ਅਰ ਸੰਗਤ ਦਾ ਡੇਰਾ ਆ ਲੱਗਾ, ਦੀਵਾਨ ਸਜ ਗਿਆ, ਆਸਾ ਦੀ ਵਾਰ ਲੱਗ ਪਈ।
ਮਾਈ ਦੀ ਸੁਰਤਿ ਅਡੇਲ ਉੱਚੇ ਮੰਡਲ ਵਿਚ ਜਾ ਟਿਕੀ। ਸਰੀਰ ਹੌਲਾ ਫੁੱਲ ਹੈ, ਸਗੋਂ ਅੱਜ ਸੁਰਿਤ ਹੀ ਸੁਰਤਿ ਦਾ ਚਾਨਣ ਪਸਰ ਰਿਹਾ ਹੈ, ਸਰੀਰ ਦਾ ਭਾਉ ਹੀ ਯਾਦ ਨਹੀਂ ਰਿਹਾ। ਇਸ ਤਰ੍ਹਾਂ ਬੀਤ ਗਈ ਅਰ ਬੀਤ ਗਈ ਨਾਮ ਦੀ ਸ਼ਰਨਾਗਤ ਮਾਤਾ ਦੀ ਚੌਥੀ ਰਾਤ।