Back ArrowLogo
Info
Profile
ਭਰਵੀਂ ਦਸ਼ਾ ਵਿਚ ਮਨ ਕੁਛ ਨਹੀਂ ਸੋਚਦਾ। ਆਲਸ, ਰੰਜ, ਵੈਰਾਗ ਦੀ ਖਿਚ ਖਿਚਾਹਟ ਦੇ ਮਿਲਵੇਂ ਭਾਵ ਤੋਂ ਇਕ ਸੁਨਤਾ ਛਾ ਰਹੀ ਹੈ। ਹਾਇ ਪਾਪਣ ਪੋਹ ਦੀ ਰਾਤ! ਕਾਲੀ ਤੇ ਬੋਲੀ ਬੀਤਦੀ ਹੀ ਨਹੀਂ। ਬੀਤੇ ਕਿੱਕੁਣ? ਨਹੀਂ, ਉਹ ਤਾਂ ਬੀਤਦੀ ਹੈ, ਪਰੰਤੂ ਸੁਰਤਿ ਜੇ ਨੀਂਦ ਵਿਚ ਹੋਵੇ ਯਾ ਭਜਨ ਦੇ ਆਨੰਦ ਵਿਚ ਹੋਵੇ ਯਾ ਕਿਸੇ ਖੁਸ਼ੀ ਦੇ ਰੁਝੇਵੇਂ ਵਿਚ ਹੋਵੇ ਤਦ ਪਤਾ ਲੱਗੇ ਕਿ ਬੀਤ ਗਈ ਹੈ। ਇਹ ਤਾ ਸੁਰਤਿ ਅਟਕੀ ਖੜੀ ਹੈ, ਰਾਤ ਨਹੀਂ ਅਟਕੀ ਖੜੀ। ਕੁਝ ਚਿਰ ਮਗਰੋਂ ਮਾਈ ਨੂੰ ਸੁਨਤਾ ਵਿਚੋਂ ਫੇਰ ਹੋਸ਼ ਆਈ, ਠੰਢਾ ਸਾਹ ਭਰਿਆ ਤੇ ਬੋਲੀ: "ਲੋਕ। ਮੈਂ ਲੁਟੀ ਗਈ ਜੇ, ਇਕ ਤਾਂ ਮੇਰੇ ਲਾਲ ਕਿਸੇ ਕੁਚੱਜੇ ਨੇ ਭੰਨ ਗੁਆਏ, ਇਕ ਮੈਂ ਕੁਚੱਜੀ ਨੇ ਅੰਦਰਲਾ ਗੁੱਝਾ ਲਾਲ ਭੰਨ ਗਵਾਇਆ। ਜੇ ਤਾਂ ਮੇਰੇ ਵਸੋਂ ਬਾਹਰ ਸੀ ਸੋ ਤਾਂ ਗਿਆ, ਜੋ ਮੇਰੇ ਵੱਸ ਸੀ ਮੈਂ ਆਪ ਵਞਾ ਰਹੀ ਹਾਂ। ਭਲਾ, ਹੋ ਖੋਟੇ ਮਨ। ਤੇਰਾ ਵਸਾਹ ਨਹੀਂ। 'ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ। । (ਬਿਲ:ਮ:੫-੨੮) ਦੁਖ ਹੋਇਆ ਪਰ ਹਾਇ ਪਾਪੀ ਮਨ। ਇਹ ਕੌਣ ਆਕੇ ਕਹਿ ਗਿਆ ਸੀ ਕਿ ਤੂੰ ਨਾਮ ਨੂੰ ਛੱਡ ਦੇਹ? ਤੂੰ ਜੇ ਚਿੰਤਾ ਸੀ ਰਹਿਣ ਦੇਂਦੇ, ਦੁੱਖ ਵਾਪਰਨ ਦੇਂਦੇ, ਪਰ ਨਾਮ ਤਾਂ ਨਾ ਛੱਡਦ, ਆਪੇ ਨਾਮ ਤੈਨੂੰ ਧੋ ਕੱਢਦਾ। ਕਾਲਿਆਂ ਨਾਲ ਲਾਈ, ਪੌਲਿਆਂ ਨਾਲ ਲਿਬਾਹੀ, ਹੁਣ ਪੀਲਿਆਂ ਵੇਲੇ ਤੋੜਨ ਲੱਗਾ ਹੈਂ, ਆ ਪਾਪੀ ਕੁਛ ਤਰਸ ਕਰ।"

"ਹੇ ਮਨ! ਤੂੰ ਭਾਂਡਾ ਹੋਕੇ ਘੁਮਿਆਰ ਦੇ ਕੰਮਾਂ ਤੇ ਕਿੰਤੂ ਕਰਦਾ ਹੈ. ਦੱਸ ਤੂੰ ਕਿੱਧਰ ਦਾ ਸਤਿਸੰਗੀ ਹੈਂ। ਕੁਛ ਤਾਂ ਸ਼ਰਮ ਖਾਹ। ਸਤਿਗੁਰਾਂ ਨਾਲ ਸਾਕ, ਉਹ ਤਾਂ ਹੱਥੀਂ ਲਾਲਾਂ ਨੂੰ ਸ਼ਹੀਦ ਹੋਣ ਲਈ ਟੋਰਨ, ਤੂੰ ਹਾਂ ਕਰਨ ਜੋਗਾ ਨਹੀਂ ਤਾਂ ਸੁਣਕੇ ਹੀ ਖੁਰਨ ਜੋਗ ਹੈਂ? ਆ ਖਹਿੜਾ ਛੱਡ, ਰਸਤੇ ਪੋ।....ਓਹੋ! ਹੁਣ ਪਸਚਾਤਾਪ ਦਾ ਕੀ ਗੁਣ ਹੈ? ਜੋ ਸ਼ਾਸ ਨਾਮ ਤੋਂ ਖਾਲੀ ਆਏ ਸੋ ਵ੍ਯਰਥ ਗਏ, ਜੋ ਵਕਤ ਐਵੇਂ ਗਿਆ ਸੋ ਬਿਰਥਾ ਗਿਆ: ਹੁਣ ਪਛੁਤਾਇਆਂ ਤੇ ਹੋਇਆ ਉਹ ਗਿਆ ਵੇਲਾ ਨਹੀਂ ਮੁੜਦਾ, ਪਛੁਤਾਵੇ ਵਿਚ ਲਗਿਆਂ ਹੋਰ ਵੇਲਾ ਜਾਏਗਾ। ਤਾਂਤੇ ਹੇ ਮਨ ਹੁਣ ਲੱਗ ਪੋ।" ਇਹ ਕਹਿਕੇ ਮਾਈ ਨੇ ਇਕ ਕਸੀਸ ਵੱਟੀ। ਇਸ ਕਸੀਸ ਵੱਟਣ ਵਿਚ ਦੰਦਾਂ ਨੇ ਜੁੱਟ ਖਾਧੀ ਅਰ ਸਿਰ ਨੇ ਹਿਲੇਰਾ। ਇਕ ਬਿਜਲੀ ਦੀ ਰੌ ਵਾਂਗ ਅੰਦਰ ਕੜਾਕਾ ਵੱਜਾ ਅਰ ਰਜੇ ਤਮੇ ਦੇ ਸਾਰੇ ਕੂੜੇ ਉੱਡ ਗਏ। ਮਾਈ ਨਾਮ ਵਿਚ ਰੱਤੇ

31 / 51
Previous
Next