Back ArrowLogo
Info
Profile
ਭਾਵ ਵਿਚ ਆਕੇ ਸਿਮਰਣ ਵਿਚ ਲਗ ਪਈ। ਲੱਗੀ ਅਰ ਚੰਗੀ ਲਗੀ ਨਾਮ ਵਿਚ। ਸਰੀਰ ਭੀ ਸੁਖੀ ਹੋ ਗਿਆ। ਕੁਛ ਚਿਰ ਮਗਰੋਂ ਨੀਂਦ ਆ ਗਈ। ਹੇ ਮਾਈ। ਮਾਇਆ ਦਾ ਇਹ ਦਾਉ ਨਾ ਲੱਗਣ ਦੇਹ, ਪਰ 'ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ (ਆਸਾ: ਨਾਮ) ਦਾ ਇਕ ਮਾੜਾ ਜਿਹਾ ਚੌਂਕਾ ਲੱਗਾ, ਖਬਰੇ ਕੀ ਡਿੱਠਾ, ਜਾਗ ਖੁੱਲ੍ਹ ਗਈ, ਮਨ ਫੇਰ ਹਾਹੁਕੇ ਭਰ ਰਿਹਾ ਸੀ। ਫੇਰ ਮਾਈ ਅੰਦਰੋਂ ਤਕੜੀ ਹੋਕੇ ਲੱਗ ਪਈ। ਤ੍ਰਿਪਹਿਰਾ ਵੱਜ ਪਿਆ। ਇਸ ਵੇਲੇ ਜਾਗੀ ਤਾਂ ਅਡੋਲਤਾ ਵਿਚ ਸੀ, ਨਾਮ ਦੀ ਰੌ ਰਸਵਤੀ ਹੋਕੇ ਚਲ ਰਹੀ ਸੀ ਕਿ ਬਾਹਰੋਂ ਇਕ ਦਰਦ ਭਰੀ ਪਿਆਰੀ ਅਵਾਜ਼ ਆਈ:-

ਆਓ ਨੀ ਸਹੀਓ ਰਲ ਸੌਦੇ ਨੂੰ ਚੱਲੀਏ, ਆਪ ਵਪਾਰੀ ਹੋ ਆਇਆ।

ਲਾਲ ਲਿਆ ਸੀ ਮੈਂ ਮੁੱਲ ਸੁਵੱਲੇ, ਜੌਹਰੀ ਨੂੰ ਚਾ ਦਿਖਲਾਇਆ।

ਹਰੀ ਨੇ ਉਸਦੀ ਪਰਖ ਜੁ ਕੀਤੀ ਪਰਖ ਖਜ਼ਾਨੇ ਪਾਇਆ।

ਮੁੱਲ ਪਿਆ ਮੁੱਲ ਏਹੋ ਨੀ ਸਹੀਓ! ਜੌਹਰੀ ਦੇ ਮੁੱਲ ਵਿਕਾਇਆ।

ਲਾਲ ਅਮੋਲਕ ਹੋਇਆ ਅਮੁੱਲਾ, ਜੌਹਰੀ ਨੇ ਮੁੱਲ ਵਧਾਇਆ।

ਆਪ ਵਧਾਇਓਸੁ ਆਪੇ ਸੂ ਭਰਿਆ, ਆਪ ਖਜ਼ਾਨੇ ਸੁ ਪਾਇਆ।

ਆਪਣੇ ਤੁੱਲ ਦਾ ਲਾਲ ਨੂੰ ਕੀਤੋਸੁ, ਏਸੇ ਭਾ ਲਾਲ ਵਿਕਾਇਆ।

ਲਾਲ ਗਿਆ ਮੈਨੂੰ ਕਹਿਣ ਅਪੁੱਤ੍ਰੀ, ਮੈਂ ਅੱਜ ਪੁੱਤਰ ਪਾਇਆ।

ਸਤਿਗੁਰ ਚਰਨਾਂ ਤੋਂ ਘੁੰਮ ਗਿਆ ਓ, ਸਫ਼ਲ ਹੋਯਾ ਪੁਤ ਆਇਆ।

ਮੈਂ ਸਫਲੀ ਹਾਂ ਨਾਲੇ ਹੀ ਹੋਈ, ਜਿਸਨੇ ਲਾਲ ਸੀ ਜਾਇਆ।

ਆਓ ਨੀ ਸਹੀਓ! ਰਲ ਸੌਦੇ ਨੂੰ ਚਲੀਏ, ਆਪ ਵਪਾਰੀ ਹੋ ਆਇਆ।

ਇਹ ਮਿੱਠੀ, ਪ੍ਰੇਮ, ਸ਼ਰਧਾ ਤੇ ਸਿਦਕ ਭਰੀ ਹੋਕ ਸੁਣਕੇ ਮਾਈ ਦੀ ਸੁਰਤ ਦਾ ਵੇਗ, ਜੁ ਹੁਣ ਆਪਣੇ ਟਿਕਾਣੇ ਸੀ, ਹੋਰ ਜੁੜਿਆ ਕਿ ਇੰਨੇ ਨੂੰ ਬੂਹਾ ਖੜਕਿਆ। ਸਖੀ ਨੇ ਖੋਲ੍ਹਿਆ ਤਦ ਛੰਮ ਛੰਮ ਕਰਦੀ ਇਕ 'ਮਾਂ' ਅੰਦਰ ਆ ਵੜੀ ਤੇ ਕਹਿੰਦੀ ਹੈ, "ਮੇਰੇ ਸਿਰਤਾਜ ਦੀ ਮਾਤਾ! ਮੈਨੂੰ ਵਧਾਈ ਦੇਹ ਤੇ ਮੈਂ ਤੈਨੂੰ ਦਿਆਂ, ਅੱਜ ਉਸ ਕਲਗੀਆਂ ਵਾਲੇ, ਬਾਜਾਂ ਵਾਲੇ ਦੇ ਉਤੋਂ ਤੇਰੀ ਕੁੱਖ ਦੀ ਬੱਚੜੀ ਦੇ ਸ਼ੇਰ ਬੱਚੇ ਸ਼ਹੀਦ ਹੋ ਗਏ ਤੇ ਇਸ ਨਿਕਾਰੀ ਦਾ ਜਾਇਆ ਭੀ ਉਹਨਾਂ ਪਿਆਰਿਆਂ ਦੇ ਚਰਨਾਂ ਤੋਂ ਵਾਰਿਆ ਘੋਲਿਆ ਮੈਨੂੰ ਸਪੁੱਤੀ ਕਰਕੇ ਸੱਚ ਖੰਡ ਜਾ ਦੱਸਿਆ।" ਇਸ ਰੰਗ ਰੱਤੜੀ ਦੇ ਬਚਨਾਂ ਦਾ ਕਿਆ ਅਚਰਜ ਅਸਰ ਹੋ ਗਿਆ ਹੈ; ਪੱਕੀ ਹੋਈ ਸੁਰਤ ਦੀ ਆਵਾਜ਼

32 / 51
Previous
Next