Back ArrowLogo
Info
Profile
ਮਾਈ ਦੀ ਸੁਰਤ ਨੂੰ ਅੱਖ ਦੇ ਫੇਰ ਵਿਚ ਪੁੱਠ ਚਾੜ੍ਹ ਗਈ।

ਮਾਈ ਨੇ ਆਵਾਜ਼ ਤੋਂ ਸਿਆਣ ਲਿਆ ਸੀ ਕਿ ਇਹ ਬੀਰ ਰਾਣੀ ਭਾਈ ਸੰਤ ਸਿੰਘ ਜੀ ਦੀ ਮਾਤਾ ਹੈ। ਮਾਈ ਸੁਣ ਚੁਕੀ ਸੀ ਕਿ ਇਸ ਦੇ ਸਿਦਕ ਦੇ ਪੂਰੇ ਸੱਚੇ ਅਨਿੰਨ ਭਗਤ ਪੁਤਰ ਨੇ ਕਿੱਕੂੰ ਆਪਣੀ ਜਾਨ ਸਤਿਗੁਰਾਂ ਤੋਂ ਵਾਰੀ ਹੈ*। ਹੁਣ ਮਾਈ ਨੂੰ ਸਮਝ ਆਈ ਕਿ ਲਾਹੇ ਦਾ ਸੌਦਾ ਵੇਚਕੇ ਕੌਣ ਆਇਆ ਹੈ? ਹੁਣ ਸਮਝੀ ਕਿ ਜੌਹਰੀ ਨੇ ਲਾਲ ਦਾ ਮੁੱਲ ਕਿੱਕੂੰ ਪਾਇਆ। ਚਮਕੌਰ ਵਿਚ ਭਾਈ ਸੰਤ ਸਿੰਘ ਜੀ ਨੂੰ ਗੱਦੀ ਦੋਕੇ: ਕਲਗੀ ਜਿਗਾ ਲਗਾ ਕੇ, ਆਪਣੀ ਥਾਂ ਥਾਪ ਕੇ ਸ੍ਰੀ ਗੁਰੂ ਜੀ ਉਸ ਪਿਆਰੇ ਸਿੱਖ ਅਤੇ ਹੋਰ ਸਿੱਖਾਂ ਦੇ ਵਾਸਤੇ ਪਾਉਣ ਪਰ ਨਿਕਲ ਗਏ ਸਨ। ਗੁਰੂ ਕੇ ਸਿੱਖ ਨੂੰ ਗੁਰੂ ਪਦਵੀ ਦੇ ਦਿੱਤੀ ਸੀ। ਲਾਲ ਐਉਂ ਜੌਹਰੀ ਦੇ ਘਰ ਬਹੁਤ ਮਹਿੰਗੇ ਮੁੱਲੇ ਵਿਕ ਗਿਆ ਸੀ। ਭਾਈ ਸੰਤ ਸਿੰਘ ਦੀ ਮਾਤਾ ਨਾਮ ਵਿਚ ਅਟੁੱਟ ਪੱਕ ਚੁੱਕੀ ਹੋਈ ਸੀ, ਮਰਨ ਜੀਵਣ ਦੀ ਘਾਟੀ ਦੇ ਦੁਸਾਰ ਪਾਰ ਦੇਖ ਚੁੱਕੀ ਸੀ। ਉਸ ਨੂੰ ਪੁੱੜ ਦਾ ਇਸ ਬੀਰਤਾ ਨਾਲ ਅਰ ਐਸੇ ਪਰਮ ਅਰਥ ਲਈ ਮਰ ਜਾਣਾ ਭਾਰੀ ਖੁਸ਼ੀ ਦਾ ਸਬੱਬ ਹੋ ਰਿਹਾ ਸੀ। ਇਹ ਗੱਲ ਨਹੀਂ ਸੀ ਕਿ ਪੁੱਤ ਦੇ ਮਰਨ ਨੇ ਮੋਹ ਦੀ ਲੈ ਵਿਚ ਹਿਲਾਉ ਨਹੀਂ ਪੈਦਾ ਕੀਤਾ, ਕੀਤਾ ਹੈ, ਪਰ ਹਲਕਾ ਜਿਹਾ। ਇਸਨੇ ਬਜਾਏ ਰੋਣ ਦੇ ਖੁਸ਼ੀ ਦਾ ਚੱਕਰ ਭਵਾ ਦਿੱਤਾ ਹੈ, ਪਰ ਇਸ ਹਿਲਾਉ ਨੇ ਤੱਕੀ ਦੇਣੀ ਹੈ ਕਿ ਅੱਜ ਤੋਂ ਬਾਦ ਭਾ: ਸੰਤ ਸਿੰਘ ਦੀ ਮਾਈ ਨੇ ਅਜਰ ਨੂੰ ਜਰ ਜਾਣ ਵਾਲੀ ਅਵਸਥਾ ਵਿਚ ਪਹੁੰਚ ਪੈਣਾ ਹੈ।

ਅੱਜ ਦੀ ਚਿੰਤਾ ਦੀ ਰਾਤ ਜੋ ਸਭਰਾਈ ਦੀ ਕੱਟਿਆਂ ਕੜੀਂਦੀ ਨਹੀਂ ਸੀ ਅਰ ਬੀਤਦਿਆਂ ਲੰਘਦੀ ਨਹੀਂ ਸੀ ਤੇ ਜੋ ਹੁਣ ਬੜੇ ਹੰਭਲੇ ਮਾਰ ਮਾਰਕੇ ਨਾਮ ਤੇ ਆ ਰਹੀ ਤੇ ਅਡੋਲ ਹੋ ਰਹੀ ਸੀ, ਹੁਣ ਇਸ ਮਾਈ ਦੇ ਸਹਾਰਨ ਦੇ ਹੌਂਸਲੇ ਨੂੰ ਵੇਖਕੇ, ਇਕ ਦਮ ਟਿਕਾਣੇ ਆ ਗਈ। ਅਜੇ ਥੋੜਾ ਹੀ ਚਿਰ ਹੋਇਆ ਸੀ ਕਿ ਸਤਿ-ਸੰਗੀਆਂ ਦੇ ਢੋਲਕੀਆਂ ਛੈਣਿਆਂ ਦੀ ਗੂੰਜ ਕੰਨੀ ਪਈ

––––––––––––––

"ਭਈ ਸੰਤ ਸਿੰਘ ਜੀ ਦੀ ਸੂਰਤ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਚਮਕੌਰ ਦੇ ਘੇਰੇ ਵਿਚ ਇਸ ਨੇ ਸਤਿਗੁਰ ਨੂੰ ਟੋਰ ਦਿਤਾ ਸੀ ਤੇ ਆਪ ਕਲਗੀ ਜਿਗਾ ਲਾਕੇ ਦੂਏ ਦਿਨ ਸਹੀਦ ਹੋਇਆ। ਮਤਰੂ ਦਲ ਖੁਸ਼ ਹੋ ਗਿਆ ਕਿ ਅਸੀਂ ਗੁਰੂ ਜੀ ਨੂੰ ਮਾਰ ਲਿਆ ਹੈ। ਭਾਈ ਸੰਤ ਸਿੰਘ ਇਸ ਤਰ੍ਹਾਂ ਸਤਿਗੁਰਾਂ ਤੋਂ ਮਹੀਦ ਹੋਏ ਸੇ। ਆਪ ਪੱਟੀ ਦੇ ਰਹਿਣ ਵਾਲੇ ਸੇ।

33 / 51
Previous
Next