾ ਹੈ। ਸੋ ਸੁਣਦਿਆਂ ਸਾਰ ਮਾਈ ਦੀਆਂ ਤਲੀਆਂ ਹੇਠੋਂ ਮਿੱਟੀ ਨਿਕਲ ਗਈ,
ਸੁੰਨਤਾ ਛਾ ਗਈ ਤੇ ਮਾਨੋ ਪੱਥਰ ਜੇਹੀ ਹੋ ਗਈ। ਨੇਤ੍ਰਾਂ ਵਿਚ ਜਲ ਆਇਆ ਪਰ ਆਂਵਦਾ ਹੀ ਮਾਨ ਜੰਮ ਗਿਆ। ਧਰਤੀ ਵਲ ਬਿਟਰ ਬਿਟਰ ਤੱਕਦੀ ਹੈ,
ਨਾ ਬੋਲਦੀ ਹੈ ਨਾ ਹਿੱਲਦੀ ਹੈ। ਸ਼ਹਿਰ ਵਿਚ ਬੀ ਇਹ ਖ਼ਬਰ ਪਹੁੰਚ ਗਈ। ਸੱਜਣਾਂ ਦੀ ਆਵਾਜਾਈ ਸ਼ੁਰੂ ਹੋ ਗਈ। ਮਾਈ ਕਿਸੇ ਨਾਲ ਕੁਛ ਕੁ (ਬੋਲ) ਨਹੀਂ ਸਕਦੀ,
ਪੱਥਰਾਈ ਹੋਈ ਮਾਨੇ ਬੈਠੀ ਹੈ। ਇਹ ਦਸਾ ਵੇਖਕੇ ਇਕ ਦੋ ਸਿਆਣਿਆਂ ਨੂੰ ਡਾਢੀ ਹੀ ਚਿੰਤਾ ਹੋਈ। ਸਿਆਣਿਆਂ ਨੇ ਵੀਚਾਰ ਕਰਕੇ ਮਾਤਾ ਦੇ ਵਿਹੜੇ ਵਿਚ ਦੀਵਾਨ ਲਾਕੇ ਵੈਰਾਗ ਦੇ ਸ਼ਬਦਾਂ ਦਾ ਉਚਾਰ ਸ਼ੁਰੂ
––––––––––––––––
* ਜੰਮੀ ਬਰਵ ਦੇ ਪਹਾੜ ਸਮਾਨ ਟੀਲੇ ਜੇ ਪਹਾੜਾਂ ਤੋਂ ਤਿਲਕ ਕੇ ਹੇਠ ਆ ਪੈਂਦੇ ਹਨ।