ਕਰ ਦਿੱਤਾ। ਕੋਈ ਘੰਟੇਕੁ ਮਗਰੋਂ ਮਾਈ ਜੀ ਦੇ ਨੇਤ੍ਰਾਂ ਵਿਚੋਂ ਅੱਥਰੂ ਕਿਰ ਪਏ: ਲੰਮਾ ਸਾਹ ਆਇਆ ਤੇ ਬੋਲੀ 'ਲਾਲ ਜੀ! ਮੈਨੂੰ ਨਾਲ ਲੈ ਜਾਂਦੇ ਤਾਂ ਭਲਾ ਹੁੰਦਾ। ਹੋਰ ਕੁਝ ਨਹੀਂ ਬੋਲੀ ਪਰ ਨੇਤ੍ਰਾਂ ਤੋਂ ਪਰਵਾਹ ਜਾਰੀ ਹੋ ਗਿਆ ਅਰ ਜਾਰੀ ਰਿਹਾ।
ਸਤਿਸੰਗੀ ਸਾਰੇ ਆਪ ਬੜੇ ਵੈਰਾਗ ਵਿਚ ਸੇ ਪਰ ਮਾਈ ਨੂੰ ਇਕੱਲੀ ਤੇ ਵਧੇਰੇ ਦੁਖੀਆ ਜਾਣਕੇ ਅਜੇ ਸੋਝਲਾ ਹੀ ਸੀ ਕਿ ਸਤਿਸੰਗੀਆਂ ਵਿਚੋਂ ਵਡੇਰੀਆਂ ਨੇ ਮਾਈ ਦਾ ਮੂੰਹ ਹੱਥ ਧੁਲਾਇਆ ਤੇ ਅੰਦਰ ਲਿਜਾ ਕੇ ਲਿਟਾ ਦਿਤਾ। ਲੇਟਦਿਆਂ ਹੀ ਨੀਂਦ ਪੈ ਗਈ। ਸੁੱਤੀ ਪਈ ਨੂੰ ਆਰਾਮ ਵਿਚ ਦੇਖਕੇ ਤੇ ਬਹੁਤਿਆਂ ਦਾ ਹੁਣ ਠਹਿਰਣਾ ਘਬਰਾ ਦੇਣਾ ਸਮਝਕੇ ਸਾਰੇ ਮਲਕੜੇ ਮਲਕੜੇ ਵਿਦਾ ਹੋ ਗਏ। ਘਰ ਦੀ ਸੇਵਕਾ ਨੇ ਬੂਹਾ ਢੋਕੇ ਅਰਾਮ ਕੀਤਾ। ਅਜੇ ਪਹਿਲਾ ਪਹਿਰ ਭੀ ਨਹੀਂ ਬੀਤਿਆ ਸੀ ਜੋ ਘੜਿਆਲੀ ਦੀ ਟੰਕਾਰ ਮਾਈ ਦੇ ਕੰਨਾਂ ਪੁਰ ਪਈ। ਘੂਕ ਸੁੱਤੀ ਮਾਈ ਤੜਫ ਕੇ ਉੱਠ ਬੈਠੀ :-ਹਾਇ! ਉਹੋ ਘੜੀਆਂ ਤੇ ਪਹਿਰ ਵੱਜਦੇ ਹਨ, ਉਹ ਤਾਰੇ ਤੇ ਚੰਦ ਚੜ੍ਹਦੇ ਹਨ, ਪਰ ਮੇਰੇ ਦੁਲਾਰੇ ਕਈ ਹਜ਼ਾਰ ਟੁਕੜੇ ਹੋਕੇ ਮੈਦਾਨੇ ਜੰਗ ਵਿਚ ਅਗਨੀ ਨੂੰ ਉਡੀਕ ਰਹੇ ਹਨ। ਕਿਉਂ ਇਹ ਦਸ਼ਾ ਹੈ? ਵਾਹ ਵਾਹ ਤੇਰੇ ਚੋਜ! ਮਨਾ! ਤੇਰੇ ਕੁਛ ਵੱਸ ਨਹੀਂ, ਕੁਛ ਅਧੀਨ ਨਹੀਂ ਹੈ, ਜਿਸ ਦੇ ਏਹ ਵੱਸ ਹੈ ਤੂੰ ਉਸ ਦੇ ਵੱਸ ਹੈ, "ਜਿਸੁ ਠਾਕੁਰ ਸਿਉ ਨਾਹੀ ਚਾਰਾ।। ਤਾ ਕਉ ਕੀਜੈ ਸਦ ਨਮਸਕਾਰਾ। ।" (ਸੁਖਮਨੀ) ਜੇ ਗੁਰੂ ਸਾਰੇ ਸੰਸਾਰ ਦੇ ਦੁੱਖ ਹਰਦਾ, ਵਿਪਦਾ ਟਾਲਦਾ ਤੇ ਰੇਖਾਂ ਵਿਚ ਮੇਖਾਂ ਮਾਰਦਾ ਹੈ, ਉਹ ਜਦ ਆਪ ਆਪਣੇ ਪੁਤ੍ਰਾਂ ਨੂੰ ਮੈਦਾਨ ਵਿਚ ਤੋਰਦਾ ਹੈ, ਆਪਣੀਆਂ ਅਖਾਂ ਦੇ ਸਾਹਮਣੇ ਟੁਕੜੇ ਹੁੰਦੇ ਵੇਖਦਾ ਹੈ, ਤਦ ਕੋਈ ਭੇਦ ਹੈ ਇਸ ਵਿਚ ਜੋ ਤੇਰੀ ਸਮਝ ਤੋਂ ਵੱਖਰਾ ਹੈ।.... ਪਰ ਕੀਹ ਸੀ ਕਿ ਮੇਰੀ ਬੱਚੜੀ ਵਾਂਗੂੰ ਮੈਨੂੰ ਭੀ ਇਹਨਾਂ ਕਲੇਸ਼ਾਂ ਦੇ ਵੇਖਣ ਤੋਂ ਬਚਾ ਲਿਆ ਜਾਂਦਾ?.... ਆਪੋ ਆਪਣੇ ਭਾਗ ਹਨ।
ਇਹ ਕਹਿੰਦਿਆਂ ਇਕ ਗੱਚ ਉੱਠਿਆ, ਗਲਾ ਰੁਕ ਗਿਆ ਅਰ ਨੇੜ ਡੁੱਲ੍ਹ ਪਏ। ਡੱਲ੍ਹੇ ਕੀ ਦਰਯਾ ਹੀ ਵਗ ਪਿਆ। ਜੀਕੂੰ ਖਾਰਾ ਪਾਣੀ ਖਿਚੀਜ ਖਿਚੀਜਕੇ ਅੱਖਾਂ ਥਾਣੀਂ ਵਹਿ ਰਿਹਾ ਹੈ, ਤਿੱਕੂੰ ਸੁਰਤ ਭੀ ਖਿੱਚੀ ਜਾਕੇ ਸਿਰ ਵਲ ਨੂੰ ਰੁਖ ਕਰ ਰਹੀ ਹੈ ਅਰ ਕੱਠੀ ਹੁੰਦੀ ਜਾਂਦੀ ਹੈ। ਪਰ ਇਹ ਇਕੱਠਾ ਹੋਣਾ ਰਗੜ ਵਾਲਾ ਹੈ। ਇਕ ਝਰਨਾਟ ਜਿਹੀ ਸਾਰੇ ਬਦਨ ਵਿਚ ਹੋਕੇ ਇਕ ਫੁਹਾਰਾ ਛੁਟਦਾ ਹੈ ਕਿ ਦੂਸਰਾ ਮਗਰ ਤਿਆਰ ਹੋ ਜਾਂਦਾ ਹੈ। ਇਸ ਰਗੜ-